ਬੱਬੂ ਮਾਨ ਨੇ ਤਿਰੰਗਾ ਮੁਹਿੰਮ ‘ਤੇ ਦਿੱਤਾ ਪ੍ਰਤੀਕਰਮ, ਕਿਹਾ ‘ਜਿਨ੍ਹਾਂ ਕੋਲ ਘਰ ਨਹੀਂ ਉਹ ਝੰਡੇ ਕਿੱਥੇ ਲਾਉਣਗੇ’

written by Shaminder | August 13, 2022

ਬੱਬੂ ਮਾਨ (Babbu Maan) ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਦਿਲ ਦੀਆਂ ਗੱਲਾਂ ਸਰੋਤਿਆਂ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ । ਇਨ੍ਹੀਂ ਦਿਨੀਂ ਆਜ਼ਾਦੀ ਦਿਹਾੜੇ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਹਨ ।ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਹਰ ਘਰ ਤਿਰੰਗਾ (Har Ghar Tiranga) ਮੁਹਿੰਮ ਨੂੰ ਲੈ ਕੇ ਵੀ ਬੱਬੂ ਮਾਨ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ ।

babbu Maan-

ਹੋਰ ਪੜ੍ਹੋ : ਊਰਵਸ਼ੀ ਰੌਤੇਲਾ ਅਤੇ ਰਿਸ਼ਭ ਪੰਤ ਵਿਚਾਲੇ ਛਿੜੀ ਜੰਗ, ਅਦਾਕਾਰਾ ਨੇ ਕਿਹਾ ਛੋਟੂ ਭਈਆ ਨੂੰ ਸਿਰਫ਼ ਬੈਟ ਬਾਲ….

ਬੱਬੂ ਮਾਨ ਨੇ ਇੱਕ ਆਡੀਓ ਕਲਿੱਪ ਸਾਂਝਾ ਕਰਦੇ ਹੋਏ ਸਰਕਾਰ ਵੱਲੋਂ ਇਸ ਵਾਰ ਹਰ ਘਰ ਤਿਰੰਗਾ ਮੁਹਿੰਮ ‘ਤੇ ਆਪਣਾ ਪ੍ਰਤੀਕਰਮ ਦਿੱਤਾ ਹੈ ।ਉਨ੍ਹਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਖਾਤੇ ਤੇ ਲਿਖਿਆ, "ਰੋਟੀ ਕਿੱਥੋਂ ਖਾਵੇ ਜਿਹਦੇ ਕੋਲ ਜ਼ਰ ਨੀ, ਉਹ ਝੰਡਾ ਕਿੱਥੇ ਲਾਵੇ ਮਾਨਾ ਜਿਹਦੇ ਕੋਲ ਘਰ ਨੀ’।

babbu Maan ,

ਹੋਰ ਪੜ੍ਹੋ : ਮਸ਼ਹੂਰ ਲੇਖਕ ਸਲਮਾਨ ਰੁਸ਼ਦੀ ‘ਤੇ ਹੋਏ ਹਮਲੇ ਦੀ ਬਾਲੀਵੁੱਡ ਕਲਾਕਾਰਾਂ ਨੇ ਵੀ ਕੀਤੀ ਨਿਖੇਧੀ,ਨਿਊਯਾਰਕ ‘ਚ ਚਾਕੂ ਨਾਲ ਕੀਤਾ ਗਿਆ ਹਮਲਾ

ਬੱਬੂ ਮਾਨ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਆਡੀਓ ਕਲਿੱਪ ‘ਤੇ ਉਸ ਦੇ ਪ੍ਰਸ਼ੰਸਕ ਵੀ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ । ਬੀਤੇ ਦਿਨ ਵੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਆਵਾਜ਼ ਬੁਲੰਦ ਕੀਤੀ ਸੀ ।

Babbu Maan image From instagram

ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੰਡਸਟਰੀ ‘ਚ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਹਨ ਅਤੇ ਹੁਣ ਤੱਕ ਉਹ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ । ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ਅਤੇ ਪੰਜਾਬੀ ਮਾਂ ਬੋਲੀ ਦੀ ਉਹ ਸੇਵਾ ਕਰਦੇ ਆ ਰਹੇ ਹਨ ।

 

View this post on Instagram

 

A post shared by Babbu Maan (@babbumaaninsta)

You may also like