ਕੌਣ ਨੱਚ ਰਹੀ ਏ ਬਾਦਸ਼ਾਹ ਦਾ ਹੱਥ ਫੜਕੇ, ਦੇਖੋ ਵੀਡੀਓ

Written by  Lajwinder kaur   |  December 10th 2018 05:21 PM  |  Updated: December 10th 2018 05:27 PM

ਕੌਣ ਨੱਚ ਰਹੀ ਏ ਬਾਦਸ਼ਾਹ ਦਾ ਹੱਥ ਫੜਕੇ, ਦੇਖੋ ਵੀਡੀਓ

ਪੰਜਾਬ ਦੇ ਸੁਪਰ ਸਟਾਰ ਬਾਦਸ਼ਾਹ ਜੋ ਕੇ ਇੰਡੀਆ ਦੇ ਮਸ਼ਹੂਰ ਰੈਪਰ ਹਨ। ਜਿਹਨਾਂ ਨੇ ਅਪਣੇ ਗੀਤਾਂ ਤੇ ਮਿਊਜ਼ਿਕ ਰਾਹੀ ਸਰੋਤਿਆਂ ਨੂੰ ਅਪਣਾ ਦੀਵਾਨਾ ਬਣਾ ਰੱਖਿਆ ਹੈ। 10 ਦਸੰਬਰ ਯਾਨੀਕਿ ਅੱਜ ਬਾਦਸ਼ਾਹ ਅਪਣਾ ਨਵਾਂ ਗੀਤ ਲੈ ਕੇ ਦਰਸ਼ਕਾਂ ਦੇ ਰੂਬਰੂ ਹੋਏ ਹਨ। ਹਾਂ ਜੀ ਬਾਦਸ਼ਾਹ ‘ਸ਼ੀ ਮੂਵ ਇਟ ਲਾਈਕ’ ਸੌਂਗ ਲੈ ਕੇ ਆਏ ਹਨ।badasha new song she move it like ਹੋਰ ਪੜ੍ਹੋ: ਤੈਮੂਰ ਅਲੀ ਖਾਨ ਤੋਂ ਬਾਅਦ ਪ੍ਰਿਯੰਕਾ-ਨਿੱਕ ਦੀ ਜੋੜੀ ਦੇ ਵਾਇਰਲ ਹੋਏ ਟੁਆਏ

ਇਸ ਗੀਤ ਦੀ ਜਾਣਕਾਰੀ ਰੈਪਰ ਬਾਦਸ਼ਾਹ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਵੀਡੀਓ ਸ਼ੇਅਰ ਕਰਦੇ ਹੋਏ ਦਿੱਤੀ ਹੈ। ਦੱਸ ਦਈਏ ਕੁਝ ਹੀ ਘੰਟਿਆਂ ‘ਚ ਹੀ ਇਸ ਵੀਡੀਓ ਨੂੰ ਲੱਖਾਂ ਲੋਕਾਂ ਨੇ ਦੇਖ ਲਿਆ ਹੈ।

https://www.instagram.com/p/BrM7bw2hoal/

ਇਸ ਵੀਡੀਓ ‘ਚ ਬਾਲੀਵੁੱਡ ਦਾ ਤੜਕਾ ਵੀ ਲਗਾਇਆ ਗਿਆ ਹੈ। ਬਾਲੀਵੁੱਡ ਦੀ ਹੌਟ ਲੁੱਕ ਵਾਲੀ ਅਦਾਕਾਰਾ ਵਾਰਿਨਾ ਹੁਸੈਨ ਇਸ ਵੀਡੀਓ ‘ਚ ਅਪਣੀ ਅਦਾਵਾਂ ਨਾਲ ਸਭ ਨੂੰ ਕਾਇਲ ਕਰ ਰਹੀ ਹੈ। ਵਾਰਿਨਾ ਨੇ ਕਿਹਾ ਹੈ ਕਿ ਬਾਦਸ਼ਾਹਾ ਨਾਲ ਕੰਮ ਕਰ ਕੇ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਹੈ। ਵੀਡੀਓ ਵੀ ਬਹੁਤ ਸੁੰਦਰ ਬਣੀ ਹੈ ਤੇ ਬਾਦਸ਼ਾਹ ਨੇ ਬਹੁਤ ਜ਼ਬਰਦਸਤ ਗਾਇਆ ਹੈ। ਇਹ ਬੀਟ ਸੌਂਗ ਹੈ ਜਿਸ ਨਾਲ ਲੋਕ ਝੂਮਣ ਤੇ ਮਜ਼ਬੂਰ ਹੋ ਜਾਣਗੇ।She Move It Like: Badshah Latest Song with Warina Hussainਲੇਟੈਸਟ ਗੀਤ ‘ਸ਼ੀ ਮੂਵ ਇਟ ਲਾਈਕ’ ਲੋਕਾਂ ‘ਚ ਕਾਫੀ ਮਸ਼ਹੂਰ ਹੋ ਰਿਹਾ ਹੈ। ਲੋਕਾਂ ਨੂੰ ਇਹ ਵੀਡੀਓ ਕਾਫੀ ਵੀ ਪਸੰਦ ਆ ਰਹੀ ਹੈ। ਬਾਦਸ਼ਾਹ ਵਲੋਂ ਰੈਪ ਕੀਤੇ ਗਏ ਇਸ ਗੀਤ ‘ਚ ਉਨ੍ਹਾਂ ਦਾ ਸਵੈਗ ਵੱਖਰੇ ਅੰਦਾਜ਼ ‘ਚ ਦੇਖਣ ਨੂੰ ਮਿਲਿਆ ਹੈ। ਗੀਤ ਦੇ ਬੋਲ ਬਾਦਸ਼ਾਹ ਨੇ ਲਿਖੇ ਹਨ ਤੇ ਮਿਊਜ਼ਿਕ ਵੀ ਖੁਦ ਬਾਦਸ਼ਾਹ ਨੇ ਦਿੱਤਾ ਹੈ। ਇਸ ਗੀਤ ਨੂੰ ਸੋਨੀ ਮਿਊਜ਼ਿਕ ਇੰਡੀਆ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

https://www.youtube.com/watch?v=Ci0WbaUH3no

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network