ਬਾਦਸ਼ਾਹ ਦੇ ਨਵੇਂ ਗੀਤ ‘Toxic’ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਸਰਗੁਣ ਮਹਿਤਾ ਤੇ ਰਵੀ ਦੁਬੇ ਦੀ ਕਮਿਸਟਰੀ

Written by  Lajwinder kaur   |  May 24th 2020 01:50 PM  |  Updated: May 24th 2020 01:50 PM

ਬਾਦਸ਼ਾਹ ਦੇ ਨਵੇਂ ਗੀਤ ‘Toxic’ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਸਰਗੁਣ ਮਹਿਤਾ ਤੇ ਰਵੀ ਦੁਬੇ ਦੀ ਕਮਿਸਟਰੀ

ਪੰਜਾਬੀ ਰੈਪਰ ਤੇ ਗਾਇਕ ਬਾਦਸ਼ਾਹ ਜਿਨ੍ਹਾਂ ਨੇ ਆਪਣੀ ਗਾਇਕੀ ਦੀ ਧੂਮਾਂ ਬਾਲੀਵੁੱਡ ਤੱਕ ਪਾ ਰੱਖੀਆਂ ਨੇ । ਜਿਸਦੇ ਚੱਲਦੇ ਉਹ ਬੈਕ ਟੂ ਬੈਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆ ਰਹੇ ਨੇ । ਬਹੁਤ ਜਲਦ ਉਹ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਨੇ । ਬਾਦਸ਼ਾਹ ‘Toxic’ ਟਾਈਟਲ ਹੇਠ ਗਾਣਾ ਲੈ ਕੇ ਆ ਰਹੇ ਨੇ ਜਿਸ ‘ਚ ਉਨ੍ਹਾਂ ਦਾ ਸਾਥ ਦਿੰਦੇ ਹੋਏ ਨਜ਼ਰ ਆਉਣਗੇ ਗਾਇਕਾ ਪਾਇਲ ਦੇਵ । ਇਸ ਗੀਤ ਦਾ ਟੀਜ਼ਰ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ ।

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਬਾਦਸ਼ਾਹ ਨੇ ਹੀ ਲਿਖੇ ਨੇ ਤੇ ਗੀਤ ਨੂੰ ਕੰਪੋਜ਼ ਪਾਇਲ ਦੇਵ ਨੇ ਕੀਤਾ ਹੈ । ਇਸ ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਟੀਵੀ ਜਗਤ ਦੇ ਕਿਊਟ ਕਪਲ ਸਰਗੁਣ ਮਹਿਤਾ ਤੇ ਰਵੀ ਦੁਬੇ । ਟੀਜ਼ਰ ‘ਚ ਦੋਵਾਂ ਦੀ ਕਮਾਲ ਦੀ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ । ਦਰਸ਼ਕਾਂ ਵੱਲੋਂ ਟੀਜ਼ਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਜੇ ਗੱਲ ਕਰੀਏ ਗਾਣੇ ਦੇ ਵੀਡੀਓ ਨੂੰ ਖੁਦ ਰਵੀ ਦੁਬੇ ਨੇ ਡਾਇਰੈਕਟ ਕੀਤੀ ਹੈ । iphone ਦੇ ਨਾਲ ਗਾਣੇ ਦੇ ਵੀਡੀਓ ਨੂੰ ਸ਼ੂਟ ਕੀਤਾ ਗਿਆ ਹੈ । ਇਸ ਗੀਤ ਨੂੰ ਸੋਨੀ ਮਿਊਜ਼ਿਕ ਇੰਡੀਆ ਦੇ ਲੇਬਲ ਹੇਠ 26 ਮਈ ਨੂੰ ਰਿਲੀਜ਼ ਕੀਤਾ ਜਾਵੇਗਾ ।

 

View this post on Instagram

 

Laakhon ka lenden

A post shared by BADSHAH (@badboyshah) on

ਜੇ ਗੱਲ ਕਰੀਏ ਬਾਦਸ਼ਾਹ ਦੇ ਵਰਕ ਫਰੰਟ ਦੀ ਤਾਂ ਹਾਲ ‘ਚ ਉਨ੍ਹਾਂ ‘ਗੇਂਦਾ ਫੂਲ’ ਗੀਤ ਦਰਸ਼ਕਾਂ ਦੇ ਸਨਮੁਖ ਹੋਇਆ ਸੀ ਜਿਸ ਨੂੰ ਖੂਬ ਪਸੰਦ ਵੀ ਕੀਤਾ ਗਿਆ ਸੀ । ਬਾਦਸ਼ਾਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network