ਫ਼ਿਲਮ ‘ਬਾਗ਼ੀ ਦੀ ਧੀ’ ਦਾ ਦੂਜਾ ਗੀਤ ‘ਦੁੱਲੇ ਦੀ ਵਾਰ’ ਗਾਇਕ ਸੁੱਖੀ ਇੱਦੂ ਸ਼ਰੀਫ਼ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

written by Lajwinder kaur | November 18, 2022 11:01am

'Baghi Di Dhee': 25 ਨਵੰਬਰ ਨੂੰ ਦੇਸ਼ ਦੀ ਆਜ਼ਾਦੀ ਲਈ ਲੜੇ ਪੰਜਾਬੀ ਯੋਧਿਆਂ ਦੀ ਕਹਾਣੀ ਨੂੰ ਵੱਡੇ ਪਰਦੇ ਉੱਤੇ ਬਿਆਨ ਕਰਨ ਆ ਰਹੀ ਹੈ ਪੰਜਾਬੀ ਫ਼ਿਲਮ ‘ਬਾਗ਼ੀ ਦੀ ਧੀ’। ਫ਼ਿਲਮ ਦੇ ਟ੍ਰੇਲਰ ਅਤੇ ਪਹਿਲੇ ਗੀਤ ‘ਜਜ਼ਬੇ’ ਤੋਂ ਬਾਅਦ ਦਰਸ਼ਕਾਂ ਦੀ ਉਤਸੁਕਤਾ ਇਸ ਫ਼ਿਲਮ ਨੂੰ ਲੈ ਕੇ ਵੱਧ ਗਈ ਹੈ। ਅਜਿਹੇ ਵਿੱਚ ਫ਼ਿਲਮ ਦਾ ਇੱਕ ਹੋਰ ਸ਼ਾਨਦਾਰ ਗੀਤ ਰਿਲੀਜ਼ ਹੋ ਗਿਆ ਹੈ। ਫ਼ਿਲਮ ਦਾ ਦੂਜਾ ਗੀਤ ‘ਦੁੱਲੇ ਦੀ ਵਾਰ’ ਸੂਫ਼ੀ ਗਾਇਕ ਸੁੱਖੀ ਇੱਦੂ ਸ਼ਰੀਫ਼ ਨੇ ਗਾਇਆ ਹੈ, ਜੋ ਕਿ ਉੱਘੇ ਢਾਡੀ ਗਾਇਕ ਇੱਦੂ ਸ਼ਰੀਫ਼ ਦੇ ਸਪੁੱਤਰ ਹਨ। ਪੰਜਾਬੀ ਜਗਤ ਦੇ ਨਾਮੀ ਸੰਗੀਤਕਾਰ ਤੇਜਵੰਤ ਕਿੱਟੂ ਨੇ ਆਪਣੀ ਧੁਨਾਂ ਦੇ ਨਾਲ ਇਸ ਗੀਤ ਨੂੰ ਸੰਗੀਤਬੰਧ ਕੀਤਾ ਹੈ।

ਹੋਰ ਪੜ੍ਹੋ: ਆਜ਼ਾਦੀ ਦੇ ‘ਜਜ਼ਬੇ’ ਨੂੰ ਬਿਆਨ ਕਰਦਾ ਫ਼ਿਲਮ ‘ਬਾਗ਼ੀ ਦੀ ਧੀ’ ਦਾ ਪਹਿਲਾ ਗੀਤ ਹੋਇਆ ਰਿਲੀਜ਼, ਦਿਲਾਂ ਨੂੰ ਛੂਹ ਰਹੇ ਨੇ ਅਲਫ਼ਾਜ਼ ਤੇ ਬੀਰ ਸਿੰਘ ਦੀ ਆਵਾਜ਼

inside image of sukhi idu sarif

ਇਹ ਗੀਤ ਪੰਜਾਬ ਦੇ ਮਹਾਨ ਯੋਧਿਆਂ ਦੀ ਬਹਾਦਰੀ ਅਤੇ ਜੋਸ਼ ਨੂੰ ਬਿਆਨ ਕਰ ਰਿਹਾ ਹੈ, ਜਿਨ੍ਹਾਂ ਨੇ ਆਜ਼ਾਦੀ ਦੇ ਲਈ ਕਿਸੇ ਵੀ ਗੱਲ ਦੀ ਪ੍ਰਵਾਹ ਨਹੀਂ ਸੀ ਕੀਤੀ ਅਤੇ ਆਪਣੀ ਜਾਨ ਹਥੇਲੀ ਉੱਤੇ ਰੱਖਕੇ ਬ੍ਰਿਟਿਸ਼ ਸਾਮਰਾਜ ਦੀ ਇੱਟ ਦੇ ਨਾਲ ਇੱਟ ਖੜਕਾਉਣ ਲਈ ਤਿਆਰ ਰਹਿੰਦੇ ਸਨ। ਆਜ਼ਾਦੀ ਅਤੇ ਬਹਾਦਰੀ ਦੇ ਰੰਗਾਂ ਨਾਲ ਭਰੇ ਇਸ ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

inside image of bagi di dee
ਪ੍ਰਸਿੱਧ ਲੇਖਕ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਦੀ ਕਹਾਣੀ ‘ਤੇ ਅਧਾਰਿਤ ਇਹ ਫ਼ਿਲਮ ਇੱਕ ਵੱਖਰੇ ਵਿਸ਼ੇ ਨੂੰ ਛੂਹਦੀ ਹੈ, ਜਿਸ ਦਾ ਨਿਰਦੇਸ਼ਨ ਉੱਘੇ ਫ਼ਿਲਮ ਨਿਰਦੇਸ਼ਕ ਮੁਕੇਸ਼ ਗੌਤਮ ਵੱਲੋਂ ਕੀਤਾ ਗਿਆ ਹੈ ਅਤੇ ਪੀਟੀਸੀ ਨੈਟਵਰਕ ਦੇ ਪ੍ਰੈਜ਼ੀਡੈਂਟ ‘ਤੇ ਐੱਮ ਡੀ ਰਬਿੰਦਰ ਨਾਰਾਇਣ ਨੇ ਪੀਟੀਸੀ ਮੋਸ਼ਨ ਪਿਕਚਰਜ਼ ਵੱਲੋਂ ਫ਼ਿਲਮ ਦਾ ਨਿਰਮਾਣ ਕੀਤਾ ਹੈ।

dulle di vaar
ਪੀਟੀਸੀ ਮੋਸ਼ਨ ਪਿਕਚਰਜ਼ ਦੀ ਇਹ ਫ਼ਿਲਮ ਇੱਕ ਅਨੋਖੀ ਕਹਾਣੀ ਹੈ ਜੋ ਕਿ ਆਜ਼ਾਦੀ ਦੀ ਲੜਾਈ ਲੜਨ ਵਾਲੇ ਇੱਕ ਗਦਰੀ ਯੋਧੇ ਦੀ ਚੌਦਾਂ ਸਾਲਾਂ ਦੀ ਧੀ ਦੇ ਆਲੇ ਦੁਆਲੇ ਘੁੰਮਦੀ ਹੈ। 25 ਨਵੰਬਰ ਨੂੰ ਸਿਨੇਮਾ ਘਰਾਂ ‘ਚ ਆ ਰਹੀ ਹੈ ਜਜ਼ਬਾਤਾਂ ਨੂੰ ਹਲੂਣਾ ਦਿੰਦੀ ‘ਬਾਗ਼ੀ ਦੀ ਧੀ’ ਵੇਖਣਾ ਭੁੱਲਿਓ ਨਾ, ਗੱਲ ਵੱਖਰੀ ਹੈ ।

You may also like