'ਬਚਪਨ ਕਾ ਪਿਆਰ' ਫੇਮ ਸਹਿਦੇਵ ਨੇ ਹੁਣ Money Heist ਦਾ ਗਾਇਆ ਗਾਣਾ, ਵੀਡੀਓ ਹੋਇਆ ਵਾਇਰਲ

written by Lajwinder kaur | September 10, 2021

'ਬਚਪਨ ਕਾ ਪਿਆਰ' Bachpan Ka Pyaar  ਗੀਤ ਨਾਲ ਰਾਤੋ ਰਾਤ ਸਟਾਰ ਬਣ ਵਾਲੇ ਛਤੀਸਗੜ੍ਹ ਦੇ ਸੁਕਮਾ ਨਿਵਾਸੀ ਸਹਿਦੇਵ Sahdev ਇੱਕ ਵਾਰ ਫਿਰ ਤੋਂ ਸੁਰਖੀਆਂ ਚ ਬਣ ਗਏ ਨੇ। ਜੀ ਹਾਂ ਬਚਪਨ ਕਾ ਪਿਆਰ ਇੰਨਾ ਵਾਇਰਲ ਹੋਇਆ ਸੀ । ਜਿਸ ਕਰਕੇ ਹਰ ਕਿਸੇ ਨੇ ਇਸ ਗਾਣੇ 'ਤੇ ਰੀਲ ਪੋਸਟ ਕੀਤੀ ਸੀ। ਸੋਸ਼ਲ ਮੀਡੀਆ ਉੱਤੇ ਬਚਪਨ ਕਾ ਪਿਆਰ ਹੀ ਹੋਇਆ ਪਿਆ ਸੀ। ਇਸ ਰੀਲ ਉੱਤੇ ਸਿਤਾਰੇ ਵੀ ਪਿੱਛੇ ਨਹੀਂ ਸੀ ਰਹੇ ਲਗਪਗ ਹਰ ਸੁਪਰ ਸਟਾਰ ਨੇ ਇਸ ਵਾਇਰਲ ਵੀਡੀਓ ਉੱਤੇ ਆਪਣੀ ਵੀਡੀਓ ਬਣਾ ਕੇ ਪੋਸਟ ਕੀਤੀ ਸੀ। ਇਸ ਵਿਚਕਾਰ ਸਹਿਦੇਵ ਦੀ ਇੱਕ ਨਵੀਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।

sahdev

ਹੋਰ ਪੜ੍ਹੋ : ਯੁਵਰਾਜ ਹੰਸ ਨੇ ਅਮਰਿੰਦਰ ਗਿੱਲ ਦੇ ‘ਯਾਰੀਆਂ’ ਗੀਤ ਨੂੰ ਆਪਣੇ ਅੰਦਾਜ਼ ‘ਚ ਗਾਇਆ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਸਹਿਦੇਵ ਦਾ ਇੱਕ ਵੀਡੀਓ ਦੁਬਾਰਾ ਸਾਹਮਣੇ ਆਇਆ ਹੈ, ਜਿਸ ਵਿੱਚ ਉਹ Money Heist ਦਾ ਗੀਤ Bella Ciao ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਇਸ ਵੀਡੀਓ ਨੂੰ viralboy_sahdev ਦੇ ਇੰਸਟਾਗ੍ਰਾਮ ਪੇਜ਼ ਉੱਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਵੀ ਖੂਬ ਸੁਰਖੀਆਂ ਵਟੋਰ ਰਿਹਾ ਹੈ।

inside image of bashaha and shehdev

ਹੋਰ ਪੜ੍ਹੋ : ਵਿਰਾਟ ਕੋਹਲੀ ਨੇ ਇੰਸਟਾਗ੍ਰਾਮ 'ਤੇ 150 ਮਿਲੀਅਨ ਫਾਲੋਅਰਸ ਹੋਣ 'ਤੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ , ਸਾਂਝਾ ਕੀਤਾ ਪਿਆਰਾ ਜਿਹਾ ਵੀਡੀਓ

ਦੱਸ ਦਈਏ ਹਾਲ ਹੀ ਵਿੱਚ, ਰੈਪਰ ਬਾਦਸ਼ਾਹ ਦੇ ਨਾਲ ਵੀ ਸਹਿਦੇਵ ਦਾ ਗੀਤ ਆਇਆ ਸੀ। ਸਹਿਦੇਵ, ਬਾਦਸ਼ਾਹ ਤੋਂ ਇਲਾਵਾ ਇਸ ਗੀਤ ਨੂੰ ਆਸਥਾ ਗਿੱਲ ਅਤੇ ਰੀਕੋ ਨੇ ਮਿਲ ਕੇ ਗਾਇਆ ਹੈ। ਗਾਣੇ ਦੇ ਬੋਲ ਬਾਦਸ਼ਾਹ ਨੇ ਲਿਖੇ ਹਨ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਸੀ। ਵਾਇਰਲ ਹੋਣ ਤੋਂ ਬਾਅਦ ਸਹਿਦੇਵ ਕਈ ਰਿਆਲਟੀ ਸ਼ੋਅ 'ਚ ਵੀ ਆਪਣੀ ਹਾਜ਼ਰੀ ਲਗਾ ਚੁੱਕਿਆ ਹੈ। ਇਸ ਤੋਂ ਉਸਦੀ ਪ੍ਰਸਿੱਧੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ, ਜਿਵੇਂ ਹੀ ਉਸ ਦਾ ਵੀਡੀਓ ਸਾਹਮਣੇ ਆਇਆ, ਛੱਤੀਸਗੜ੍ਹ ਦੇ ਮੁੱਖ ਮੰਤਰੀ ਵੀ ਉਸ ਨੂੰ ਮਿਲੇ ਸਨ।

 

 

View this post on Instagram

 

A post shared by Sahdev Dirdo (@viralboy_sahdev)

0 Comments
0

You may also like