ਆਪਣੇ ਗਾਣੇ ਨੂੰ ਲੈ ਕੇ ਮੁਸ਼ਕਿਲਾਂ ਵਿੱਚ ਫਸੇ ਬਾਦਸ਼ਾਹ, ਮਿਲਿਆ ਕਾਰਨ ਦੱਸੋ ਨੋਟਿਸ

written by Rupinder Kaler | November 03, 2021

ਗਾਇਕ ਤੇ ਰੈਪਰ ਬਾਦਸ਼ਾਹ ( Badshah) ਆਪਣੇ ਨਵੇਂ ਗਾਣੇ ਨੂੰ ਲੈ ਕੇ ਮੁਸ਼ਕਲਾਂ ਫਸ ਗਏ ਹਨ । ਉਸ ਦੇ ਗਾਣੇ ‘ਪਾਣੀ-ਪਾਣੀ’ ਨੂੰ ਲੈ ਕੇ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਨੇ ਵੱਡੀ ਕਾਰਵਾਈ ਕੀਤੀ ਹੈ । ਬੋਰਡ ਵੱਲੋਂ ਬਾਦਸ਼ਾਹ ( Badshah)  ਨੂੰ   ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਚੰਡੀਗੜ੍ਹ ਦੇ ਪ੍ਰੋਫੈਸਰ ਪੰਡਿਤਰਾਓ ਧਰੇਨਵਰ ਨੇ ਗੀਤ ਨੂੰ ਲੈ ਕੇ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਕੋਲ ਸ਼ਿਕਾਇਤ ਕੀਤੀ ਸੀ । ਜਿਸ ਤੋਂ ਬਾਅਦ ਇਹ ਕਾਰਵਾਈ ਹੋਈ ਹੈ ।

ਹੋਰ ਪੜ੍ਹੋ :

ਦੀਵਾਲੀ ‘ਤੇ ਮਾਂ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀਆਂ ਮੂਰਤੀਆਂ ਖਰੀਦਦੇ ਸਮੇਂ ਇਹਨਾਂ ਗੱਲਾਂ ਦਾ ਰੱਖੋ ਖਿਆਲ

Badshah -min Image From Instagram

ਉਨ੍ਹਾਂ ਇਲਜ਼ਾਮ ਲਾਇਆ ਸੀ ਕਿ ਗੀਤ “ਪਾਣੀ ਪਾਣੀ” ਦੀ ਵੀਡੀਓ ਵਿੱਚ ਬੋਰਡ ਤੋਂ ਐਨਓਸੀ ਲਏ ਬਿਨਾਂ ਘੋੜੇ ਤੇ ਊਠ ਦਿਖਾਏ ਹਨ । ਇਸ ਉੱਪਰ ਕਾਰਵਾਈ ਕਰਦਿਆਂ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਨੇ ਗਾਇਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਗਾਇਕ ਤੇ ਰੈਪਰ ਬਾਦਸ਼ਾਹ ਨਵੇਂ ‘ਪਾਣੀ-ਪਾਣੀ’ ਨੇ ਰਿਲੀਜ਼ ਹੁੰਦੇ ਹੀ ਧੂਮ ਮਚਾ ਦਿੱਤੀ ਹੈ।

ਇਸ ਨੂੰ ਲੈ ਕੇ ਕਈ ਮੀਮ ਵੀ ਬਣੇ। ਦੱਸ ਦਈਏ ਕਿ ਚੰਡੀਗੜ੍ਹ ਦੇ ਪ੍ਰੋਫੈਸਰ ਪੰਡਿਤਰਾਓ ਧਰੇਨਵਰ ਗੀਤਾਂ ਵਿੱਚ ਅਸਲੀਲਤਾ ਤੇ ਹਥਿਆਰਾਂ ਦੇ ਮੁਜ਼ਾਹਰੇ ਖਿਲਾਫ ਸੰਘਰਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਸ਼ਿਕਾਇਤ ਉੱਪਰ ਕਈ ਕਲਾਕਾਰਾਂ ਖਿਲਾਫ ਕਾਰਵਾਈ ਹੋਈ ਹੈ।

 

You may also like