ਗਾਇਕ ਬੱਬੂ ਮਾਨ ਨੇ ਗੀਤ ‘Sardar Bolda’ ਦਾ ਪ੍ਰੋਮੋ ਕੀਤਾ ਸਾਂਝਾ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | June 20, 2021

ਪੰਜਾਬੀ ਗਾਇਕ ਬੱਬੂ ਮਾਨ ਜੋ ਕਿ ਬਹੁਤ ਜਲਦ ਆਪਣੀ ਮਿਊਜ਼ਿਕ ਐਲਬਮ Singh Better Than King Vol 2 ‘ਚੋਂ ਨਵਾਂ ਗੀਤ ‘ਸਰਦਾਰ ਬੋਲਦਾ’ ਲੈ ਕੇ ਆ ਰਹੇ ਨੇ।

inside image of babbu maan new song sardar bolda image source-youtube
ਹੋਰ ਪੜ੍ਹੋ : ਮਿਲਖਾ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਐਕਟਰ ਫਰਹਾਨ ਅਖਤਰ ਦੀਆਂ ਅੱਖਾਂ ਵੀ ਹੋਈਆਂ ਨਮ, ਪਾਈ ਭਾਵੁਕ ਪੋਸਟ
: ਗਾਇਕ ਬਲਰਾਜ ਲੈ ਕੇ ਆ ਰਹੇ ਨੇ ਨਵਾਂ ਗੀਤ ‘Always For You’, ਜਗਜੀਤ ਸੰਧੂ ਤੇ ਪ੍ਰਭ ਗਰੇਵਾਲ ਲਗਾਉਣਗੇ ਆਪਣੀ ਅਦਾਕਾਰੀ ਦਾ ਤੜਕਾ
babbu maan instagram post image source-instagram
‘ਸਰਦਾਰ ਬੋਲਦਾ’ ਦਾ ਪ੍ਰੋਮੋ ਉਨ੍ਹਾਂ ਨੇ ਆਪਣੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਹੈ। ਇਸ ਗੀਤ ਦੇ ਬੋਲ, ਗਾਇਕੀ ਤੇ ਮਿਊਜ਼ਿਕ ਤੋਂ ਲੈ ਕੇ ਵੀਡੀਓ ਸਭ ਖੁਦ ਬੱਬੂ ਮਾਨ ਨੇ ਤਿਆਰ ਕੀਤਾ ਹੈ। ਪ੍ਰਸ਼ੰਸਕਾਂ ਇਸ ਗੀਤ ਦੇ ਵੀਡੀਓ ਨੂੰ ਲੈ ਕੇ ਕਾਫੀ ਉਤਸੁਕ ਨੇ। ਪਿੱਛੇ ਜਿਹੇ ਉਹ ਆਪਣੇ ਰੈਟ ਰੇਸ ਗੀਤ ਦੇ ਨਾਲ ਦਰਸ਼ਕਾਂ ਦਾ ਰੁਬਰੂ ਹੋਏ ਸੀ।
Babbu Maan image source-instagram
ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ, ਬੱਬੂ ਮਾਨ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ । ਭਾਵੇਂ ਧਾਰਮਿਕ ਹੋਣ, ਖੇਤੀ ਕਿਸਾਨੀ ਨਾਲ ਸਬੰਧਤ ਹੋਣ, ਰੋਮਾਂਟਿਕ ਹੋਣ ਜਾਂ ਫਿਰ ਫੋਕ ਹੋਵੇ । ਗਾਇਕੀ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਕੰਮ ਕਰ ਚੁੱਕੇ ਨੇ। ਉਨ੍ਹਾਂ ਦੇ ਪ੍ਰਸ਼ੰਸਕ ਬੱਬੂ ਮਾਨ ਨੂੰ ‘ਸੁੱਚਾ ਸੂਰਮਾ’ ਟਾਈਟਲ ਹੇਠ ਬਣੀ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਦੇਖਣਗੇ।

0 Comments
0

You may also like