ਬੱਬੂ ਮਾਨ ਨੇ ਆਪਣੇ ਬਾਪੂ ਨੂੰ ਕੁਝ ਇਸ ਤਰ੍ਹਾਂ ਕੀਤਾ ਯਾਦ,ਵੀਡੀਓ ਵਾਇਰਲ

Written by  Shaminder   |  October 16th 2019 04:32 PM  |  Updated: October 16th 2019 04:32 PM

ਬੱਬੂ ਮਾਨ ਨੇ ਆਪਣੇ ਬਾਪੂ ਨੂੰ ਕੁਝ ਇਸ ਤਰ੍ਹਾਂ ਕੀਤਾ ਯਾਦ,ਵੀਡੀਓ ਵਾਇਰਲ

ਮਾਪਿਆਂ ਦੀ ਜ਼ਿੰਦਗੀ 'ਚ ਕਿੰਨੀ ਅਹਿਮੀਅਤ ਹੁੰਦੀ ਹੈ ਇਹ ਉਹੀ ਜਾਣ ਸਕਦਾ ਹੈ ਜਿਸ ਦੇ ਮਾਪੇ ਇਸ ਦੁਨੀਆ 'ਤੇ ਨਹੀਂ ਹਨ ।ਕਿਉਂਕਿ ਮਾਪੇ ਸਿਰਫ ਬੱਚਿਆਂ ਨੂੰ ਜਨਮ ਹੀ ਨਹੀਂ ਦਿੰਦੇ,ਬਲਕਿ ਜ਼ਿੰਦਗੀ ਦੇ ਹਰ ਔਖੇ ਸੌਖੇ ਪੈਂਡੇ 'ਤੇ ਬੱਚਿਆਂ ਲਈ ਚਾਨਣ ਮੁਨਾਰਾ ਹੀ ਨਹੀਂ ਬਣਦੇ ਬਲਕਿ ਹਰ ਮੁਸ਼ਕਿਲ ਸਮੇਂ 'ਚ ਢਾਲ ਬਣ ਕੇ ਉਨ੍ਹਾਂ ਦੇ ਨਾਲ ਖੜਦੇ ਨੇ । ਜੇ ਬੱਚੇ ਦਾ ਹੌਂਸਲਾ ਡਗਮਗਾਉਂਦਾ ਹੈ ਤਾਂ ਉਨ੍ਹਾਂ ਨੂੰ ਹਿੰਮਤ ਦਿੰਦੇ ਨੇ ।

ਹੋਰ ਵੇਖੋ:ਬੱਬੂ ਮਾਨ ਦਾ ਗੀਤ ‘ਛਰਾਟਾ’ ਹੋਇਆ ਰਿਲੀਜ਼,ਸਰੋਤਿਆਂ ਨੂੰ ਆ ਰਿਹਾ ਪਸੰਦ

https://www.instagram.com/p/B3pOPxcl8Ny/

ਗਾਇਕ ਬੱਬੂ ਮਾਨ ਦਾ ਵੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ।

https://www.instagram.com/p/B3MYl8HgBcl/

ਇਸ ਵੀਡੀਓ 'ਚ ਉਹ ਮਾਪਿਆਂ ਦੀ ਅਹਿਮੀਅਤ ਨੂੰ ਦੱਸ ਰਹੇ ਨੇ ।ਇਸ ਵੀਡੀਓ 'ਚ ਉਨ੍ਹਾਂ ਦੇ ਨਾਲ ਇੱਕ ਬਜ਼ੁਰਗ ਵੀ ਨਜ਼ਰ ਆ ਰਹੇ ਨੇ ਅਤੇ ਬੱਬੂ ਮਾਨ ਉਨ੍ਹਾਂ ਦੇ ਪੈਰੀਂ ਹੱਥ ਲਾਉਂਦੇ ਹੋਏ ਕਹਿੰਦੇ ਹਨ ਕਿ "ਬੰਦਾ ਜਿੰਨਾ ਮਰਜ਼ੀ ਤਰੱਕੀ ਕਰ ਲਵੇ ਪਰ ਜਦੋਂ ਸਰਕਾਰੇ ਦਰਬਾਰੇ ਜਾਂਦਾ ਤਾਂ ਪਿਉ ਦਾ ਨਾਮ ਪਹਿਲਾਂ ਆਉਂਦਾ ਹੈ,ਬਾਪੂ ਦਾ ਮੁੱਲ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਹੈ"। ਬੱਬੂ ਮਾਨ ਦਾ ਇਹ ਵੀਡੀਓ ਪੁਰਾਣਾ ਹੈ ਪਰ ਹੁਣ ਇਹ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network