ਬੱਬੂ ਮਾਨ ਨੇ ਖ਼ਾਸ ਅੰਦਾਜ਼ ਦੇ ਨਾਲ ਵਿਰੋਧੀਆਂ ਨੂੰ ਦਿੱਤਾ ਜਵਾਬ, ਕਿਹਾ ‘ਪੰਜਾਬੀਓ ਇਕੱਠੇ ਰਿਹਾ ਕਰੋ..’

written by Lajwinder kaur | July 25, 2022

ਏਨੀਂ ਦਿਨੀਂ ਪੰਜਾਬੀ ਬੱਬੂ ਮਾਨ ਜੋ ਕਿ ਅਮਰੀਕਾ ‘ਚ ਆਪਣੇ ਮਿਊਜ਼ਿਕ ਸ਼ੋਅਜ਼ ਲਈ ਪਹੁੰਚੇ ਹੋਏ ਹਨ। ਇਸ ਦੌਰਾਨ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜਿਸ ‘ਚ ਇੱਕ ਜਹਾਜ਼ ਉੱਡਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇੱਕ ਵਿਅਕਤੀ ਵੀਡੀਓ 'ਚ ਉਸ ਜ਼ਹਾਜ ਨੂੰ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਹੈ।

inside image of babbu mann

ਜਹਾਜ਼ ਦੇ ਪਿੱਛੇ ਬੈਨਰ ‘ਤੇ ਕੁਝ ਲਿਖਿਆ ਹੋਇਆ ਹੈ ਤੇ ਵੀਡੀਓ ਸੂਟ ਕਰਨ ਵਾਲਾ ਦੱਸਦਾ ਹੈ ਕਿ ਇਸ ਬੈਨਰ ਉੱਤੇ ‘ਦੋਗਲਿਆਂ ਨੂੰ ਬਾਂਹ ਨੀ ਦਿੰਦੇ’ ਲਿਖਿਆ ਹੋਇਆ ਹੈ। ਜੀ ਹਾਂ ਇਹ ਲਾਈਨ ਸਿੱਧੂ ਮੂਸੇਵਾਲਾ ਦੇ ਗੀਤ SYL 'ਚੋਂ ਹੈ। ਦੱਸ ਜਾ ਰਿਹਾ ਹੈ ਕਿ ਇਹ ਜ਼ਹਾਜ ਉਸ ਸਮੇਂ ਉੱਡਾਇਆ ਗਿਆ ਜਦੋਂ ਇੱਕ ਪਾਸੇ ਬੱਬੂ ਮਾਨ ਦਾ ਸ਼ੋਅ ਚੱਲ ਰਿਹਾ ਸੀ। ਜਿਸ ਤੋਂ ਬਾਅਦ ਹੁਣ ਬੱਬੂ ਮਾਨ ਆਪਣੇ ਅੰਦਾਜ਼ ਦੇ ਨਾਲ ਇਵੇਂ ਦੀਆਂ ਹਰਕਤਾਂ ਕਰਨ ਵਾਲੇ ਟ੍ਰੋਲਰਾਂ ਨੂੰ ਆਪਣੇ ਅੰਦਾਜ਼ ਦੇ ਨਾਲ ਜਵਾਬ ਦਿੱਤਾ ਹੈ।

ਹੋਰ ਪੜ੍ਹੋ : ਰਣਬੀਰ ਕਪੂਰ ਦਾ ਨਹੀਂ ਚੱਲਿਆ ਜਾਦੂ, ਵੀਕੈਂਡ 'ਤੇ ਸੁਸਤ ਰਹੀ 'ਸ਼ਮਸ਼ੇਰਾ'

babbu Maan ,

ਵਾਇਰਲ ਹੋ ਰਹੀ ਵੀਡੀਓ ਬੱਬੂ ਮਾਨ ਨੇ ਕਿਹਾ ਕਿ ਕਈ ਵਾਰ ਕਹਿੰਦੇ ਨੇ ਬਾਈਕਾਟ...ਮੇਰੀ ਗੱਲ ਸੁਣੋ ਆਪਾਂ ਵਿਦੇਸ਼ਾਂ ‘ਚ ਕਿਉਂ ਆਉਂਦੇ ਆ..ਰੋਜ਼ਗਾਰ ਦੇ ਲਈ...ਅਸੀਂ ਕਿਉਂ ਆਉਂਦੇ ਹਾਂ ਢਿੱਡ ਦੇ ਲਈ ਆ ਜਾਂਦੇ ਹਾਂ...ਤੇ ਤੁਹਾਡੇ ਮਨੋਰੰਜਨ ਕਰਦੇ ਹਾਂ..ਤੁਸੀਂ ਹੱਸ ਕੇ ਪੈਸੇ ਦਿੰਦੇ ਹੋਏ ..ਦੁੱਖੀ ਹੋ ਕੇ ਤਾਂ ਨਹੀਂ ਦਿੰਦਾ। ਇਸ ਤੋਂ ਬਾਅਦ ਪ੍ਰਸ਼ੰਸਕ ਕੂਕਾਂ ਮਾਰ ਕੇ ਬੱਬੂ ਮਾਨ ਦੀ ਹਾਂ ‘ਚ ਹਾਂ ਮਿਲਾਉਂਦੇ ਹੋਏ ਨਜ਼ਰ ਆਉਂਦੇ ਨੇ ।

troller trolling babbu mann

ਫਿਰ ਅੱਗੇ ਬੱਬੂ ਮਾਨ ਕਹਿੰਦਾ ਹੈ..ਜਦੋਂ ਕੋਈ ਸੱਜਣ ਕਹਿ ਦਿੰਦਾ ਹੈ ਕਿ ਇਨ੍ਹਾਂ ਦਾ ਬਾਈਕਾਟ ਕਰ ਦਿਓ...ਸਵੇਰੇ ਆਪਾਂ ਕੰਮ ‘ਤੇ ਜਾਈਏ ਤੇ ਅਚਾਨਕ ਦਫਤਰ ਵਾਲੇ ਕਹਿ ਦੇਣ ਕੇ ਬਾਈ ਤੇਰਾ ਤਾਂ ਬਾਈਕਾਟ ਏ ਤੇ ਤੂੰ ਕੰਮ ‘ਤੇ ਨਹੀਂ ਆਉਣਾ..ਤਾਂ ਕਿੱਦਾ ਮਹਿਸੂਸ ਕਰੋਗੇ...ਤਾਂ ਦੁੱਖ ਹੁੰਦਾ ਨਾ...ਉਨ੍ਹਾਂ ਨੇ ਕਿਹਾ ਕੇ ਪੰਜਾਬੀਓ ਇੱਕ ਸਬਕ ਯਾਦ ਰੱਖਣਾ ਜੇ ਪੜ੍ਹੇ ਲਿਖੇ ਹੋ...ਮੈਂ ਤਾਂ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ... ਜੇ ਦੁਨੀਆ ਜਿੱਤਣੀ ਹੈ ਤਾਂ ਦੋ ਗੱਲਾਂ ਯਾਦ ਰੱਖਣੀਆਂ... ਜਾਂ ਤਾਂ ਪਾਵਰ ਨਾਲ ਜਾਂ ਫਿਰ ਬ੍ਰੇਨ ਨਾਲ..’। ਆਪਣੀਆਂ ਗੱਲਾਂ ਨੂੰ ਖਤਮ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੰਜਾਬੀਓ ਇਕੱਠੇ ਰਿਹਾ ਕਰੋ..ਤੁਹਾਡੇ ਸ਼ਹਿਰਾਂ ‘ਚ ਵੀ ਗਰੁੱਪ ਬਣੇ ਹੋਏ ਨੇ ਤੇ ਤੁਸੀਂ ਕਹਿੰਦੇ ਨੇ ਇੱਧੇ ਸ਼ੋਅ ਜਾਂ ਫਿਰ ਉੱਧੇ ਸ਼ੋਅ ‘ਚ ਨਹੀਂ ਜਾਣਾ..ਇੱਦਾਂ ਨਾ ਕਰਿਓ ਕਰੋ’

 

You may also like