ਪਰਮੀਸ਼ ਵਰਮਾ ਨੇ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਵੀ ਪਾਈ ਧੱਕ, ਵੇਖੋ ਤਸਵੀਰਾਂ

written by Gourav Kochhar | March 30, 2018

PTC Punjabi Film Awards 2018 - Live Updates: ਅੱਜ ਮੋਹਾਲੀ ਵਿਖੇ ਹੋ ਰਹੇ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2018 ਵਿਚ ਚੰਗੀ ਰੌਣਕ ਲਗੀ ਹੋਈ ਹੈ | ਇਹ ਹੀ ਨਹੀਂ ਪੰਜਾਬ ਦੇ ਹਰ ਘਰ ਵਿਚ ਅੱਜ ਪੀਟੀਸੀ ਪੰਜਾਬੀ ਚੈੱਨਲ ਹੀ ਚੱਲ ਰਿਹਾ ਹੈ | ਇਸ ਤੋਂ ਇਲਾਵਾ ਅੱਜ ਦੇ ਇਸ ਮੰਚ ਵਿਚ ਪੁਜੀਆਂ ਹਸਤੀਆਂ ਦੀ ਜੇ ਗੱਲ ਕਿੱਤੀ ਜਾਵੇ ਤਾਂ ਇਹੋ ਜਿਹਾ ਕੋਈ ਪੋਲੀਵੁੱਡ ਦਾ ਸਿਤਾਰਾ ਨਹੀਂ ਹੋਵੇਗਾ ਜੋ ਅੱਜ ਦੇ ਦਿਨ ਇਸ ਜਗ੍ਹਾ ਤੇ ਮੌਜੂਦ ਨਹੀਂ | ਕਈ ਖੁਸ਼ ਹਨ ਕਿਉਂਕਿ ਉਨ੍ਹਾਂ ਨੂੰ ਅਵਾਰਡ ਦੇ ਨਾਲ ਨਵਾਜਿਆ ਜਾ ਰਿਹਾ ਹੈ | ਹਾਲ ਹੀ ਵਿਚ ਰਿਲੀਜ਼ ਹੋਈ ਫ਼ਿਲਮ ਲਾਵਾਂ ਫੇਰੇ ਦੇ ਪ੍ਰੋਡੂਸਰ ਕਰਮਜੀਤ ਸਿੰਘ ਅਨਮੋਲ ਨੂੰ ਫ਼ਿਲਮ ਵੇਖ ਬਰਾਤਾਂ ਚਲੀਆਂ ਦੇ ਲਈ ਬੈਸਟ ਕਾਮਿਕ ਰੋਲ ਮਿਲਿਆ ਹੈ | ਬੈਸਟ ਡੈਬਿਊ ਫੀਮੇਲ ਦਾ ਖਿਤਾਬ ਇਸ ਵਾਰ ਦੋ ਮਸ਼ਹੂਰ ਹਸਤੀਆਂ ਨੂੰ ਦਿੱਤਾ ਗਿਆ, ਇੱਕ ਭਲਵਾਨ ਸਿੰਘ ਦੀ ਨਵਪ੍ਰੀਤ ਅਤੇ ਦੂਜਾ ਸਰਗੀ ਫ਼ਿਲਮ ਦੀ ਰੁਬੀਨਾ ਬਾਜਵਾ | ਸਾਰੀ ਦੁਨੀਆ ਵਿਚ ਆਪਣੀ ਗਾਇਕੀ, ਅਦਾਕਾਰੀ, ਅਤੇ ਡਿਰੇਕਸ਼ਨ ਦੇ ਨਾਲ ਧੱਕ ਪਾਉਣ ਵਾਲਾ ਪਰਮੀਸ਼ ਵਰਮਾ ਨੇ ਫ਼ਿਲਮ ਰੌਕੀ ਮੈਂਟਲ ਤੋਂ ਬੈਸਟ ਡੈਬਿਊ ਦਾ ਖਿਤਾਬ ਜਿੱਤ ਕੇ ਇੱਕ ਵਾਰ ਫਿਰ ਧੱਕ ਪਾ ਦਿੱਤੀ |

0 Comments
0

You may also like