
ਬਲਵਿੰਦਰ ਸਫਰੀ (Balwinder Safri) ਜੋ ਕਿ ਪਿਛਲੇ ਕਈ ਮਹੀਨਿਆਂ ਤੋਂ ਬੀਮਾਰ ਚਲੇ ਆ ਰਹੇ ਹਨ । ਉਨ੍ਹਾਂ ਦੀ ਸਿਹਤ ‘ਚ ਲਗਾਤਾਰ ਸੁਧਾਰ ਹੋ ਰਿਹਾ ਹੈ । ਉਨ੍ਹਾਂ ਦੇ ਹੱਥਾਂ ਪੈਰਾਂ ਨੇ ਹਰਕਤ ਕਰਨੀ ਸ਼ੁਰੂ ਕੀਤੀ ਹੈ। ਜਿਸ ਦਾ ਇੱਕ ਵੀਡੀਓ ਬ੍ਰਿਟ ਏਸ਼ੀਆ ਦੇ ਵੱਲੋਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਗਿਆ ਹੈ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਬ੍ਰਿਟ ਏਸ਼ੀਆ ਵੱਲੋਂ ਉੇਨ੍ਹਾਂ ਦੀ ਧੀ ਦੇ ਹਵਾਲੇ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ।

ਹੋਰ ਪੜ੍ਹੋ : ਪੰਜਾਬੀ ਗਾਇਕ ਅਤੇ ਭੰਗੜਾ ਕਿੰਗ ਦੇ ਨਾਂਅ ਨਾਲ ਮਸ਼ਹੂਰ ਬਲਵਿੰਦਰ ਸਫ਼ਰੀ ਦੀ ਹਾਲਤ ਨਾਜ਼ੁਕ
ਬੀਤੇ ਦਿਨੀਂ ਵੀ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਖਬਰ ਆਈ ਸੀ ਕਿ ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ ਅਤੇ ਉਨ੍ਹਾਂ ਨੇ ਆਪਣੀਆਂ ਅੱਖਾਂ ਖੋਲੀਆਂ ਹਨ ਅਤੇ ਕੁਝ ਬੋਲਣ ਦੀ ਵੀ ਕੋਸ਼ਿਸ਼ ਕੀਤੀ ਹੈ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕਈ ਗਾਇਕਾਂ ਨੇ ਪੋਸਟਾਂ ਸਾਂਝੀਆਂ ਕੀਤੀਆਂ ਸਨ ਅਤੇ ਤੰਦਰੁਸਤੀ ਲਈ ਅਰਦਾਸ ਕੀਤੀ ਸੀ ।

ਕੁਝ ਦਿਨ ਪਹਿਲਾਂ ਗਾਇਕ ਦੀ ਪਤਨੀ ਨੇ ਹਸਪਤਾਲ ਪ੍ਰਸ਼ਾਸਨ ‘ਤੇ ਸਫਰੀ ਦੇ ਇਲਾਜ ‘ਚ ਲਾਪਰਵਾਹੀ ਦਾ ਇਲਜਾਮ ਲਗਾਇਆ ਸੀ । ਉਹਨਾਂ ਨੇ ਦੱਸਿਆ ਸੀ ਕਿ ਹਸਪਤਾਲ ਦੇ ਸਟਾਫ ਦੀ ਲਾਪਰਵਾਹੀ ਕਰਕੇ ਬਲਵਿੰਦਰ ਸਫਰੀ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਰਹੀ ਹੈ ਤੇ ਉਹ ਕੋਮਾ ਵਿੱਚ ਚਲੇ ਗਏ ਨੇ ।
ਇਹੀ ਨਹੀਂ ਉਹਨਾਂ ਦੇ ਕਈ ਅੰਗਾਂ ਨੇ ਕੰਮ ਕਰਨਾ ਵੀ ਬੰਦ ਕਰ ਦਿੱਤਾ ਹੈ ।ਇਸ ਤੋਂ ਪਹਿਲਾਂ 22 ਅਪ੍ਰੈਲ ਨੂੰ ਬਲਵਿੰਦਰ ਸਿੰਘ ਸਫਰੀ ਦਾ ਇੱਕ ਯੋਜਨਾਬੱਧ ਆਪ੍ਰੇਸ਼ਨ ਹੋਇਆ ਸੀ ਜੋ ਇੱਕ ਟ੍ਰਿਪਲ ਬਾਈਪਾਸ ਸੀ । ਇਸ ਅਪਰੇਸ਼ਨ ਦੌਰਾਨ ਸਟ੍ਰੋਕ ਅਤੇ ਕਿਡਨੀ ਫੇਲ ਹੋਣ ਦਾ ਬਹੁਤ ਜ਼ਿਆਦਾ ਜੋਖਮ ਸੀ , ਜਿਸ ਦੀ ਜਾਣਕਾਰੀ ਸਰਜਨ ਨੇ ਬਲਵਿੰਦਰ ਅਤੇ ਉਸ ਦੀ ਪਤਨੀ ਨਿੱਕੀ ਨੂੰ ਅਪਰੇਸ਼ਨ ਤੋਂ ਪਹਿਲਾਂ ਦੇ ਦਿੱਤੀ ਸੀ ।
View this post on Instagram