ਪਿਤਾ ਇਰਫਾਨ ਖਾਨ ਨੂੰ ਯਾਦ ਕਰ ਭਾਵੁਕ ਹੋਏ ਬਾਬਿਲ ਖਾਨ, ਕਿਹਾ ਮੈਂ ਤੁਹਾਨੂੰ ਬਹੁਤ ਯਾਦ ਕਰਦਾ ਹਾਂ

written by Pushp Raj | April 29, 2022

ਦਿੱਗਜ ਅਭਿਨੇਤਾ ਇਰਫਾਨ ਖਾਨ ਕਰੀਬ ਦੋ ਸਾਲ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ ਪਰ ਉਹ ਅਜੇ ਵੀ ਆਪਣੇ ਫੈਨਜ਼ ਦੀਆਂ ਯਾਦਾਂ 'ਚ ਵਸਦੇ ਹਨ। ਇਰਫਾਨ ਖਾਨ ਨੇ ਬਾਲੀਵੁੱਡ ਤੋਂ ਹਾਲੀਵੁੱਡ ਤੱਕ ਆਪਣੀ ਅਦਾਕਾਰੀ ਦੀ ਛਾਪ ਛੱਡੀ। ਬਾਬਿਲ ਖਾਨ ਅੱਜ ਆਪਣੇ ਪਿਤਾ ਦੀ ਦੂਜੀ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕਰਕੇ ਬੇਹੱਦ ਭਾਵੁਕ ਹੋ ਗਏ।

ਪਿਤਾ ਦੀ ਦੂਜੀ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਬਾਬਿਲ ਖਾਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਵਿੱਚ ਇਰਫਾਨ ਖਾਨ ਆਪਣੀ ਪਤਨੀ ਸੁਤਾਪਾ ਨਾਲ ਕਿਸ਼ਤੀ ਦੇ ਸਫਰ ਦਾ ਮਜ਼ਾ ਲੈਂਦੇ ਨਜ਼ਰ ਆ ਰਹੇ ਹਨ।

ਇਸ ਪਿਆਰੀ ਜਿਹੀ ਤਸਵੀਰ ਦੇ ਨਾਲ ਬਾਬਿਲ ਨੇ ਪਿਤਾ ਨੂੰ ਯਾਦ ਕਰਦੇ ਹੋਏ ਬਹੁਤ ਹੀ ਭਾਵੁਕ ਕਰ ਦੇਣ ਵਾਲਾ ਨੋਟ ਵੀ ਲਿਖਿਆ ਹੈ। ਬਾਬਿਲ ਨੇ ਲਿਖਿਆ, " ਮੈਂ ਉਸ ਇਤਰ ਦੀ ਮਹਿਕ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਜੋ ਤੁਸੀਂ ਹਮੇਸ਼ਾ ਯਾਤਰਾ ਦੇ ਸਮੇਂ ਲਗਾਉਂਦੇ ਹੁੰਦੇ ਸੀ। ਜਦੋਂ ਅਸੀਂ ਨਾਰਵੇ ਵਿੱਚ ਲਾਈਟ ਡਾਂਸ ਦੇਖਣ ਲਈ ਉੱਤਰ ਦੀ ਯਾਤਰਾ ਕੀਤੀ ਸੀ। ਮੈਨੂੰ ਤੁਹਾਡੀ ਮਹਿਕ ਦੀ ਭਾਵਨਾ ਬਿਲਕੁਲ ਯਾਦ ਹੈ, ਪਰ ਮੈਂ ਇਸ ਦੀ ਪਦਾਰਥਵਾਦ ਨੂੰ ਯਾਦ ਨਹੀਂ ਕਰ ਸਕਦਾ। "

ਹੋਰ ਪੜ੍ਹੋ: Death Anniversary: 'ਦਿ ਲੰਚ ਬਾਕਸ' ਤੋਂ ਲੈ ਕੇ 'ਪਾਨ ਸਿੰਘ ਤੋਮਰ' ਤੱਕ ਆਪਣੀ ਦਮਦਾਰ ਅਦਾਕਾਰੀ ਨਾਲ ਇਰਫਾਨ ਖਾਨ ਨੇ ਜਿੱਤਿਆ ਦਰਸ਼ਕਾਂ ਦਾ ਦਿਲ

"ਮੈਨੂੰ ਮੇਰੀਆਂ ਉਂਗਲਾਂ 'ਤੇ ਸੰਵੇਦਨਾ ਯਾਦ ਹੈ ਜਦੋਂ ਤੁਸੀਂ ਮੇਰੀ ਕਿਸਮਤ ਦੱਸਣ ਲਈ ਮੇਰੀਆਂ ਹਥੇਲੀਆਂ ਨੂੰ ਫੈਲਾਉਂਦੇ ਹੋ ਪਰ ਇਹ ਮੈਨੂੰ ਡਰਾਉਂਦਾ ਹੈ ਕਿ ਮੈਂ ਆਪਣੀਆਂ ਨੱਕਾਂ 'ਤੇ ਆਪਣੀ ਚੁਟਕੀ ਲੈਣ ਨੂੰ ਭੁੱਲ ਜਾਵਾਂ. ਮੈਂ ਬੇਨਤੀ ਕੀਤੀ ਹੈ, ਅਤੇ ਮੈਂ ਸਵਰਗ ਨੂੰ ਪੁਕਾਰਿਆ ਹੈ, ਕਿ ਮੇਰੇ ਸਰੀਰ ਨੂੰ ਅਜੇ ਵੀ ਭੁੱਲ ਨਾ ਜਾਣ ਦਿਓ; ਕਿਉਂਕਿ ਮੇਰੀ ਆਤਮਾ ਗੁਆਉਣ ਲਈ ਤਿਆਰ ਨਹੀਂ ਹੈ। ਮੈਂ ਅੱਗੇ ਵਧਣ ਲਈ ਤਿਆਰ ਨਹੀਂ ਹਾਂ, ਅਤੇ ਮੈਂ ਇਸ ਵਿਚਾਰ ਨਾਲ ਠੀਕ ਹਾਂ ਕਿ ਸੰਭਵ ਤੌਰ 'ਤੇ ਮੈਂ ਕਦੇ ਨਹੀਂ ਹੋਵਾਂਗਾ, ਅਸੀਂ ਕਦੇ ਵੀ ਤਰਕ ਵੱਲੋਂ ਨਿਯੰਤਰਿਤ ਨਹੀਂ ਹੋਏ। "

ਇਸ ਦੇ ਨਾਲ ਹੀ ਬਾਬਿਲ ਨੇ ਪਿਤਾ ਲਈ ਇੱਕ ਕਵਿਤਾ ਵੀ ਲਿਖੀ
ਤੁਸੀਂ ਅਤੇ ਮੈਂ, ਇਕਵਚਨ ਅਤੇ ਬ੍ਰਹਿਮੰਡੀ।
ਸਭ ਕੁਝ ਹੈ, ਅਤੇ ਫਿਰ ਵੀ ਇਹ ਨਹੀਂ ਹੈ;
ਤੁਸੀਂ ਮੇਰੀ ਸ਼ਰਣ ਵਿੱਚ ਇੱਕ ਸੰਪੂਰਨ ਹੰਝੂ ਹੋ।
ਮੈਂ ਚੇਤੰਨ ਸੀ ਪਰ ਫਿਰ ਵੀ ਮੈਂ ਭੁੱਲ ਗਿਆ,
ਮੇਰੀ ਹਿੰਸਾ ਦੀ ਭਾਵਨਾ।
ਤੂੰ ਅਜੇ ਵੀ ਸਾਹ ਲੈਂਦੀ ਏ, ਮੇਰੇ ਖਿਆਲ ਵਿੱਚ;
ਅਤੇ ਪਾਗਲਪਨ ਦੇ ਸਾਡੇ ਅਦਾਰੇ.
ਮੈਨੂੰ ਉਹ ਯਾਦ ਹੈ, ਜੋ ਮੈਂ ਲੜਿਆ;
ਤੁਹਾਡੀ ਚੁੱਪ ਦੀ ਖੋਜ।।
ਰਚਨਾ,
ਬਾਬਿਲ

 

ਪਿਤਾ ਲਈ ਬਾਬਿਲ ਵੱਲੋਂ ਲਿਖੀ ਇਹ ਪੋਸਟ ਪਿਉ ਤੇ ਪੁੱਤਰ ਵਿਚਾਲੇ ਦੋਸਤੀ ਤੇ ਪਿਆਰ ਦੇ ਖੂਬਸੂਰਤ ਰਿਸ਼ਤੇ ਨੂੰ ਦਰਸਾਉਂਦੀ ਹੈ। ਬਾਬਿਲ ਦੇ ਫੈਨਜ਼ ਤੇ ਇਰਫਾਨ ਖਾਨ ਦੇ ਫੈਨਜ਼ ਬਾਬਿਲ ਦੀ ਇਸ ਪੋਸਟ ਬਹੁਤ ਪਸੰਦ ਕਰ ਰਹੇ ਹਨ। ਲੋਕ ਪ੍ਰੇਰਣਾਦਾਇਕ ਗੱਲਾਂ ਲਿਖ ਕੇ ਬਾਬਿਲ ਨੂੰ ਪਿਤਾ ਦੀ ਯਾਦਾਂ ਨਾਲ ਜ਼ਿੰਦਗੀ ਦੇ ਵਿੱਚ ਅੱਗੇ ਵੱਧਣ ਲਈ ਪ੍ਰੇਰਿਤ ਕਰ ਰਹੇ ਹਨ।


ਹੋਰ ਪੜ੍ਹੋ : ਮਰਹੂਮ ਅਦਾਕਾਰ ਇਰਫਾਨ ਖਾਨ ਦੇ ਬੇਟੇ ਬਾਬਿਲ ਖਾਨ ਕਰਨ ਜਾ ਰਹੇ ਨੇ ਪਹਿਲਾ ਬਾਲੀਵੁੱਡ ਡੈਬਿਊ

ਬਾਬਿਲ ਜਿੱਥੇ ਹਰ ਰੋਜ਼ ਆਪਣੇ ਪਿਤਾ ਨੂੰ ਯਾਦ ਕਰਦੇ ਰਹਿੰਦੇ ਹਨ, ਉੱਥੇ ਹੀ ਦੂਜੇ ਪਾਸੇ ਉਹ ਬਾਲੀਵੁੱਡ 'ਚ ਆਪਣੇ ਡੈਬਿਊ ਦੀ ਤਿਆਰੀ ਵੀ ਕਰ ਰਹੇ ਹਨ। ਉਹ 'ਬੁਲਬੁਲ' ਨਿਰਦੇਸ਼ਕ ਅਨਵਿਤਾ ਦੱਤ ਦੀ ਫਿਲਮ 'ਕਾਲਾ' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ 'ਚ ਉਨ੍ਹਾਂ ਨਾਲ ਤ੍ਰਿਪਤੀ ਡਿਮਰੀ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ 'ਦਿ ਰੇਲਵੇ ਮੈਨ' 'ਚ ਵੀ ਕੰਮ ਕਰ ਰਹੇ ਹਨ।

 

View this post on Instagram

 

A post shared by Babil (@babil.i.k)

You may also like