ਬੱਬੂ ਮਾਨ ਦਾ ‘ਧੂੰਆਂ’ ਗੀਤ ਛਾਇਆ ਟਰੈਂਡਿੰਗ ‘ਚ, ਗਾਇਕ ਨੇ ਬਿਆਨ ਕੀਤੀਆਂ ਖਰੀਆਂ-ਖਰੀਆਂ ਗੱਲਾਂ

written by Lajwinder kaur | June 27, 2021

ਗਾਇਕ ਬੱਬੂ ਮਾਨ ਜੋ ਕਿ ਆਪਣੇ ਗੀਤਾਂ ਦੇ ਨਾਲ ਆਪਣੇ ਬੇਬਾਕ ਬੋਲਣ ਦੇ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਏਨੀਂ ਦਿਨੀਂ ਉਹ ਕਿਸਾਨੀ ਸੰਘਰਸ਼ ਦੇ ਜੁੜੇ ਹੋਏ ਨੇ ਤੇ ਆਪਣੇ ਗੀਤਾਂ ਦੇ ਨਾਲ ਆਪਣਾ ਪੂਰਾ ਸਮਰਥਨ ਦੇ ਰਹੇ ਨੇ। ਅਜਿਹੇ 'ਚ ਉਨ੍ਹਾਂ ਦੇ ਨਵੇਂ ਗੀਤ ਧੂੰਆਂ ਦਾ ਆਡੀਓ ਰਿਲੀਜ਼ ਹੋ ਗਿਆ ਹੈ। babbu maan image ਹੋਰ ਪੜ੍ਹੋ : ਟੀਵੀ ਅਦਾਕਾਰਾ ਕਿਸ਼ਵਰ ਮਰਚੈਂਟ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ, 40 ਸਾਲ ਦੀ ਉਮਰ ‘ਚ ਮਾਂ ਬਣਨ ਜਾ ਰਹੀ ਹੈ ਅਦਾਕਾਰਾ 
: ਕਰੀਨਾ ਕਪੂਰ ਖ਼ਾਨ ਨੇ ਪਿਆਰੀ ਜਿਹੀ ਪੋਸਟ ਪਾ ਕੇ ਵੱਡੀ ਭੈਣ ਕਰਿਸ਼ਮਾ ਕਪੂਰ ਨੂੰ ਦਿੱਤੀ ਜਨਮਦਿਨ ਦੀ ਵਧਾਈ, ਦੇਖੋ ਇਹ ਕਿਊਟ ਵੀਡੀਓ

babbu maan new song dhuan audio released image source-youtube
‘ਧੂੰਆਂ’ ਗੀਤ ‘ਚ ਗਾਇਕ ਨੇ ਖਰੀਆਂ-ਖਰੀਆਂ ਗੱਲਾਂ ਨੂੰ ਬਿਆਨ ਕੀਤਾ ਹੈ। ਜੋ ਕਿ ਸਿੱਧੀਆਂ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਹੀਆਂ ਨੇ। ਹਰ ਵਾਰ ਦੀ ਤਰ੍ਹਾਂ ਇਸ ਗੀਤ ਦੇ ਬੋਲ ਵੀ ਖੁਦ ਬੱਬੂ ਮਾਨ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਵੀ ਖੁਦ ਬੱਬੂ ਮਾਨ ਨੇ ਹੀ ਦਿੱਤਾ ਹੈ। Swag Music ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਬੱਬੂ ਮਾਨ ਦੇ ਯੂਟਿਊਬ ਚੈਨਲ ਉੱਤੇ ਦਰਸ਼ਕ ਦੇ ਸਕਦੇ ਨੇ।
babbu maan image source-instagram
ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ, ਬੱਬੂ ਮਾਨ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ । ਭਾਵੇਂ ਧਾਰਮਿਕ ਹੋਣ, ਖੇਤੀ ਕਿਸਾਨੀ ਨਾਲ ਸਬੰਧਤ ਹੋਣ, ਰੋਮਾਂਟਿਕ ਹੋਣ ਜਾਂ ਫਿਰ ਫੋਕ ਹੋਵੇ । ਗਾਇਕੀ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਕੰਮ ਕਰ ਚੁੱਕੇ ਨੇ। ਉਨ੍ਹਾਂ ਦੇ ਪ੍ਰਸ਼ੰਸਕ ਬੱਬੂ ਮਾਨ ਨੂੰ ‘ਸੁੱਚਾ ਸੂਰਮਾ’ ਟਾਈਟਲ ਹੇਠ ਬਣੀ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਦੇਖਣਗੇ।

0 Comments
0

You may also like