ਬਲਵਿੰਦਰ ਸਫ਼ਰੀ ਦੇ ਦਿਹਾਂਤ ਤੋਂ ਕਈ ਦਿਨ ਬਾਅਦ ਕੀਤਾ ਗਿਆ ਅੰਤਿਮ ਸਸਕਾਰ, ਲੋਕਾਂ ਨੇ ਨਮ ਅੱਖਾਂ ਦੇ ਨਾਲ ਦਿੱਤੀ ਅੰਤਿਮ ਸ਼ਰਧਾਂਜਲੀ

written by Shaminder | August 24, 2022

ਬਲਵਿੰਦਰ ਸਫ਼ਰੀ (Balwinder Safri)  ਜਿਨ੍ਹਾਂ ਦਾ ਜੁਲਾਈ ਮਹੀਨੇ ‘ਚ ਦਿਹਾਂਤ ਹੋਇਆ ਸੀ । ਜਿਸ ਤੋਂ ਬਾਅਦ ਕਿਸੇ ਕਾਰਨਾਂ ਕਰਕੇ ਉਨ੍ਹਾਂ ਦਾ ਅੰਤਿਮ ਸਸਕਾਰ ਨਹੀਂ ਸੀ ਕੀਤਾ ਗਿਆ ਸੀ । ਪਰ ਹੁਣ ਗਾਇਕ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੇ ਹਨ । ਬ੍ਰਿਟ ਏਸ਼ੀਆ ਟੀਵੀ ਦੇ ਵੱਲੋਂ ਗਾਇਕ ਦੇ ਅੰਤਿਮ ਸਸਕਾਰ ਸਮੇਂ ਦਾ ਇੱਕ ਵੀਡੀਓ ਜਾਰੀ ਕੀਤਾ ਗਿਆ ਹੈ ।

balwinder safri image From instagram

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਬਲਵਿੰਦਰ ਸਫਰੀ ਨੂੰ ਆਪਣੇ ਸ਼ੋਅ ਦੇ ਦੌਰਾਨ ਸ਼ਰਧਾਂਜਲੀ ਕੀਤੀ ਭੇਂਟ, ਵੀਡੀਓ ਹੋ ਰਿਹਾ ਵਾਇਰਲ

ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਬਲਵਿੰਦਰ ਸਫ਼ਰੀ ਦੀ ਮ੍ਰਿਤਕ ਦੇਹ ਨੂੰ ਅੰਤਿਮ ਸਸਕਾਰ ਲਈ ਲਿਜਾਇਆ ਜਾ ਰਿਹਾ ਹੈ । ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਉਨ੍ਹਾਂ ਨੂੰ ਨਮ ਅੱਖਾਂ ਦੇ ਨਾਲ ਸ਼ਰਧਾਂਜਲੀ ਦਿੰਦੇ ਹੋਏ ਨਜ਼ਰ ਆ ਰਹੇ ਹਨ । ਬਲਵਿੰਦਰ ਸਫਰੀ ਕੁਝ ਸਮਾਂ ਪਹਿਲਾਂ ਹਸਪਤਾਲ ‘ਚ ਦਾਖਲ ਸਨ ਅਤੇ ਕੋਮਾ ‘ਚ ਚਲੇ ਗਏ ਸਨ ।

balwinder safri image From instagram

ਹੋਰ ਪੜ੍ਹੋ : ਬਲਵਿੰਦਰ ਸਫਰੀ ਦੇ ਦਿਹਾਂਤ ‘ਤੇ ਨੀਰੂ ਬਾਜਵਾ, ਬਲਵੀਰ ਬੋਪਾਰਾਏ ਸਣੇ ਕਈ ਹਸਤੀਆਂ ਨੇ ਜਤਾਇਆ ਦੁੱਖ

ਪਰ ਉਹ ਹੋਸ਼ ‘ਚ ਆ ਗਏ ਸਨ ਅਤੇ ਠੀਕ ਹੋਣ ਤੋਂ ਬਾਅਦ ਉਹਨਾਂ ਨੂੰ ਘਰ ਵੀ ਲਿਜਾਇਆ ਗਿਆ ਸੀ ।ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਬਲਵਿੰਦਰ ਸਿੰਘ ਸਫਰੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਸਨ।

Balwinder safri ,- image From instagram

‘ਅੰਬਰਾਂ ਤੋਂ ਆਈ ਹੋਈ ਹੂਰ’ ਉਹਨਾਂ ਦਾ ਸਭ ਤੋਂ ਹਿੱਟ ਗੀਤ ਹੈ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਅੱਜ ਵੀ ਉਨ੍ਹਾਂ ਦੇ ਵੱਲੋਂ ਪੰਜਾਬੀ ਇੰਡਸਟਰੀ ‘ਚ ਪਾਏ ਯੋਗਦਾਨ ਨੂੰ ਯਾਦ ਕੀਤਾ ਜਾ ਰਿਹਾ ਹੈ ।

 

View this post on Instagram

 

A post shared by BritAsia TV (@britasiatv)

You may also like