ਪੰਜਾਬੀ ਇੰਡਸਟਰੀ ਤੋਂ ਆਈ ਬੁਰੀ ਖ਼ਬਰ, ਗਾਇਕ ਸੱਜਣ ਅਦੀਬ ਦੇ ਪਿਤਾ ਦਾ ਦਿਹਾਂਤ

written by Shaminder | September 28, 2021 10:26am

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ ਸੱਜਣ ਅਦੀਬ (Sajjan Adeeb) ਦੇ ਪਿਤਾ  (Father ) ਦਾ ਦਿਹਾਂਤ ਹੋ ਗਿਆ ਹੈ । ਇਸ ਬਾਰੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਜਾਣਾਕਾਰੀ ਦਿੱਤੀ ਹੈ ।ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਪਿਤਾ ਬੇਟੇ ਦਾ ਰਿਸ਼ਤਾ ਬਹੁਤ ਅਹਿਮ ਹੁੰਦਾ । ਬਾਪੂ ਇਕ ਤੁਸੀ ਹੀ ਜੋ ਮੈਨੂੰ ਆਪਣੇ ਤੋਂ ਵੱਧ ਕਾਮਯਾਬ ਦੇਖਣਾ ਚਾਹੁੰਦੇ ਸੀ। ਬੱਸ ਬਾਪੂ ਏਨਾ ਹੀ ਸਫ਼ਰ ਸੀ ਆਪਣਾ ਇੱਕਠਿਆਂ ਦਾ ।

Sajjan Adeeb Father-min Image From Instagram

ਹੋਰ ਪੜ੍ਹੋ : ਸੋਨਮ ਬਾਜਵਾ ਅਤੇ ਅਜੇ ਸਰਕਾਰੀਆ ਦੀ ਫ਼ਿਲਮ ‘ਜਿੰਦ ਮਾਹੀ’ ਦੀ ਸ਼ੂਟਿੰਗ ਸ਼ੁਰੂ

ਤੇਰੇ ਹੁੰਦਿਆਂ ਕਦੇ ਕੋਈ ਫਿਕਰ ਨੀ ਸੀ , ਹੁਣ ਜਿੰਦਗੀ ਬੋਝ ਲੱਗਦੀ ਆ।ਏਹੀ ਅਰਦਾਸ ਕਰਦਾਂ ਪ੍ਰਮਾਤਮਾ ਤੁਹਾਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।

Sajjan Image From Instagram

ਸੱਜਣ ਅਦੀਬ ਵੱਲੋਂ ਸਾਂਝੀ ਕੀਤੀ ਗਈ ਇਸ ਜਾਣਕਾਰੀ ਤੋਂ ਬਾਅਦ ਅਦਾਕਾਰਾ ਪਾਇਲ ਰਾਜਪੂਤ, ਮਿਸਟਾਬਾਜ਼ ਅਤੇ ਹੋਰ ਕਈ ਪੰਜਾਬੀ ਸਿਤਾਰਿਆਂ ਨੇ ਸੱਜਣ ਅਦੀਬ ਦੇ ਪਿਤਾ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ ।

ਸੱਜਣ ਅਦੀਬ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਨੂੰ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ।‘ਇਸ਼ਕਾਂ ਦੇ ਲੇਖੇ’ ਦੇ ਨਾਲ ਉਨ੍ਹਾਂ ਨੂੰ ਕਾਮਯਾਬੀ ਮਿਲੀ ਅਤੇ ਇਹ ਗੀਤ ਕਾਫੀ ਹਿੱੱਟ ਹੋਇਆ ਅਤੇ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਚੜਿਆ ਹੋਇਆ ਹੈ । ਸੱਜਣ ਅਦੀਬ ਨੇ ਗਾਇਕੀ ਦੇ ਨਾਲ –ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕੀਤਾ ਹੈ ।

You may also like