ਸ਼ੇਫਾਲੀ ਸ਼ਾਹ ਨੂੰ ਹੋਇਆ ਕੋਰੋਨਾ, ਅਦਾਕਾਰਾ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਫੈਨਜ਼ ਨੂੰ ਜਾਣਕਾਰੀ

written by Pushp Raj | August 17, 2022

Shefali Shah tested Corona positive: ਦੇਸ਼ ਭਰ 'ਚ ਮੁੜ ਕੋਰੋਨਾ ਮਹਾਂਮਾਰੀ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਕੋਰੋਨਾ ਦਾ ਅਸਰ ਬਾਲੀਵੁੱਡ ਵਿੱਚ ਵੀ ਵਿਖਾਈ ਦੇ ਰਿਹਾ ਹੈ। ਹਾਲ ਹੀ ਵਿੱਚ ਇਹ ਖ਼ਬਰ ਸਾਹਮਣੇ ਆਈ ਹੈ ਕਿ ਅਦਾਕਾਰਾ ਸ਼ੇਫਾਲੀ ਸ਼ਾਹ ਨੂੰ ਕੋਰੋਨਾ ਹੋ ਗਿਆ ਹੈ। ਇਸ ਦੀ ਜਾਣਕਾਰੀ ਖ਼ੁਦ ਅਦਾਕਾਰਾ ਨੇ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨੂੰ ਇਹ ਜਾਣਕਾਰੀ ਦਿੱਤੀ ਹੈ।

Darlings Trailer Review: Alia Bhatt, Shefali Shah promise dark comedy as mother-daughter duo will take on Vijay Varma Image Source: YouTube

ਦੱਸ ਦਈਏ ਕਿ ਹਾਲ ਹੀ ਵਿੱਚ ਬੈਸਟ ਐਕਟਰੈਸ ਦਾ ਅਵਾਰਡ ਹਾਸਿਲ ਕਰਨ ਵਾਲੀ ਸ਼ੇਫਾਲੀ ਸ਼ਾਹ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਈ ਹੈ। ਸ਼ੇਫਾਲੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਇਹ ਜਾਣਕਾਰੀ ਸ਼ੇਅਰ ਕੀਤੀ ਹੈ।

ਸ਼ੈਫਾਲੀ ਸ਼ਾਹ ਬੁੱਧਵਾਰ ਨੂੰ ਇੰਸਟਾਗ੍ਰਾਮ ਉੱਤੇ ਪੋਸਟ ਪਾ ਕੇ ਦੱਸਿਆ ਕਿ ਉਸ ਦਾ ਕੋਵਿਡ ਟੈਸਟ ਪੌਜ਼ੀਟਿਵ ਆਇਆ ਹੈ। ਜਿਸ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਹੈ। ਅਦਾਕਾਰਾ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ, " ਮੈਂ ਕੋਰੋਨਾ ਸੰਕਰਮਿਤ ਹੋ ਗਈ ਹਾਂ, ਜਿਸ ਕਾਰਨ ਮੈਂ ਤੁਰੰਤ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਹੈ। ਮੈਂ ਡਾਕਟਰ ਦੀ ਸਲਾਹ ਮੁਤਾਬਕ ਸਾਰੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰ ਰਹੀ ਹਾਂ। ਮੇਰੀ ਬੇਨਤੀ ਹੈ ਕਿ ਜੋ ਵੀ ਲੋਕ ਮੇਰੇ ਸੰਪਰਕ ਵਿੱਚ ਆਏ ਹਨ। ਉਹ ਵੀ ਤੁਰੰਤ ਆਪਣੀ ਜਾਂਚ ਕਰਵਾ ਲੈਣ।

image from instagram

ਸ਼ੇਫਾਲੀ ਦੀ ਇਸ ਪੋਸਟ ਨੂੰ ਪੜ੍ਹ ਕੇ ਫੈਨਜ਼ ਬੇਹੱਦ ਚਿੰਤਾ ਵਿੱਚ ਹਨ। ਉਹ ਜਲਦ ਹੀ ਅਦਾਕਾਰਾ ਦੇ ਸਿਹਤਯਾਬ ਹੋਣ ਦੀ ਅਰਦਾਸ ਕਰ ਰਹੇ ਹਨ। ਇਸ ਪੋਸਟ ਤੋਂ ਬਾਅਦ ਫੈਨਜ਼ ਦੇ ਰਿਐਕਸ਼ਨ ਆਉਣੇ ਸ਼ੁਰੂ ਹੋ ਗਏ ਹਨ। ਲੋਕ ਉਸ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰ ਰਹੇ ਹਨ।

ਇੱਕ ਪ੍ਰਸ਼ੰਸਕ ਨੇ ਲਿਖਿਆ, 'ਕਿਰਪਾ ਕਰਕੇ ਆਪਣਾ ਖਿਆਲ ਰੱਖੋ।' ਇਕ ਹੋਰ ਯੂਜ਼ਰ ਨੇ ਲਿਖਿਆ, 'ਤੁਹਾਡੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।' ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, 'ਜਲਦੀ ਠੀਕ ਹੋ ਜਾਓ ਮੈਮ, ਤੁਸੀਂ ਭਵਿੱਖ ਦੇ ਬਾਲੀਵੁੱਡ ਦਾ ਚਿਹਰਾ ਹੋ।' ਇਸ ਤੋਂ ਇਲਾਵਾ ਜ਼ਿਆਦਾਤਰ ਯੂਜ਼ਰ ਹਾਰਟ ਇਮੋਜੀ ਨਾਲ ਉਸ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।

'Darlings' Movie Review: Alia Bhatt, Vijay Varma, Shefali Shah give 'jaw-dropping' performance through dark comedy drama Image Source: Twitter

ਹੋਰ ਪੜ੍ਹੋ: ਆਲਿਆ ਭੱਟ ਨੇ ਸ਼ੇਅਰ ਕੀਤੀ ਕਿਊਟ ਬੱਚੇ ਦੀ ਤਸਵੀਰ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

ਦੱਸ ਦੇਈਏ ਕਿ ਸ਼ੇਫਾਲੀ ਸ਼ਾਹ ਲੰਬੇ ਸਮੇਂ ਤੋਂ ਬਾਲੀਵੁੱਡ ਵਿੱਚ ਸਰਗਰਮ ਹੈ। ਸਾਲ 1995 ਵਿੱਚ, ਉਹ ਪਹਿਲੀ ਵਾਰ ਫਿਲਮ ਰੰਗੀਲਾ ਵਿੱਚ ਨਜ਼ਰ ਆਈ। ਇਸ ਤੋਂ ਬਾਅਦ ਉਹ ਕਈ ਹਿੰਦੀ ਫਿਲਮਾਂ 'ਚ ਕਾਰ ਕਰ ਚੁੱਕੀ ਹੈ। ਹਾਲ ਹੀ 'ਚ ਉਨ੍ਹਾਂ ਦੀ ਫਿਲਮ ਡਾਰਲਿੰਗਸ ਰਿਲੀਜ਼ ਹੋਈ ਹੈ। ਇਸ ਫਿਲਮ 'ਚ ਆਲਿਆ ਮੁੱਖ ਭੂਮਿਕਾ 'ਚ ਨਜ਼ਰ ਆਈ ਸੀ। ਫਿਲਮ 'ਚ ਸ਼ੈਫਾਲੀ ਦੇ ਕੰਮ ਦੀ ਕਾਫੀ ਤਾਰੀਫ ਹੋਈ ਸੀ। ਇਸ ਤੋਂ ਇਲਾਵਾ ਆਪਣੇ ਆਉਣ ਵਾਲੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਨੈੱਟਫਲਿਕਸ ਸੀਰੀਜ਼ 'ਦਿੱਲੀ ਕ੍ਰਾਈਮ' ਦੇ ਦੂਜੇ ਸੀਜ਼ਨ 'ਚ ਨਜ਼ਰ ਆਵੇਗੀ ਜੋ 26 ਅਗਸਤ ਨੂੰ ਰਿਲੀਜ਼ ਹੋਵੇਗੀ।

 

View this post on Instagram

 

A post shared by Shefali Shah (@shefalishahofficial)

You may also like