ਬੱਬੂ ਮਾਨ ਦਾ ਗੀਤ 'ਛਰਾਟਾ' ਹੋਇਆ ਰਿਲੀਜ਼,ਸਰੋਤਿਆਂ ਨੂੰ ਆ ਰਿਹਾ ਪਸੰਦ  

Written by  Shaminder   |  October 07th 2019 06:13 PM  |  Updated: October 07th 2019 06:13 PM

ਬੱਬੂ ਮਾਨ ਦਾ ਗੀਤ 'ਛਰਾਟਾ' ਹੋਇਆ ਰਿਲੀਜ਼,ਸਰੋਤਿਆਂ ਨੂੰ ਆ ਰਿਹਾ ਪਸੰਦ  

ਬੱਬੂ ਮਾਨ ਦਾ ਗੀਤ ਛਰਾਟਾ ਰਿਲੀਜ਼ ਹੋ ਚੁੱਕਿਆ ਹੈ । ਇਸ ਗਾਣੇ ਦਾ ਸੰਗੀਤ ਬੱਬੂ ਮਾਨ ਨੇ ਖੁਦ ਤਿਆਰ ਕੀਤਾ ਹੈ ਅਤੇ ਗੀਤ ਦੇ ਬੋਲ ਵੀ ਉਨ੍ਹਾਂ ਦੀ ਹੀ ਕਲਮ ਚੋਂ ਨਿਕਲੇ ਹਨ ।ਇਸ ਤੋਂ ਪਹਿਲਾਂ ਬੱਬੂ ਮਾਨ ਨੇ ਇਸ ਗੀਤ ਦਾ ਟੀਜ਼ਰ ਸਾਂਝਾ ਕੀਤਾ ਸੀ ।ਜਿਸ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਗਿਆ ਸੀ ਰੂਪਨ ਬੱਲ ਅਤੇ ਰੂਬਲ ਜੀ.ਟੀ.ਆਰ ਵੱਲੋਂ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ।

ਹੋਰ ਵੇਖੋ:ਬੱਬੂ ਮਾਨ ਦੇ ਨਵੇਂ ਗੀਤ ‘ਛਰਾਟਾ’ ਦਾ ਟੀਜ਼ਰ ਆਇਆ ਸਾਹਮਣੇ, ਦੇਖੋ ਵੀਡੀਓ

ਇਹ ਗੀਤ ਰੋਮਾਂਟਿਕ ਗੀਤ ਹੈ ਜਿਸ ਨੂੰ ਕਿ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਫ਼ਿਲਮਾਇਆ ਗਿਆ ਹੈ । ਇਸ ਗੀਤ 'ਚ ਸਾਉਣ ਮਹੀਨੇ ਦਾ ਜ਼ਿਕਰ ਕੀਤਾ ਗਿਆ ਹੈ । ਇਹ ਗੀਤ ਇੱਕ ਰੋਮਾਂਟਿਕ ਗੀਤ ਹੈ ਜਿਸ 'ਚ ਉਨ੍ਹਾਂ ਨੇ ਮਹਿਬੂਬ ਦਾ ਜ਼ਿਕਰ ਕੀਤਾ ਹੈ । ਇਸ ਗੀਤ ਨੂੰ ਬਹੁਤ ਹੀ ਖੂਬਸੂਰਤ ਵਾਦੀਆਂ 'ਚ ਫ਼ਿਲਮਾਇਆ ਗਿਆ ਹੈ ।

https://www.instagram.com/p/B3T87OlgZT9/

ਪਿਛਲੇ ਸਾਲ ਬਣਜਾਰਾ ਦ ਟਰੱਕ ਡਰਾਈਵਰ ਫ਼ਿਲਮ ਨਾਲ ਲੰਬੇ ਸਮੇਂ ਬਾਅਦ ਸਿਨੇਮਾ ‘ਤੇ ਵਾਪਸੀ ਕਰਨ ਵਾਲੇ ਬੱਬੂ ਮਾਨ ਬਹੁਤ ਜਲਦ ਲੋਕ ਨਾਇਕ ਸੁੱਚਾ ਸੂਰਮਾ ਦੀ ਬਾਇਓਪਿਕ ‘ਚ ਸੁੱਚੇ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਫਿਲਹਾਲ ਉਦੋਂ ਤੱਕ ਬੱਬੂ ਮਾਨ ਆਪਣੇ ਕੱਟੜ ਫੈਨਸ ਨੂੰ ਆਪਣੇ ਨਵੇਂ ਗੀਤਾਂ ਨਾਲ ਐਂਟਰਟੇਨ ਕਰਨ ਵਾਲੇ ਹਨ। 2020 ‘ਚ ਬੱਬੂ ਮਾਨ ਵੱਡੇ ਪਰਦੇ ‘ਤੇ ਵਾਪਸੀ ਕਰ ਸਕਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network