ਧਮਾਲਾਂ ਪਾਉਣ ਪੁਹੰਚ ਗਏ ਨੇ ਬੱਬੂ ਮਾਨ ਅਮਰੀਕਾ ਆਪਣੇ 2018 ਟੂਰ ਲਈ

Written by  Rajan Sharma   |  August 13th 2018 12:04 PM  |  Updated: August 13th 2018 12:06 PM

ਧਮਾਲਾਂ ਪਾਉਣ ਪੁਹੰਚ ਗਏ ਨੇ ਬੱਬੂ ਮਾਨ ਅਮਰੀਕਾ ਆਪਣੇ 2018 ਟੂਰ ਲਈ

ਅੱਜ ਆਪਾਂ ਉਸ ਮਸ਼ਹੂਰ ਹਸਤੀ ਦੀ ਗੱਲ ਕਰਨ ਜਾ ਰਹੇ ਹਾਂ ਜਿਸਨੇ ਕਿ ਆਪਣੀ ਗਾਇਕੀ punjabi song ਅਤੇ ਅਦਾਕਾਰੀ ਨਾਲ ਪੰਜਾਬੀ ਇੰਡਸਟਰੀ ਨੂੰ ਦੇਸ਼ ਵਿਦੇਸ਼ ਵਿੱਚ ਇੱਕ ਵੱਖਰੀ ਪਹਿਚਾਣ ਦਿੱਤੀ ਜੀ ਹਾਂ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਮਾਨ ” ਬੱਬੂ ਮਾਨ ” babbu maan ਜੀ ਦੀ ਜਿਹਨਾਂ ਨੇਂ ਅਮਰੀਕਾ ਵਿੱਚ ਵਸਦੇ ਫੈਨਸ ਨੂੰ ਖੁਸ਼ਖਬਰੀ ਦਿੰਦੇ ਹੋਏ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਦੱਸ ਰਹੇ ਹਨ ਕਿ ਉਹ ਆਪਣੇ ਅਗਸਤ ਅਤੇ ਸਤੰਬਰ ਵਿੱਚ ਹੋਣ ਜਾ ਰਹੇ ਸ਼ੋਅ ਲਈ ਅਮਰੀਕਾ ਪਹੁੰਚ ਚੁੱਕੇ ਹਨ ਅਤੇ ਨਾਲ ਹੀ ਉਹਨਾਂ ਨੇਂ 18 ਅਗਸਤ ਨੂੰ ਅਮਰੀਕਾ ਦੇ ਸ਼ਹਿਰ ਸੈਕਰਾਮੈਂਟੋ ਹੋਣ ਜਾ ਰਹੇ ਆਪਣੇ ਸ਼ੋਅ ਤੇ ਸੱਭ ਨੂੰ ਖੁੱਲ੍ਹਾ ਸੱਦਾ ਦਿੱਤਾ | ਜਿਵੇਂ ਕਿ ਬੱਬੂ ਮਾਨ ਜੀ ਆਪਣੇ ਇੰਸਟਾਗ੍ਰਾਮ ਦੇ ਜਰੀਏ ਇਸ ਟੂਰ ਬਾਰੇ ਪਹਿਲਾ ਵੀ ਜਾਣਕਾਰੀ ਦੇ ਚੁੱਕੇ ਸਨ |

https://www.instagram.com/p/BmXHvz5hhjB/?taken-by=babbumaan.official

ਇਸ ਤੋਂ ਪਹਿਲਾ ਵੀ ਬੱਬੂ ਮਾਨ ਦੇ ਅਮਰੀਕਾ ਵਿੱਚ ਵਿੱਚ ਜਿੰਨੇ ਵੀ ਸ਼ੋਅ ਹੋਏ ਹਨ ਸੱਭ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਸੀ | ਜੇਕਰ ਆਪਾਂ ਇਹਨਾਂ ਦੇ ਗੀਤਾਂ ਦੀ ਗੱਲ ਕਰੀਏ ਤਾਂ ਇਹਨਾਂ ਨੇ ਪੰਜਾਬੀ ਇੰਡਸਟਰੀ ਬਹੁਤ ਸਾਰੇ ਸਦਾਬਹਾਰ ਗੀਤ ਦਿੱਤੇ ਹਨ ਜਿਵੇਂ ਕਿ ” ਮਿੱਤਰਾਂ ਦੀ ਛੱਤਰੀ, ਸੌਣ ਦੀ ਝੜੀ ” ਆਦਿ | ਬੱਬੂ ਮਾਨ babbu maan ਹਮੇਸ਼ਾ ਹੀ ਆਪਣੇ ਫੈਨਸ ਲਈ ਕੁੱਝ ਵੱਖਰਾ ਲੈ ਕੇ ਆਉਂਦੇ ਹਨ |

https://www.instagram.com/p/BlUwBUGh_oP/?taken-by=babbumaan.official

ਪਿਛਲੇ ਸਾਲ ਇਹਨਾਂ ਦਾ ਇਕ ਗੀਤ ” ਟੈਲੀਫੋਨ ” punjabi song ਆਇਆ ਸੀ ਜਿਸ ਨੂੰ ਕਿ ਲੋਕਾਂ ਨੇਂ ਬਹੁਤ ਹੀ ਜਿਆਦਾ ਪਸੰਦ ਕੀਤਾ ਗਿਆ | ਪੰਜਾਬੀ ਗਾਇਕੀ ਤੋਂ ਇਲਾਵਾ ਇਹ ਇੱਕ ਚੰਗੇ ਐਕਟਰ ਵੀ ਹਨ ਅਤੇ ਇਹ ਕੁਝ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਹਨ | ਤੁਹਾਨੂੰ ਦੱਸ ਦਈਏ ਕਿ ਬੱਬੂ ਮਾਨ babbu maan ਐਕਟਰ ਅਤੇ ਗਾਇਕ ਦੇ ਨਾਲ ਨਾਲ ਪ੍ਰੋਡਿਊਸਰ ਤੇ ਲੇਖਕ ਵੀ ਹਨ |

https://www.instagram.com/p/BlmumXbhjfn/?taken-by=babbumaan.official


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network