ਦਰਸ਼ਕਾਂ ਵੱਲੋਂ ਬਾਕਮਾਲ ਫ਼ਿਲਮ ‘ਬਾਗ਼ੀ ਦੀ ਧੀ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, “ਵੇਖਿਓ ਜ਼ਰੂਰ, ਗੱਲ ਵੱਖਰੀ ਹੈ”

written by Lajwinder kaur | November 25, 2022 06:10pm

 ‘ਬਾਗ਼ੀ ਦੀ ਧੀ’

“ਵੇਖਿਓ ਜ਼ਰੂਰ, ਗੱਲ ਵੱਖਰੀ ਹੈ”

25 ਨਵੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਸਾਲ ਦੀ ਸਭ ਤੋਂ ਚਰਚਿਤ ਫ਼ਿਲਮ ‘ਬਾਗ਼ੀ ਦੀ ਧੀ’ ਬਹਾਦਰੀ, ਹੌਸਲੇ ਤੇ ਬਗਾਵਤ ਦੇ ਜਜ਼ਬੇ ਨੂੰ ਦਰਸਾਉਂਦੀ ਹੈ । ਜਾਣੇ-ਮਾਣੇ ਨਿਰਦੇਸ਼ਕ ਮੁਕੇਸ਼ ਗੌਤਮ ਵੱਲੋਂ ਨਿਰਦੇਸ਼ਨ ਕੀਤਾ ਗਿਆ ਹੈ ਅਤੇ ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਰਬਿੰਦਰ ਨਾਰਾਇਣ ਵੱਲੋਂ ਪੀਟੀਸੀ ਮੋਸ਼ਨ ਪਿਕਚਰਜ਼ ਦੇ ਲਈ ਨਿਰਮਤ ‘ਬਾਗ਼ੀ ਦੀ ਧੀ’ ਆਪਣੀ ਸ਼ਾਨਦਾਰ ਪੇਸ਼ਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਹੁੰਦੀ ਹੋਈ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ: ਕਿਸ ਦੀ ਝੋਲੀ ਪਏਗਾ ਬੈਸਟ ਐਕਟਰ੍ਰੈਸ ਦਾ ਅਵਾਰਡ, ਇਸ ਕੈਟਾਗਿਰੀ ਲਈ ਕਰੋ ਵੋਟ

ਉੱਘੇ ਲੇਖਕ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਦੁਆਰਾ ਲਿਖੀ ਗਈ ਮੂਲ ਕਹਾਣੀ ਇੱਕ ਚੌਦਾਂ ਸਾਲਾਂ ਦੀ ਕੁੜੀ ਦੀ ਚੁਣੌਤੀਆਂ ਅਤੇ ਔਕੜਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਨੇ ਆਜ਼ਾਦੀ ਲਈ ਲੜਾਈ ਲੜੀ ਅਤੇ ਜੋ ‘ਬਾਗ਼ੀ ਦੀ ਧੀ’ ਅਖਵਾਉਣ ਉੱਤੇ ਮਾਣ ਮਹਿਸੂਸ ਕਰਦੀ ਹੈ। ਇਸ ਫ਼ਿਲਮ ਦੀ ਨੀਂਵ ਹੈ ਇਸ ਦੀ ਸਕ੍ਰੀਪਟ ਜੋ ਕਿ ਨਾਮੀ ਲੇਖਕ ਪਾਲੀ ਭੁਪਿੰਦਰ ਸਿੰਘ ਵੱਲੋਂ ਲਿਖੀ ਗਈ ਹੈ।

Baghi Di Dhee

ਬਿਹਤਰੀਨ ਕਲਾਕਾਰਾਂ ਵਿੱਚ ਕੁਲਜਿੰਦਰ ਸਿੰਘ ਸਿੱਧੂ, ਦਿਲਨੂਰ ਕੌਰ, ਵਕਾਰ ਸ਼ੇਖ, ਗੁਰਪ੍ਰੀਤ ਭੰਗੂ ਸ਼ਾਮਲ ਨੇ, ਜਿਨ੍ਹਾਂ ਨੇ ਆਪਣੇ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ ਹੈ। ਪ੍ਰਸਿੱਧ ਗਾਇਕ-ਗੀਤਕਾਰ ਬੀਰ ਸਿੰਘ ਵੱਲੋਂ ਗਾਇਆ ਗੀਤ ‘ਜਜ਼ਬੇ’ ਸੁਰਖੀਆਂ ਬਟੋਰ ਰਿਹਾ ਹੈ ਜਦਕਿ ਫ਼ਿਲਮ ਦਾ ਸੰਗੀਤ ਤੇਜਵੰਤ ਕਿੱਟੂ ਨੇ ਦਿੱਤਾ ਹੈ।

ਫ਼ਿਲਮ ਬਾਰੇ ਗੱਲ ਕਰਦੇ ਹੋਏ, ਪੀਟੀਸੀ ਨੈੱਟਵਰਕ ਦੇ ਪ੍ਰੈਜ਼ੀਡੈਂਟ ‘ਤੇ ਐੱਮ ਡੀ ਰਬਿੰਦਰ ਨਾਰਾਇਣ ਨੇ ਕਿਹਾ, "ਪੀਟੀਸੀ ਮੋਸ਼ਨ ਪਿਕਚਰਜ਼ ਨੇ ਬਾਕਸ ਆਫਿਸ ਦੀ ਸਫਲਤਾ ਲਈ ਕਦੇ ਵੀ ਲੋਕਾਂ ਨੂੰ ਸਿਨੇਮਾ ਘਰਾਂ ਵੱਲ ਆਕ੍ਰਿਸ਼ਤ ਕਰਨ ਦੇ ਲਈ ਕਿਸੇ ਵੀ ਪੈਂਤਰੇ ਦਾ ਇਸਤਮਾਲ ਨਹੀਂ ਕੀਤਾ ਬਲਿਕ ਫ਼ਿਲਮ ਦੀ ਕਹਾਣੀ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਸਾਡੇ ਲਈ ਇਹ ਮਹੱਤਵਪੂਰਨ ਸੀ ਕਿ ਇਹ ਕਹਾਣੀ ਭਾਰਤੀਯ ਆਜ਼ਾਦੀ ਦੇ ਗੁੰਮਨਾਮ ਨਾਇਕਾਂ ਦੇ ਸੰਘਰਸ਼ ਨੂੰ ਬਿਆਨ ਕਰਨ ਦੇ ਨਾਲ-ਨਾਲ ਪੰਜਾਬ ਦੇ ਇਤਿਹਾਸ ਨਾਲ ਵੀ ਜੁੜੀ ਹੋਵੇ। ਇਸ ਫ਼ਿਲਮ ਨੂੰ ਬਹੁਤ ਹੀ ਮਿਹਨਤ ਅਤੇ ਸ਼ਿੱਦਤ ਦੇ ਨਾਲ ਬਣਾਇਆ ਗਿਆ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਖ਼ਾਸ ਵਿਸ਼ੇ ਉੱਤੇ ਬਣਾਈ ਗਈ ਫ਼ਿਲਮ ਨੂੰ ਪੰਜਾਬੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾਵੇਗਾ।"

ਬੇਸ਼ੱਕ ‘ਬਾਗ਼ੀ ਦੀ ਧੀ’ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਸ਼ੇਰਦਿਲ ਬਾਗੀਆਂ ਵੱਲੋਂ ਕੀਤੇ ਗਏ ਬਲੀਦਾਨਾਂ ਦੇ ਬਾਰੇ ਦੱਸਣ ਵਾਲੀ ਇੱਕ ਅਨੌਖੀ ਫ਼ਿਲਮ ਹੈ ਜਿਸ ਨੂੰ ਹਰ ਕਿਸੇ ਨੂੰ ਦੇਖਣਾ ਚਾਹੀਦਾ ਹੈ।

 

You may also like