ਦੇਖੋ ਵੀਡੀਓ : ਬੱਬੂ ਮਾਨ ਆਪਣੇ ਨਵੇਂ ਗੀਤ ‘IK C Pagal’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਗੀਤ ਛਾਇਆ ਟਰੈਂਡਿੰਗ ‘ਚ

written by Lajwinder kaur | July 30, 2021 10:20am

ਪੰਜਾਬੀ ਗਾਇਕ ਬੱਬੂ ਮਾਨ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋ ਗਏ ਨੇ। ਜੀ ਹਾਂ ਉਹ ‘ਇੱਕ ਸੀ ਪਾਗਲ’ (IK C Pagal) ਟਾਈਟਲ ਹੇਠ ਸੈਡ ਸੌਂਗ ਲੈ ਕੇ ਆਏ ਨੇ। ਇਸ ਗੀਤ ਨੂੰ ਉਨ੍ਹਾਂ ਨੇ ਮੁੰਡੇ ਦੇ ਪੱਖ ਤੋਂ ਗਾਇਆ ਹੈ। ਜੋ ਕਿ ਪਿਆਰ ‘ਚ ਹਾਸਿਲ ਹੋਏ ਧੋਖੇ ਦੇ ਕਾਰਨ ਪਾਗਲਖਾਨੇ ਪਹੁੰਚ ਜਾਂਦਾ ਹੈ।

babbu maan image source- youtube

ਹੋਰ ਪੜ੍ਹੋ : ਮੌਨਸੂਨ ਮੌਸਮ ਨੂੰ ਖ਼ਾਸ ਅੰਦਾਜ਼ ‘ਚ ਪੇਸ਼ ਕਰਦੀ ਨਜ਼ਰ ਆਈ ਸ਼ਹਿਨਾਜ਼ ਗਿੱਲ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਅਦਾਕਾਰਾ ਦਾ ਇਹ ਅੰਦਾਜ਼'

ਹੋਰ ਪੜ੍ਹੋ : ਐਕਟਰੈੱਸ ਤਾਨਿਆ ਦੀਆਂ ਖ਼ੂਬਸੂਰਤ ਤਸਵੀਰਾਂ ਛਾਇਆਂ ਸੋਸ਼ਲ ਮੀਡੀਆ ‘ਤੇ, ਅਦਾਕਾਰਾ ਦੀਆਂ ਅਦਾਵਾਂ ਜਿੱਤ ਰਹੀਆਂ ਦਰਸ਼ਕਾਂ ਦਾ ਦਿਲ

babbu maan new song ik c pagal image source- youtube

ਇਸ ਗੀਤ ਦੇ ਦਰਦ ਭਰੇ ਬੋਲ ਖੁਦ ਬੱਬੂ ਮਾਨ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਵੀ ਖੁਦ ਹੀ ਦਿੱਤਾ ਹੈ। ਜੀ ਹਾਂ ਇਹ ਗੀਤ ਬੱਬੂ ਮਾਨ ਦੀ ਮਿਊਜ਼ਿਕ ਐਲਬਮ ‘ਇੱਕ ਸੀ ਪਾਗਲ’ ਦਾ ਟਾਈਟਲ ਟਰੈਕ ਹੈ, ਜਿਸ ਨੂੰ ਉਨ੍ਹਾਂ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਮਿਊਜ਼ਿਕ ਐਲਬਮ ‘ਚੋਂ ਪਹਿਲਾਂ ਵੀ ਕਈ ਗੀਤ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਨੇ।

ik c pagal song out now image source- youtube

ਵੀਡੀਓ ‘ਚ ਬੱਬੂ ਮਾਨ ਪੰਜਾਬੀ ਮਾਡਲ ਦੇ ਨਾਲ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ । ਗਾਣੇ ਦੇ ਵੀਡੀਓ ਨੂੰ ਬੱਬੂ ਮਾਨ ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਕਰਕੇ ਇਹ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ। ਜੇ ਗੱਲ ਕਰੀਏ ਬੱਬੂ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਵੀ ਕਾਫੀ ਐਕਟਿਵ ਨੇ।

You may also like