ਡੇਂਗੂ ਤੋਂ ਬਚਾਅ ਲਈ ਮੱਛਰਾਂ ਤੋਂ ਰਹੋ ਸਾਵਧਾਨ, ਅਪਣਾਓ ਇਹ ਤਰੀਕੇ

written by Pushp Raj | July 23, 2022

Prevent from dengue: ਬਰਸਾਤ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਮੱਛਰ ਦੇ ਕੱਟਣ ਨਾਲ ਹੋਣ ਵਾਲੀਆਂ ਬਿਮਾਰੀਆਂ ਜਾਂ ਡੇਂਗੂ ਵਰਗੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਡੇਂਗੂ ਨਾਂ ਸਿਰਫ ਲੋਕਾਂ ਦੀਆਂ ਜਾਨਾਂ ਲਈ ਘਾਤਕ ਹੋ ਸਕਦਾ ਹੈ, ਸਗੋਂ ਇਸ ਦੇ ਸਰੀਰ 'ਤੇ ਹੋਰ ਵੀ ਕਈ ਪ੍ਰਭਾਵ ਪੈ ਸਕਦੇ ਹਨ। ਇਸ ਲਈ ਇਸ ਇਨਫੈਕਸ਼ਨ ਤੋਂ ਬਚਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਇਸ ਮੌਸਮ 'ਚ ਮੱਛਰਾਂ ਤੋਂ ਬਚਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ।

image From Goggle

ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਸ ਮੌਸਮ ਵਿੱਚ ਮੱਛਰਾਂ ਦਾ ਪ੍ਰਕੋਪ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਫੈਲਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਹੀ ਕਾਰਨ ਹੈ ਕਿ ਬਰਸਾਤ ਦੇ ਮੌਸਮ ਨੂੰ ਡੇਂਗੂ ਅਤੇ ਹੋਰ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਮੌਸਮ ਵੀ ਕਿਹਾ ਜਾਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਇਸ ਮੌਸਮ ਵਿੱਚ ਡੇਂਗੂ ਨੇ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ ਹੈ। ਇੱਥੋਂ ਤੱਕ ਕਿ ਇਸ ਬਿਮਾਰੀ ਕਾਰਨ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ।

ਕਿੰਝ ਫੈਲਦਾ ਹੈ ਡੇਂਗੂ
ਡੇਂਗੂ ਇੱਕ ਵਾਇਰਲ ਇਨਫੈਕਸ਼ਨ ਹੈ ਜੋ ਸੰਕਰਮਿਤ ਮਾਦਾ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਅਸਲ ਵਿੱਚ ਡੇਂਗੂ ਵਾਇਰਸ (DENV) ਨੂੰ ਇਸ ਲਾਗ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਇਸ ਬੁਖਾਰ ਦੀਆਂ ਚਾਰ ਕਿਸਮਾਂ ਸੀਰੋਟਾਈਪ ਹਨ, DENV-1, DENV-2, DENV-3 ਅਤੇ DENV-4।

image From Goggle

ਜਦੋਂ ਮਾਦਾ ਏਡੀਜ਼ ਮੱਛਰ ਪਹਿਲਾਂ ਤੋਂ ਸੰਕਰਮਿਤ ਵਿਅਕਤੀ ਨੂੰ ਕੱਟਦਾ ਹੈ, ਤਾਂ ਵਾਇਰਸ ਮੱਛਰ ਦੇ ਸਰੀਰ ਵਿੱਚ ਦਾਖਲ ਹੋ ਜਾਂਦਾ ਹੈ। ਅਤੇ ਜਦੋਂ ਉਹ ਮੱਛਰ ਕਿਸੇ ਹੋਰ ਸਿਹਤਮੰਦ ਵਿਅਕਤੀ ਨੂੰ ਕੱਟਦਾ ਹੈ, ਅਤੇ ਇਸ ਲਾਗ ਦਾ ਵਾਇਰਸ ਵਿਅਕਤੀ ਦੇ ਖੂਨ ਦੇ ਪ੍ਰਵਾਹ ਦੁਆਰਾ ਉਸਦੇ ਸਰੀਰ ਵਿੱਚ ਫੈਲਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਇਰਸ ਦੇ ਸਰੀਰ ਵਿੱਚ ਪਹੁੰਚਣ ਤੋਂ ਬਾਅਦ ਡੇਂਗੂ ਦੇ ਲੱਛਣ ਲਗਭਗ 4 ਤੋਂ 7 ਦਿਨਾਂ ਵਿੱਚ ਪੀੜਤ ਵਿਅਕਤੀ ਵਿੱਚ ਦਿਖਾਈ ਦੇਣ ਲੱਗ ਪੈਂਦੇ ਹਨ।

ਡੇਂਗੂ ਦੇ ਲੱਛਣ
• ਤੇਜ਼ ਬੁਖਾਰ ਹੋਣਾ
• ਮਾਸ ਪੇਸ਼ੀਆਂ ਅਤੇ ਜੋੜਾਂ ਵਿੱਚ ਤੇਜ਼ ਦਰਦ
• ਸਿਰ ਦਰਦ
• ਅੱਖਾਂ ਦੇ ਪਿੱਛੇ ਦਰਦ
• ਜੀ ਮਲਚਾਉਣਾ
• ਚਮੜੀ ਤੇ ਲਾਲ ਰੰਗ ਦੇ ਦਾਣੇ
• ਉਲਟੀ, ਦਸਤ
• ਮਰੀਜ ਦੀ ਸਥਿਤੀ ਗੰਭੀਰ ਹੋਣ ਤੇ ਪਲੇਟਲੇਟਸ ਦੀ ਸੰਖਿਆਂ ਤੇਜ਼ੀ ਨਾਲ ਘੱਟ ਹੁੰਦੀ ਹੈ ਅਤੇ ਨੱਕ, ਮੂੰਹ ਤੋਂ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ। ਬਲੱਡ ਪ੍ਰੈਸ਼ਰ ਵੀ ਕਾਫੀ ਘੱਟ ਹੋ ਜਾਂਦਾ ਹੈ। ਅਜਿਹੇ 'ਚ ਜਾਨ ਵੀ ਜਾ ਸਕਦੀ ਹੈ ਇਸ ਲਈ ਲੱਛਣ ਨਜ਼ਰ ਆਉਂਦੇ ਹੀ ਡਾਕਟਰ ਤੋਂ ਸਲਾਹ ਲਓ।

image From Goggle

ਹੋਰ ਪੜ੍ਹੋ: ਅਮਿਤਾਭ ਬੱਚਨ ਤੇ ਰਸ਼ਮਿਕਾ ਮੰਡਾਨਾ ਸਟਾਰਰ ਫਿਲਮ 'GoodBye' ਦੀ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਿਸ ਦਿਨ ਰਿਲੀਜ਼ ਹੋਵੇਗੀ ਫਿਲਮ

ਡੇਂਗੂ ਤੋਂ ਬਚਾਅ
• ਜੇਕਰ ਘਰ ਵਿੱਚ ਬਰਤਨਾਂ ਵਿੱਚ ਪਾਣੀ ਭਰਕੇ ਰੱਖਣਾ ਹੈ ਤਾਂ ਉਹਨਾਂ ਨੂੰ ਢੱਕਕੇ ਰੱਖੋ ਤੇ ਜੇਕਰ ਜਰੂਰਤ ਨਾ ਹੋਵੇ         ਤਾਂ  ਉਨ੍ਹਾਂ ਨੂੰ ਖਾਲੀ ਕਰਕੇ ਉਲਟਾ ਕਰਕੇ ਰਖ ਦਿਓ ।
• ਅਜਿਹੇ ਕੱਪੜੇ ਪਾਓ ਜੋ ਸਰੀਰ ਦੇ ਜਿਆਦਾਤਾਰ ਹਿੱਸੇ ਨੂੰ ਢੱਕ ਕੇ ਰੱਖੋ
• ਘਰ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ
• ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ
• ਘਰ ਦੇ ਵਿਹੜੇ ਵਿੱਚ ਤੁਲਸੀ ਦਾ ਪੌਦਾ ਲਗਾਉਣ ਨਾਲ ਮੱਛਰਾਂ ਤੋਂ ਬਚਾਅ ਹੁੰਦਾ ਹੈ
• ਨਿੰਮ ਦੀਆਂ ਸੁੱਕੀਆਂ ਪੱਤੀਆਂ ਜਾਂ ਕਪੂਰ ਦੀ ਧੂਣੀ ਕਰਨ ਨਾਲ ਮੱਛਰ ਮਰ ਜਾਂਦੇ ਹਨ

You may also like