ਰੈਪਰ ਬਾਦਸ਼ਾਹ ਤਾਂ ਇਸ ਬੱਚੇ ਦਾ ਹੋ ਗਿਆ ਫੈਨ, ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ...!

Written by  Rupinder Kaler   |  May 06th 2020 05:52 PM  |  Updated: May 06th 2020 05:52 PM

ਰੈਪਰ ਬਾਦਸ਼ਾਹ ਤਾਂ ਇਸ ਬੱਚੇ ਦਾ ਹੋ ਗਿਆ ਫੈਨ, ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ...!

ਹਾਲ ਹੀ ਵਿੱਚ ਰੈਪਰ ਬਾਦਸ਼ਾਹ ਦਾ ਗਾਣਾ ‘ਗੇਂਦਾ ਫੂਲ’ ਰਿਲੀਜ਼ ਹੋਇਆ ਸੀ, ਇਸ ਗਾਣੇ ਨੇ ਸਭ ਰਿਕਾਰਡ ਤੋੜ ਦਿੱਤੇ ਹਨ, ਕਿਉਂਕਿ ਇਹ ਗਾਣਾ ਕਰੋੜਾਂ ਵਾਰ ਸੁਣਿਆ ਜਾ ਚੁੱਕਿਆ ਹੈ । ਇਸੇ ਲਈ ਇਹ ਗੀਤ ਬੱਚੇ ਬੱਚੇ ਦੀ ਜ਼ੁਬਾਨ ਤੇ ਚੜ੍ਹ ਗਿਆ ਹੈ । ਜਿਸ ਦਾ ਸਬੂਤ ਬਾਦਸ਼ਾਹ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝੀ ਕਰ ਕੇ ਦਿੱਤਾ ਹੈ ।

https://www.instagram.com/p/B_NMZKVA0zj/

ਇਸ ਵੀਡੀਓ ਵਿੱਚ ਇੱਕ ਬੱਚਾ ਜਿਹੜਾ ਕਿ ਹਾਲੇ ਠੀਕ ਤਰ੍ਹਾਂ ਬੋਲ ਵੀ ਨਹੀਂ ਸਕਦਾ ਉਹ ਵੀ ‘ਗੇਂਦਾ ਫੂਲ’ ਗਾਣੇ ਦੇ ਬੋਲ ਗੁਣਗੁਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਬਾਦਸ਼ਾਹ ਵੱਲੋਂ ਸ਼ੇਅਰ ਕੀਤੀ ਇਹ ਵੀਡੀਓ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਵੀ ਪਸੰਦ ਆ ਰਹੀ ਹੈ ਤੇ ਉਹਨਾਂ ਵੱਲੋਂ ਇਸ ਤੇ ਕਮੈਂਟ ਕੀਤੇ ਜਾ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬਾਦਸ਼ਾਹ ਦੇ ਇਸ ਗੀਤ ਵਿੱਚ ਜੈਕਲੀਨ ਫਰਨਾਡੇਜ਼ ਨਜ਼ਰ ਆਈ ਸੀ ।

https://www.instagram.com/p/B-rhAVFAkGk/

ਪਰ ਇਸ ਦੇ ਨਾਲ ਹੀ ਇਸ ਗੀਤ ਨੂੰ ਸੋਸ਼ਲ ਮੀਡੀਆ ਤੇ ਖੂਬ ਲਪੇਟਿਆ ਗਿਆ ਸੀ ਕਿਉਂਕਿ ਜਿਸ ਆਰਟਿਸਟ ਨੇ ਇਸ ਦੇ ਅਸਲ ਬੋਲ ਲਿਖੇ ਸਨ ਉਸ ਨੂੰ ਇਸ ਗਾਣੇ ਦਾ ਕੋਈ ਕ੍ਰੈਡਿਟ ਨਹੀਂ ਦਿੱਤਾ ਗਿਆ । ਪਰ ਬਾਦਸ਼ਾਹ ਨੇ ਬਾਅਦ ਵਿੱਚ ਇਸ ਮਾਮਲੇ ਨੂੰ ਸੁਲਝਾ ਲਿਆ ਸੀ ਤੇ ਗੀਤਕਾਰ ਨੂੰ ਉਸ ਦਾ ਬਣਦਾ ਹੱਕ ਦੇ ਦਿੱਤਾ ਸੀ । ਬਾਦਸ਼ਾਹ ਦੇ ਇਸ ਗੀਤ ਦੇ ਬੋਲ ਪੱਛਮੀ ਬੰਗਾਲ ਦੇ ਰਤਨ ਕਹਾਰ ਨੇ ਲਿਖੇ ਹਨ ।

https://www.instagram.com/p/B_1bERaABxH/?utm_source=ig_web_copy_link


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network