ਗਾਇਕ ਬਾਈ ਅਮਰਜੀਤ ਤੇ ਬੰਨੀ ਬੈਦਵਾਨ ਦਾ ਨਵਾਂ ਗੀਤ ‘3 Star’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

written by Lajwinder kaur | January 25, 2022

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਬਾਈ ਅਮਰਜੀਤ ਜੋ ਕਿ ਕਾਫੀ ਸਮੇਂ ਬਾਅਦ ਆਪਣਾ ਨਵਾਂ ਗੀਤ ਲੈ ਕੇ ਆਏ ਨੇ। ਜੀ ਹਾਂ ਉਹ ਤਿੰਨ ਸਟਾਰ (3 Star) ਟਾਈਟਲ ਹੇਠ ਬੀਟ ਸੌਂਗ ਲੈ ਕੇ ਆਏ ਨੇ। ਇਸ ਗੀਤ ਨੂੰ ਬਾਈ ਅਮਰਜੀਤ ਤੇ ਬੰਨੀ ਬੈਦਵਾਨ ਨੇ ਮਿਲਕੇ ਗਾਇਆ ਹੈ (Bai Amarjit & Bunny Baidwan)। ਇਸ ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ।

ਹੋਰ ਪੜ੍ਹੋ: ਬੌਬੀ ਦਿਓਲ ਨੇ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਕੇ ਪਤਨੀ ਤਾਨਿਆ ਨੂੰ ਦਿੱਤੀ ਜਨਮਦਿਨ ਦੀ ਵਧਾਈ, ਧਰਮਿੰਦਰ ਨੇ ਵੀ ਕਮੈਂਟ ਕਰਕੇ ਨੂੰਹ-ਰਾਣੀ ਨੂੰ ਦਿੱਤੀ ਅਸੀਸ

bai amarjit singer

ਇਸ ਗੀਤ ਦੇ ਬੋਲ ਬੰਨੀ ਬੈਦਵਾਨ ਦੀ ਕਲਮ ‘ਚੋਂ ਹੀ ਨਿਕਲੇ ਨੇ। Lali Dhaliwal ਨੇ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ। Sansar Sandhu, ਮੇਘਾ ਸ਼ਰਮਾ, ਸੰਨੀ ਬਾਈ, ਅਤੇ ਸੁੱਖਾ ਬਾਊਂਸਰ ਗਾਣੇ ਦੇ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਦੇਖਿਆ ਗਿਆ ਹੈ ਕਿਵੇਂ ਕੁੜੀ ਦੇ ਪਿਆਰ ਤੋਂ ਇਨਕਾਰ ਤੋਂ ਬਾਅਦ ਮੁੰਡਾ ਏਨੀਂ ਮਿਹਨਤ ਕਰਦਾ ਹੈ ਤੇ ਪੁਲਿਸ ਦੀ ਨੌਕਰੀ ਹਾਸਿਲ ਕਰਦਾ ਹੈ। ਫਿਰ ਕਿੰਨੇ ਸਾਲਾਂ ਬਾਅਦ ਜਦੋਂ ਦੋਵਾਂ ਦਾ ਟਾਕਰਾ ਕਿਸੇ ਪ੍ਰੋਗਰਾਮ ‘ਚ ਹੁੰਦਾ ਹੈ ਤੇ ਕੁੜੀ ਹੈਰਾਨ ਹੋ ਜਾਂਦੀ ਹੈ। ਗਾਣੇ ਦਾ ਵੀਡੀਓ ਮਨਜੀਤ ਥਿੰਦ ਨੇ ਡਾਇਰੈਕਟਰ ਕੀਤਾ ਹੈ। Ptc Records ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪੀਟੀਸੀ ਰਿਕਾਰਡਜ਼ Ptc Records ਦੇ ਲੇਬਲ ਹੇਠ ਪਹਿਲਾਂ ਵੀ ਕਈ ਨਾਮੀ ਗਾਇਕਾਂ ਦੇ ਗੀਤ ਰਿਲੀਜ਼ ਹੋ ਚੁੱਕੇ ਨੇ।

inside image of punjabi song

ਹੋਰ ਪੜ੍ਹੋ: ਜਦੋਂ ਕੌਰ ਬੀ ਨੇ ਘੁੰਢ ਕੱਢ ਕੇ ਪਾਇਆ ਗਿੱਧਾ, ਤਾਂ ਦਰਸ਼ਕਾਂ ਨੂੰ ਖੂਬ ਪਸੰਦ ਆਇਆ ਗਾਇਕਾ ਦਾ ਕਿਊਟ ਅੰਦਾਜ਼, ਦੇਖੋ ਵੀਡੀਓ

ਜੇ ਗੱਲ ਕਰੀਏ ਬਾਈ ਅਮਰਜੀਤ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ । ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਜਿਵੇਂ ‘ਸਟੈਂਡ’, ਬਾਬੇ ਦੀ ਫੂਲ ਕਿਰਪਾ,  ਯਾਰਾਂ ਪਿੱਛੇ, ਬਾਬੇ ਤੇ ਜਵਾਨੀ ਆਦਿ।  ਹੁਣ ਤੁਹਾਨੂੰ ਦੱਸਦੇ ਹਾਂ ਕਿ ਉਹ ਆਪਣੇ ਨਾਂਅ ਅੱਗੇ ਬਾਈ ਕਿਉਂ ਲਗਾਇਆ ਦਰਅਸਲ ਬਾਈ ਅਮਰਜੀਤ ਦੇ ਸਾਰੇ ਦੋਸਤ ਉਸ ਨੂੰ ਬਾਈ –ਬਾਈ ਕਹਿੰਦੇ ਸਨ, ਕਿਉਂਕਿ ਉਹ ਬਾਈ ਅਮਰਜੀਤ ਦੀ ਬਹੁਤ ਹੀ ਇੱਜ਼ਤ ਕਰਦੇ ਸਨ ।

latest punjabi song-

You may also like