ਬੱਬੂ ਮਾਨ ਨੇ ਸ਼ਬਦ ਗਾ ਕੇ ਲੋਕਾਂ ਨੂੰ ਭਗਤੀ ਦੇ ਰੰਗ 'ਚ ਰੰਗਿਆ 

Written by  Shaminder   |  July 20th 2019 05:03 PM  |  Updated: July 20th 2019 05:15 PM

ਬੱਬੂ ਮਾਨ ਨੇ ਸ਼ਬਦ ਗਾ ਕੇ ਲੋਕਾਂ ਨੂੰ ਭਗਤੀ ਦੇ ਰੰਗ 'ਚ ਰੰਗਿਆ 

ਬੱਬੂ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਉਹ ਗੁਰਬਾਣੀ ਦਾ ਇੱਕ ਸ਼ਬਦ ਗਾ ਕੇ ਸੁਣਾ ਰਹੇ ਨੇ । 'ਤੇਰਾ ਕੀਤਾ ਜਾਤੋ ਨਾਹੀਂ  ਮੈਨੂੰ ਜੋਗ ਕੀਤੋਈ,ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ ਕੋਇ । ਬੱਬੂ ਮਾਨ ਨੇ ਇਸ ਸ਼ਬਦ ਨੂੰ ਗਾ ਕੇ ਪੂਰੇ ਵਾਤਾਵਰਨ ਨੂੰ ਭਗਤੀ ਰਸ ਨਾਲ ਸਰੋਬਾਰ ਕਰ ਦਿੱਤਾ ।ਕਿਉਂਕਿ ਗੁਰਬਾਣੀ ਜ਼ਿੰਦਗੀ ਦਾ ਸਾਰ ਹੈ ਅਤੇ ਇਸ ਵਿੱਚ ਜ਼ਿੰਦਗੀ ਦੀ ਹਰ ਮੁਸ਼ਕਿਲ ਦਾ ਹੱਲ ਵੀ ਹੈ ।

ਹੋਰ ਵੇਖੋ:ਦਰਸ਼ਨ ਲੱਖੇਵਾਲ ਨੇ ਬੱਬੂ ਮਾਨ ਦਾ ਕੁਝ ਇਸ ਅੰਦਾਜ਼ ‘ਚ ਕੀਤਾ ਧੰਨਵਾਦ,ਵੀਡੀਓ ਵਾਇਰਲ

ਬੱਬੂ ਮਾਨ ਨੇ ਸ਼ਬਦ ਗਾ ਕੇ ਨਾਂ ਸਿਰਫ਼ ਸਰੋਤਿਆਂ ਨੁੰ ਭਗਤੀ ਰਸ ਨਾਲ ਸਰਾਬੋਰ ਕੀਤਾ ਬਲਕਿ ਲੋਕਾਂ ਨੂੰ ਨਸੀਹਤ ਵੀ ਦਿੱਤੀ । ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਲੋਕ ਬੱਬੂ ਮਾਨ ਦੇ ਇਸ ਵੀਡੀਓ ਨੂੰ ਪਸੰਦ ਕਰ ਰਹੇ ਨੇ ਅਤੇ ਲਗਾਤਾਰ ਸ਼ੇਅਰ ਕਰ ਰਹੇ ਨੇ । ਦੱਸ ਦਈਏ ਕਿ ਬੱਬੂ ਮਾਨ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

https://www.instagram.com/p/BssLTHigGp8/

ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ ਭਾਵੇਂ ਉਹ ਬੀਟ ਸੌਂਗ ਹੋਣ,ਸੈਡ ਜਾਂ ਫਿਰ ਧਾਰਮਿਕ ਗੀਤ ਜਾਂ ਫਿਰ ਕਿਰਸਾਨੀ ਨਾਲ ਸਬੰਧਤ । ਉਨ੍ਹਾਂ ਦੇ ਹਰ ਗੀਤ 'ਚ ਕੋਈ ਨਾ ਕੋਈ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਇਸ ਪ੍ਰੋਗਰਾਮ ਦੌਰਾਨ ਵੀ ਉਨ੍ਹਾਂ ਨੇ ਆਪਣੇ ਸਰੋਤਿਆਂ ਨੂੰ ਬਹੁਤ ਹੀ ਪਿਆਰਾ ਜਿਹਾ ਸੁਨੇਹਾ ਦਿੱਤਾ ਕਿ ਖੁਮਾਰੀ ਲੈਣੀ ਹੈ ਤਾਂ ਉਸ ਨਾਮ ਦੀ ਲਓ ਜੋ ਦਿਨ ਰਾਤ ਚੜੀ ਰਹਿੰਦੀ ਹੈ ।

https://www.instagram.com/p/Bpgh-9xAoc1/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network