ਬੰਦੀ ਸਿੰਘਾਂ ਦੀ ਰਿਹਾਈ ਲਈ ਬੱਬੂ ਮਾਨ ਨੇ ਕੀਤੀ ਮੰਗ, ਪੋਸਟ ਕੀਤੀ ਸਾਂਝੀ

written by Shaminder | December 29, 2021

ਕਿਸਾਨਾਂ ਦੇ ਹੱਕ ‘ਚ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਗਾਇਕ ਬੱਬੂ ਮਾਨ (Babbu Maan)  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕ (Singer) ਨੇ ਲਿਖਿਆ ਕਿ ‘ਕੋਈ ਮੰਗੇ ਜਦੋਂ ਹੱਕ ਫਿਰ ਡਾਂਗ ਛੱਡਦੇ ਨੇ ।ਨੇਤਾ ਕੱਢੇ ਕੋਈ ਗਾਲ੍ਹ ਫਿਰ ਦੰਦ ਕੱਢਦੇ ਨੇ । ਸਿਆਸਤਦਾਨਾਂ ਦੀ ਗੁਲਾਮ ਖਾਕੀ ਏ, ਬੰਦੀ ਸਿੰਘਾਂ (Bandi Singh) ਦੀ ਰਿਹਾਈ ਵਾਲੀ ਮੰਗ ਬਾਕੀ ਏ’ । ਦੱਸ ਦਈਏ ਕਿ ਬੱਬੂ ਮਾਨ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲਗਾਤਾਰ ਮੰਗ ਕਰ ਰਹੇ ਹਨ ।

Babbu Maan,. image From instagram

ਹੋਰ ਪੜ੍ਹੋ : ਉਰਫੀ ਜਾਵੇਦ ਦੀ ਹੁਣ ਸਾੜ੍ਹੀ ਵਾਲੀ ਲੁੱਕ ਹੋ ਰਹੀ ਵਾਇਰਲ, ਲੋਕਾਂ ਨੇ ਕੀਤੇ ਇਸ ਤਰ੍ਹਾਂ ਦੇ ਕਮੈਂਟਸ

ਉਹ ਸਮੇਂ ਸਮੇਂ ‘ਤੇ ਪੋਸਟਾਂ ਸਾਂਝੀਆਂ ਕਰਕੇ ਇਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੇ ਰਹਿੰਦੇ ਹਨ । ਬੱਬੂ ਮਾਨ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਅੰਦੋਲਨ ਦੇ ਨਾਲ ਵੀ ਜੁੜੇ ਹੋਏ ਹਨ ਅਤੇ ਕਿਸਾਨਾਂ ਦੇ ਹੱਕ ‘ਚ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਸਨ । ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

Babbu Maan Post image From instagram

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਬੱਬੂ ਮਾਨ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ ਭਾਵੇਂ ਉਹ ਖੇਤੀ ਕਿਰਸਾਨੀ ਦੇ ਨਾਲ ਸਬੰਧਤ ਹੋਣ, ਭਾਵੇਂ ਫੋਕ ਹੋਣ ਜਾਂ ਫਿਰ ਪੌਪ ਮਿਊਜ਼ਿਕ ਹੋਵੇ । ਬੱਬੂ ਮਾਨ ਜਿੱਥੇ ਗਾਉਂਦੇ ਹਨ, ਉੱਥੇ ਹੀ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ ।

 

View this post on Instagram

 

A post shared by Babbu Maan (@babbumaaninsta)

ਹੁਣ ਤੱਕ ਉਹ ਕਈ ਫ਼ਿਲਮਾਂ ਵੀ ਬਣਾ ਚੁੱਕੇ ਹਨ । ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾਂਦਾ ਹੈ । ਉਨ੍ਹਾਂ ਦਾ ਹਾਲ ਹੀ ‘ਚ ਗੀਤ ‘ਮਲਕੀ ਕੀਮਾ’ ਰਿਲੀਜ਼ ਹੋਇਆ ਹੈ । ਇਸ ਗੀਤ ਨੂੰ ਉਨ੍ਹਾਂ ਨੇ ਬਿਲਕੁਲ ਨਵੇਂ ਅੰਦਾਜ਼ ‘ਚ ਗਾਇਆ ਹੈ ਅਤੇ ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ । ਬੱਬੂ ਮਾਨ ਹੁਣ ਜਲਦ ਹੀ ਆਪਣੇ ਨਵੇਂ ਪ੍ਰਜੈਕਟਸ ਦੇ ਨਾਲ ਹਾਜ਼ਰ ਹੋਣਗੇ । ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਨਵੇਂ ਗੀਤਾਂ ਅਤੇ ਫ਼ਿਲਮਾਂ ਦੀ ਬੇਸਬਰੀ ਦੇ ਨਾਲ ਉਡੀਕ ਕਰਦੇ ਹਨ ।

 

You may also like