ਬੱਬੂ ਮਾਨ ਨੇ ਬੇਸਹਾਰਾ ਲੋਕਾਂ ਲਈ ਕੀਤਾ ਅਜਿਹਾ ਕੰਮ, ਚਾਰੇ ਪਾਸੇ ਹੋ ਰਹੀ ਹੈ ਸ਼ਲਾਘਾ

Written by  Lajwinder kaur   |  February 10th 2020 05:57 PM  |  Updated: February 10th 2020 05:57 PM

ਬੱਬੂ ਮਾਨ ਨੇ ਬੇਸਹਾਰਾ ਲੋਕਾਂ ਲਈ ਕੀਤਾ ਅਜਿਹਾ ਕੰਮ, ਚਾਰੇ ਪਾਸੇ ਹੋ ਰਹੀ ਹੈ ਸ਼ਲਾਘਾ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਾਣ ਯਾਨੀਕਿ ਬੱਬੂ ਮਾਨ ਜੋ ਕਿ ਆਪਣੀ ਗਾਇਕੀ ਤੇ ਬੇਬਾਕੀ ਨਾਲ ਬੋਲਣ ਦੇ ਅੰਦਾਜ਼ ਵਜੋਂ ਵੀ ਜਾਣੇ ਜਾਂਦੇ ਹਨ। ਪਰ ਇਸ ਤੋਂ ਇਲਾਵਾ ਉਹ ਆਪਣੇ ਰਹਿਮ ਦਿਲ ਕਰਕੇ ਵੀ ਸੋਸ਼ਲ ਮੀਡੀਆ ਉੱਤੇ ਛਾਏ ਰਹਿੰਦੇ ਹਨ। ਉਹ ਅਕਸਰ ਹੀ ਲੋੜਵੰਦ ਲੋਕਾਂ ਦੀ ਸਹਾਇਤਾ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ। ਇਸ ਦਰਮਿਆਨ ਉਨ੍ਹਾਂ ਨੇ ਇੱਕ ਹੋਰ ਐਲਾਨ ਕਰਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ।

ਹੋਰ ਵੇਖੋ:ਸ਼ਿਪਰਾ ਗੋਇਲ ਲਈ ਉਸਤਾਦ ਬੱਬੂ ਮਾਨ ਨੇ ਲਿਖ ਦਿੱਤੀਆਂ ਇਹ ਸਤਰਾਂ, ਗਾਇਕਾ ਨੇ ਕੀਤੀਆਂ ਸਾਂਝੀਆਂ

ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਆਪਣੇ ਪਿੰਡ ਖੰਟ ਮਾਨਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਰੀਬ ਅਤੇ ਬੇਸਹਾਰਾ ਲੋਕਾਂ ਲਈ ਆਪਣੀ ਨਿੱਜੀ ਜ਼ਮੀਨ 'ਚ ਫੈਨ ਕਲੋਨੀ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਉਹ ਇਸ ਫੈਨ ਕਲੋਨੀ ‘ਚ ਕਿਸੇ ਵੀ ਜਾਤ ਧਰਮ ਮਜ਼ਹਬ ਦੇ ਬੇਸਹਾਰਾ ਲੋੜਵੰਦ ਲੋਕ ਆ ਕੇ ਆਪਣੀ ਜ਼ਿੰਦਗੀ ਬਸਰ ਕਰ ਸਕਣਗੇ।

ਉਨ੍ਹਾਂ ਦੇ ਇਸ ਐਲਾਨ ਦੇ ਨਾਲ ਚਾਰੇ ਪਾਸੇ ਉਨ੍ਹਾਂ ਦੇ ਇਸ ਕੰਮ ਦੀ ਸ਼ਾਲਾਘਾ ਹੋ ਰਹੀ ਹੈ। ਫੈਨ ਕਾਲੋਨੀ ਵਿੱਚ ਬੱਬੂ ਮਾਨ ਵੱਲੋਂ ਬੇਘਰੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ ਤਾਂ ਜੋ ਬੇਘਰ ਲੋਕਾਂ ਦੇ ਸਿਰ ਉੱਤੇ ਛੱਤ ਹੋ ਸਕੇ। ਪਿੰਡ ਵਾਲਿਆਂ ਵੱਲੋਂ ਇਸ ਉੱਦਮ ਨੂੰ ਬੇਹੱਦ ਸਲਾਹਿਆ ਜਾ ਰਿਹਾ ਹੈ।

View this post on Instagram

 

Albela..baba Mehar kre

A post shared by Babbu Maan (@babbumaaninsta) on

ਦੱਸ ਦਈਏ ਕਿ ਪਿੰਡ ਖਾਨਪੁਰ ਖੰਟ ਮਾਨਪੁਰ ‘ਚ ਬਣਨ ਵਾਲੀ ਫੈਨ ਕਲੋਨੀ ਵਿੱਚ ਛਾਂਦਾਰ ਤੇ ਫਲਦਾਰ ਬੂਟਿਆਂ ਤੋਂ ਇਲਾਵਾ ਔਰਗੈਨਿਕ ਫਲਾਂ ਦੇ ਬੂਟੇ ਵੀ ਲਗਾਏ ਜਾਣਗੇ। ਤਾਂ ਜੋ ਕਾਲੋਨੀ ਦਾ ਵਾਤਾਵਰਨ ਹਰਾ-ਭਰਾ ਤੇ ਖਿੜਿਆ ਰਹੇ। ਇਸ ਤੋਂ ਪਹਿਲਾਂ ਵੀ ਬੱਬੂ ਮਾਨ ਲੋਕ-ਭਲਾਈ ਦੇ ਕਈ ਕੰਮ ਕਰ ਚੁੱਕੇ ਹਨ। ਅਜਿਹਾ ਦੇਖਣ ਨੂੰ ਮਿਲਿਆ ਸੀ ਜਦੋਂ ਪਿਛਲੇ ਸਾਲ ਪੰਜਾਬ ‘ਚ ਹੜ੍ਹ ਆਏ ਸਨ ਤਦ ਰੂਪਨਗਰ ਦੇ ਪਿੰਡ ਫੂਲ ਖੁਰਦ ਦੋ ਗਰੀਬ ਬੱਚਿਆਂ ਦੀ ਮਦਦ ਲਈ ਬੱਬੂ ਮਾਨ ਅੱਗੇ ਆਏ ਸਨ, ਇਹ ਬੱਚੇ ਅੱਖਾਂ ਤੋਂ ਦੇਖ ਨਹੀਂ ਸਨ ਸਕਦੇ। ਬੱਬੂ ਮਾਨ ਨੇ ਇਨ੍ਹਾਂ ਦੋਵਾਂ ਬੱਚਿਆਂ ਦੇ ਇਲਾਜ ਦਾ ਖਰਚ ਚੁੱਕਿਆ ਹੋਇਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network