ਬਣਨ ਤੋਂ ਪਹਿਲਾਂ ਹੀ ਵਿਵਾਦਾਂ ‘ਚ ਘਿਰੀ ਫ਼ਿਲਮ ‘ਗਦਰ-2’, ਇੱਕ ਸ਼ਖਸ ਨੇ ਲਗਾਏ ਗੰਭੀਰ ਇਲਜ਼ਾਮ

written by Shaminder | December 22, 2021

ਬਾਲੀਵੁੱਡ ਅਦਾਕਾਰ ਸੰਨੀ ਦਿਓਲ (Sunny Deol) ਅਤੇ ਅਮੀਸ਼ਾ ਪਟੇਲ ਏਨੀਂ ਦਿਨੀਂ ਆਪਣੀ ਫ਼ਿਲਮ ‘ਗਦਰ-2’ ( Gadar2) ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ । ਫ਼ਿਲਮ ਦੀ ਸ਼ੂਟਿੰਗ ਹਿਮਾਚਲ ਪ੍ਰਦੇਸ਼ ‘ਚ ਚੱਲ ਰਹੀ ਹੈ ਅਤੇ ਪਿਛਲੇ ਦਸ ਦਿਨਾਂ ਤੋਂ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਆਪਣੀ ਇਸ ਫ਼ਿਲਮ ਦੀ ਸ਼ੂਟਿੰਗ ‘ਚ ਬਿਜ਼ੀ ਚੱਲ ਰਹੇ ਹਨ ।ਪਾਲਮਪੁਰ ਦੇ ਨਜ਼ਦੀਕ ਪਿੰਡ ਭਲੇਦ ‘ਚ ਇਸ ਫ਼ਿਲਮ ਦੇ ਕੁਝ ਦ੍ਰਿਸ਼ਾਂ ਦੀ ਸ਼ੂਟਿੰਗ ਹੋ ਰਹੀ ਹੈ ।ਪਰ ਪਿੰਡ ਦੇ ਇੱਕ ਸ਼ਖਸ ਨੇ ਫ਼ਿਲਮ ਮੇਕਰਾਂ ਨੇ ਗੰਭੀਰ ਇਲਜ਼ਾਮ ਲਗਾਏ ਹਨ ।

Sunny Deol - image From instagram

ਹੋਰ ਪੜ੍ਹੋ : ਸਰਦੀਆਂ ‘ਚ ਅਦਰਕ ਦਾ ਕਰੋ ਇਸਤੇਮਾਲ, ਕਈ ਰੋਗਾਂ ‘ਚ ਮਿਲਦੀ ਹੈ ਰਾਹਤ

ਉਸ ਦਾ ਕਹਿਣਾ ਹੈ ਕਿ ‘ਕੰਪਨੀ ਪੈਸੇ ਦੇਣ ਤੋਂ ਇਨਕਾਰ ਕਰ ਰਹੀ ਹੈ ।ਜੋ ਸ਼ੂਟਿੰਗ ਤੋਂ ਬਾਅਦ ਕੰਪਨੀ ਨੇ ਉਸ ਨੂੰ ਦੇਣੇ ਸਨ। ਦਰਅਸਲ ਇਸ ਸ਼ਖਸ ਦੇ ਘਰ ਇਸ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ ।

Sunny Deol image From instagram

ਮਕਾਨ ਮਾਲਕ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇੰਨਾ ਹੀ ਨਹੀਂ ਮਕਾਨ ਮਾਲਕ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਫ਼ਿਲਮ ਦੀ ਸ਼ੂਟਿੰਗ ਲਈ ਸਿਰਫ਼ 3 ਕਮਰੇ ਤੇ ਇਕ ਹਾਲ ਦੀ ਵਰਤੋਂ ਬਾਰੇ ਗੱਲ ਹੋਈ ਸੀ, ਜਿਸ ਦਾ ਕਿਰਾਇਆ 11 ਹਜ਼ਾਰ ਪ੍ਰਤੀ ਦਿਨ ਤੈਅ ਕੀਤਾ ਗਿਆ ਸੀ ਪਰ, ਹੁਣ ਨਿਰਮਾਤਾ ਫ਼ਿਲਮ ਲਈ ਪੂਰਾ ਘਰ ਵਰਤ ਰਹੇ ਹਨ। ਉਨ੍ਹਾਂ ਵੱਲੋਂ ਆਪਣੀ2 ਕਨਾਲ ਜ਼ਮੀਨ ਤੇ ਵੱਡੇ ਭਰਾ ਦਾ ਘਰ ਸਮੇਤ ਪੂਰਾ ਘਰ ਫ਼ਿਲਮ ਦੀ ਸ਼ੂਟਿੰਗ ਲਈ ਵਰਤਿਆ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਫ਼ਿਲਮ ‘ਗਦਰ’ ਆਈ ਸੀ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਇਸ ਤੋਂ ਬਾਅਦ ਇਸ ਫ਼ਿਲਮ ਦਾ ਸੀਕਵੇਲ ਬਣਾਇਆ ਜਾ ਰਿਹਾ ਹੈ ।

 

View this post on Instagram

 

A post shared by Ameesha Patel (@ameeshapatel9)

You may also like