
ਸੰਨੀ ਦਿਓਲ (Sunny Deol) ਅਤੇ ਅਮੀਸ਼ਾ ਪਟੇਲ (Ameesha Patel) ਆਪਣੀ ਫ਼ਿਲਮ ਗਦਰ-੨ ਨੂੰ ਲੈ ਕੇ ਚਰਚਾ ‘ਚ ਹਨ । ਪਰ ਇਸੇ ਵਿਚਾਲੇ ਅਮੀਸ਼ਾ ਪਟੇਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਦਾ ਬੋਲਡ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ ।ਤਾਰਾ ਸਿੰਘ ਦੀ ਸਕੀਨਾ ਦਾ ਇਹ ਰੂਪ ਵੇਖ ਕੇ ਹਰ ਕੋਈ ਹੈਰਾਨ ਹੈ । ੨੨ ਸਾਲਾਂ ਬਾਅਦ ਤਾਰਾ ਸਿੰਘ ਅਤੇ ਸਕੀਨਾ ਮੁੜ ਤੋਂ ਪਰਦੇ ‘ਤੇ ਦਿਖਾਈ ਦੇਣਗੇ ।
ਹੋਰ ਪੜ੍ਹੋ : ਹੰਸਿਕਾ ਮੋਟਵਾਨੀ ਦਾ ਵਿਆਹ ਬਣਿਆ ਰਿਆਲਟੀ ਸ਼ੋਅ, ਪ੍ਰਸ਼ੰਸਕ ਕਰ ਰਹੇ ਨੇ ਟ੍ਰੋਲ
22 ਸਾਲਾਂ ਬਾਅਦ ਦੋਵੇਂ ਕਲਾਕਾਰ ਮੁੜ ਤੋਂ ਇੱਕਠੇ ਦਿਖਾਈ ਦੇਣਗੇ । ਸੰਨੀ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।

ਹੋਰ ਪੜ੍ਹੋ : ਸ਼ਰਲਿਨ ਚੋਪੜਾ ਦੇ ਨਾਲ ਵਿਵਾਦ ਤੋਂ ਬਾਅਦ ਰਾਖੀ ਸਾਵੰਤ ਨੂੰ ਮੁੰਬਈ ਪੁਲਿਸ ਨੇ ਕੀਤਾ ਗ੍ਰਿਫਤਾਰ
ਜਿਸ ‘ਚ ਸੰਜੀਦਾ, ਵਿਲੇਨ ਅਤੇ ਰੋਮਾਂਟਿਕ ਕਿਰਦਾਰਾਂ ‘ਚ ਵੀ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।ਉੱਥੇ ਹੀ ਅਮੀਸ਼ਾ ਪਟੇਲ ਨੇ ਆਪਣੀ ਫ਼ਿਲਮ ‘ਕਹੋ ਨਾ ਪਿਆਰ ਹੈ’ ‘ਚ ਆਪਣੀ ਦਮਦਾਰ ਅਦਾਕਾਰੀ ਦਿਖਾਈ ਸੀ । ਇਹ ਫ਼ਿਲਮ ਸੁਪਰਹਿੱਟ ਸਾਬਿਤ ਹੋਈ ਸੀ ।
ਪਰ ਉਸ ਤੋਂ ਬਾਅਦ ਅਦਾਕਾਰਾ ਕੁਝ ਕੁ ਫ਼ਿਲਮਾਂ ‘ਚ ਨਜ਼ਰ ਆਈ ਸੀ ਅਤੇ ਫਿਰ ਅਚਾਨਕ ਫ਼ਿਲਮਾਂ ਚੋਂ ਗਾਇਬ ਜਿਹੀ ਹੋ ਗਈ ਸੀ । ਹੁਣ ਮੁੜ ਤੋਂ ਉਹ ਫ਼ਿਲਮਾਂ ‘ਚ ਸਰਗਰਮ ਹੋ ਰਹੀ ਹੈ ਅਤੇ ਜਲਦ ਹੀ ਉਹ ਸੰਨੀ ਦਿਓਲ ਦੇ ਨਾਲ ਫ਼ਿਲਮ ‘ਗਦਰ-੨’ ‘ਚ ਨਜ਼ਰ ਆਉਣਗੇ ।
View this post on Instagram