ਬੱਬੂ ਮਾਨ ਦੇ ਨਵੇਂ ਗੀਤ 'ਸਪੇਰਾ' ਦਾ ਆਡੀਓ ਆਇਆ ਸਾਹਮਣੇ

Written by  Shaminder   |  February 19th 2020 03:19 PM  |  Updated: February 19th 2020 03:19 PM

ਬੱਬੂ ਮਾਨ ਦੇ ਨਵੇਂ ਗੀਤ 'ਸਪੇਰਾ' ਦਾ ਆਡੀਓ ਆਇਆ ਸਾਹਮਣੇ

ਬੱਬੂ ਮਾਨ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋ ਚੁੱਕੇ ਨੇ । ਇਸ ਗੀਤ ਦੇ ਬੋਲ ਬੱਬੂ ਮਾਨ ਨੇ ਖੁਦ ਲਿਖੇ ਨੇ ਮਿਊਜ਼ਿਕ ਵੀ ਉਨ੍ਹਾਂ ਨੇ ਖੁਦ ਹੀ ਦਿੱਤਾ ਹੈ ।'ਸਪੇਰਾ' ਟਾਈਟਲ ਹੇਠ ਆਏ ਇਸ ਗੀਤ 'ਚ ਇੱਕ ਕੁੜੀ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਨੇ ਆਪਣੇ ਨੈਕ 'ਤੇ ਨਾਗ ਬਣਵਾ ਲਿਆ ਹੈ । ਜਿਸ ਕਾਰਨ ਮੁੰਡਾ ਰੂਪੀ ਸਪੇਰਾ ਉਸ ਦੇ ਪਿੱਛੇ ਲੱਗ ਗਿਆ ਹੈ । ਇਸ ਗੀਤ ਦਾ ਫ਼ਿਲਹਾਲ ਹਾਲੇ ਆਡੀਓ ਹੀ ਸਾਹਮਣੇ ਆਇਆ ਹੈ ।

https://www.instagram.com/p/B8vI3AjAZZd/

ਇਸ ਗਾਣੇ ਨੂੰ ਬੱਬੂ ਮਾਨ ਨੇ ਆਪਣੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬੱਬੂ ਮਾਨ ਕੁਝ ਮਹੀਨਿਆਂ 'ਚ ਹੀ ਕਈ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ ।

https://www.instagram.com/p/BpsQIC0gtHG/

ਉਨ੍ਹਾਂ ਦੇ ਗੀਤ 'ਕਲਿੱਕਾਂ', 'ਛਰਾਟਾ', 'ਗੇੜੀ ਰੂਟ' ਸਣੇ ਕਈ ਗੀਤ ਆਏ ਹਨ, ਜਿਨ੍ਹਾਂ ਨੂੰ ਸਰੋਤਿਆਂ ਦਾ ਭਰਪੂਰ ਪਿਆਰ ਮਿਲਦਾ ਰਿਹਾ ਹੈ । ਬੱਬੂ ਮਾਨ ਜਿੱਥੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸਰਗਰਮ ਹਨ, ਉੱਥੇ ਉਹ ਕਈ ਫ਼ਿਲਮਾਂ ਵੀ ਦੇ ਚੁੱਕੇ ਹਨ ਅਤੇ ਕਈ ਪ੍ਰਾਜੈਕਟਸ 'ਤੇ ਕੰਮ ਵੀ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network