Beauty Tips: ਜਾਣੋ ਐਂਟੀ ਏਜ਼ਿੰਗ ਕ੍ਰੀਮਇਸਤੇਮਾਲ ਕਰਨ ਦੇ ਫ਼ਾਇਦੇ

Written by  Pushp Raj   |  August 17th 2022 06:33 PM  |  Updated: August 17th 2022 06:36 PM

Beauty Tips: ਜਾਣੋ ਐਂਟੀ ਏਜ਼ਿੰਗ ਕ੍ਰੀਮਇਸਤੇਮਾਲ ਕਰਨ ਦੇ ਫ਼ਾਇਦੇ

Benefits of using anti aging cream: ਅਕਸਰ ਵੱਧਦੀ ਉਮਰ ਨਾਲ ਚਿਹਰੇ ਦੀ ਰੰਗਤ ਫਿੱਕੀ ਪੈਣ ਲੱਗਦੀ ਹੈ। ਅਜਿਹੇ ਵਿੱਚ ਕਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਉੱਠਦਾ ਹੈ ਕਿ ਕੀ ਉਨ੍ਹਾਂ ਨੂੰ ਐਂਟੀ ਏਜਿੰਗ ਕ੍ਰੀਮਦੀ ਵਰਤੋਂ ਕਰਨੀ ਚਾਹੀਦੀ ਹੈ ਜਾਂ ਨਹੀਂ। ਇਸ ਉਲਝਣ ਵਿੱਚ, ਉਹ ਜਾਂ ਤਾਂ ਕ੍ਰੀਮਦੀ ਵਰਤੋਂ ਦੇਰੀ ਨਾਲ ਸ਼ੁਰੂ ਕਰਦੇ ਹਨ ਜਾਂ ਸਹੀਂ ਸਮੇਂ ਤੋਂ ਪਹਿਲਾਂ ਇਸ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਨ। ਅੱਜ ਅਸੀਂ ਆਪਣੇ ਲੇਖ ਵਿੱਚ ਤੁਹਾਨੂੰ ਦੱਸਾਂਗੇ ਕਿ ਐਂਟੀ ਏਜ਼ਿੰਗ ਕ੍ਰੀਮ ਨੂੰ ਕਦੋਂ ਤੇ ਕਿਸ ਉਮਰ ਵਿੱਚ ਇਸਤੇਮਾਲ ਕਰਨਾ ਚਾਹੀਦਾ ਹੈ ਤੇ ਇਸ ਦੇ ਕੀ ਫ਼ਾਇਦੇ ਹਨ।

Image Source: Google

ਕਿਸ ਉਮਰ ਤੋਂ ਇਸਤੇਮਾਲ ਕਰਨੀ ਚਾਹੀਦੀ ਹੈ ਐਂਟੀ ਏਜਿੰਗ ਕ੍ਰੀਮ ਦੀ ਵਰਤੋਂ

ਐਂਟੀ ਏਜਿੰਗ ਕ੍ਰੀਮ ਵਰਤੋਂ ਕਰਨ ਲਈ ਸਭ ਤੋਂ ਸਹੀ ਸਮਾਂ 30 ਸਾਲ ਹੈ। 30 ਸਾਲ ਦੇ ਹੋਣ ਮਗਰੋਂ ਤੁਸੀਂ ਇਸ ਕ੍ਰੀਮ ਦੀ ਵਰਤੋਂ ਕਰ ਸਕਦੇ ਹੋ। ਹਾਲਾਂਕਿ ਸਕਿਨ ਤੇ ਚਿਹਰੇ ਉੱਤੇ ਵਧਦੀ ਉਮਰ ਦੇ ਲੱਛਣਾਂ ਨੂੰ ਸਮਝਣ ਵਿੱਚ ਤੁਹਾਨੂੰ ਕਈ ਸਾਲ ਲੱਗ ਸਕਦੇ ਹਨ। ਅਜਿਹੇ ਸਮੇਂ ਵਿੱਚ ਤੁਹਾਨੂੰ ਐਂਟੀ ਏਜਿੰਗ ਕ੍ਰੀਮ ਦੀ ਵਰਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ ਤਾਂ ਜੋ ਬੁਢਾਪੇ ਦੀ ਪ੍ਰਕਿਰਿਆ ਹੌਲੀ ਹੋਣ ਲੱਗੇ। ਇਸ ਦੇ ਨਾਲ ਹੀ ਤੁਹਾਨੂੰ ਆਪਣੀ ਡਾਈਟ, ਸਕਿਨ ਕੇਅਰ ਰੁਟੀਨ ਅਤੇ ਸਿਹਤਮੰਦ ਰਹਿਣ ਲਈ ਮਦਦ ਕਰਨ ਵਾਲੀਆਂ ਆਦਤਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।

Image Source: Google

ਚਿਹਰੇ ਤੋਂ ਦਾਗ ਤੇ ਰੰਗਤ ਦੇ ਸੁਧਾਰ 'ਚ ਮਦਦ

ਐਂਟੀ ਏਜਿੰਗ ਕ੍ਰੀਮ ਸਾਡੀ ਸਕਿਨ ਦੇ ਚਿਹਰੇ ਦੀ ਰੰਗਤ ਵਿੱਚ ਸੁਧਾਰ ਲਿਆਉਣ ਦਾ ਕੰਮ ਕਰਦੀ ਹੈ। ਇਸ ਦੇ ਨਾਲ -ਨਾਲ ਇਹ ਚਿਹਰੇ 'ਤੇ ਦਾਗ, ਮੁਹਾਸੇ ਆਦਿ ਘੱਟ ਕਰਨ ਵਿੱਚ ਵੀ ਮਦਦਗਾਰ ਹੁੰਦੀ ਹੈ। ਐਂਟੀ ਏਜਿੰਗ ਇਮਲਸ਼ਨ ਵਿੱਚ 15 SPF ਹੁੰਦਾ ਹੈ। ਇਹ ਸਨਸਕ੍ਰੀਨ ਤੁਹਾਡੀ ਸਕਿਨ ਨੂੰ ਸੂਰਜ ਦੀਆਂ ਕਿਰਨਾਂ ਤੋਂ ਬਚਾਉਂਦੀ ਹੈ। ਅਜਿਹੇ 'ਚ ਇਹ ਕ੍ਰੀਮ ਤੁਹਾਡੇ ਚਿਹਰੇ 'ਤੇ ਦਾਗ-ਧੱਬਿਆਂ ਨੂੰ ਰੋਕਦੀ ਹੈ। ਇਸ ਦੇ ਨਾਲ ਹੀ ਇਹ ਸਕਿਨਨੂੰ ਨੁਕਸਾਨ ਪਹੁੰਚਾਉਣ ਵਾਲੇ ਸੈੱਲਾਂ ਨਾਲ ਲੜਨ 'ਚ ਵੀ ਮਦਦ ਕਰਦਾ ਹੈ।

Image Source: Google

ਹੋਰ ਪੜ੍ਹੋ: ਸ਼ੇਫਾਲੀ ਸ਼ਾਹ ਨੂੰ ਹੋਇਆ ਕੋਰੋਨਾ, ਅਦਾਕਾਰਾ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਫੈਨਜ਼ ਨੂੰ ਜਾਣਕਾਰੀ

ਸਕਿਨ ਨੂੰ ਹਾਈਡ੍ਰੇਟ ਕਰਨ ਵਿੱਚ ਮਦਦਗਾਰ

ਜਿਵੇਂ-ਜਿਵੇਂ ਤੁਹਾਡੀ ਉਮਰ ਵਧਦੀ ਹੈ, ਇਸ ਦਾ ਪਹਿਲਾ ਪ੍ਰਭਾਵ ਸਕਿਨ 'ਤੇ ਹੀ ਦਿਖਾਈ ਦਿੰਦਾ ਹੈ। ਜਿਵੇਂ ਕਿ ਸਕਿਨ ਦਾ ਖੁਸ਼ਕ ਹੋਣਾ, ਕੱਸਣਾ ਘਟਣਾ ਆਦਿ। ਜੇਕਰ ਤੁਸੀਂ ਐਂਟੀ ਏਜਿੰਗ ਕ੍ਰੀਮ ਦੀ ਲਗਾਤਾਰ ਵਰਤੋਂ ਕਰਦੇ ਹੋ ਤਾਂ ਤੁਸੀਂ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਇਸਦੇ ਲਈ ਤੁਸੀਂ ਹਿਪ ਸੀਡ ਆਇਲ ਦੀ ਵਰਤੋਂ ਕਰੋ। ਇਹ ਤੁਹਾਡੀਆਂ ਅੱਖਾਂ, ਗੱਲ੍ਹਾਂ ਅਤੇ ਗਰਦਨ ਦੇ ਆਲੇ ਦੁਆਲੇ ਢਿੱਲੀ ਸਕਿਨ ਨੂੰ ਟੋਨ ਕਰਨ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਹ ਖੁਸ਼ਕੀ ਨੂੰ ਦੂਰ ਕਰਕੇ ਸਕਿਨ ਨੂੰ ਹਾਈਡ੍ਰੇਟ ਕਰਨ 'ਚ ਵੀ ਮਦਦ ਕਰਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network