ਮਿਲਖਾ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਐਕਟਰ ਫਰਹਾਨ ਅਖਤਰ ਦੀਆਂ ਅੱਖਾਂ ਵੀ ਹੋਈਆਂ ਨਮ, ਪਾਈ ਭਾਵੁਕ ਪੋਸਟ

written by Lajwinder kaur | June 20, 2021

ਭਾਰਤ ਦੇ ਮਹਾਨ ਦੌੜਾਕ ਮਿਲਖਾ ਸਿੰਘ ਹੁਣ ਇਸ ਦੁਨੀਆ ‘ਚ ਨਹੀਂ ਰਹੇ। ਬੀਤੇ ਦਿਨੀਂ 91 ਸਾਲਾਂ ਮਿਲਖਾ ਸਿੰਘ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ । ਉਨ੍ਹਾਂ ਦੀ ਮੌਤ ਦੀ ਖਬਰ ਹਰ ਇੱਕ ਦੀ ਅੱਖ ਨੂੰ ਨਮ ਕਰ ਗਈ । ਰਾਜਨੀਤਿਕ ਤੋਂ ਲੈ ਕੇ ਮਨੋਰੰਜਨ ਜਗਤ ਦੀਆਂ ਹਸਤੀਆਂ ਨੇ ਮਿਲਖਾ ਸਿੰਘ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ। ਹਰ ਇੱਕ ਨੇ ਮਿਲਖਾ ਸਿੰਘ ਨਾਲ ਜੁੜੀਆਂ ਯਾਦਾਂ ਨੂੰ ਪੋਸਟ ਕੀਤਾ ਹੈ। ਬਾਲੀਵੁੱਡ ਐਕਟਰ ਫਰਹਾਨ ਅਖਤਰ ਨੇ ਵੀ ਲੰਬੀ ਚੌੜੀ ਪੋਸਟ ਪਾ ਕੇ ਦੁੱਖ ਜਤਾਇਆ ਹੈ।

inside imaage of milkh singh image source-instagram
ਹੋਰ ਪੜ੍ਹੋ : ਨੀਰੂ ਬਾਜਵਾ ਦੇ ਦਿਲਕਸ਼ ਫੋਟੋਸ਼ੂਟ ਦਾ ਵੀਡੀਓ ਆਇਆ ਸਾਹਮਣੇ, ਸੋਸ਼ਲ ਮੀਡੀਆ ਉੱਤੇ ਹੋ ਰਿਹਾ ਹੈ ਖੂਬ ਸ਼ੇਅਰ, ਦੇਖੋ ਵੀਡੀਓ
inside image of bollywood actor farhan akhtar image source-facebook
ਜੀ ਹਾਂ ‘ਭਾਗ ਮਿਲਖਾ ਭਾਗ’ ਫ਼ਿਲਮ ‘ਚ ਫਰਹਾਨ ਅਖਤਰ ਨੇ ਹੀ ਮਿਲਖਾ ਸਿੰਘ ਦਾ ਕਿਰਦਾਰ ਨਿਭਾਇਆ ਸੀ। ਫਰਹਾਨ ਨੇ ਹੀ ਫਲਾਇੰਗ ਸਿੱਖ ਮਿਲਖਾ ਸਿੰਘ ਨੂੰ ਆਪਣੀ ਸ਼ਾਨਦਾਰ ਅਦਾਕਾਰੀ ਦੇ ਨਾਲ ਵੱਡੇ ਪਰਦੇ ਉੱਤੇ ਪੇਸ਼ ਕੀਤਾ ਸੀ।
inside image of farout akhtar post for milkh singh image source-instagram
ਬਾਲੀਵੁੱਡ ਫਰਹਾਨ ਅਖਤਰ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾਉਂਦੇ ਹੋਏ ਲਿਖਿਆ ਹੈ-‘Dearest Milkha ji, "ਮੇਰਾ ਇੱਕ ਹਿੱਸਾ ਅਜੇ ਵੀ ਇਹ ਮੰਨਣ ਤੋਂ ਇਨਕਾਰੀ ਹੈ ਕਿ ਤੁਸੀਂ ਨਹੀਂ ਰਹੇ। ਇਹ ਸ਼ਾਇਦ ਉਹ ਜ਼ਿੱਦੀ ਪਹਿਲੂ ਹੈ ਜੋ ਮੈਂ ਤੁਹਾਡੇ ਤੋਂ ਲਿਆ ਹੈ। ਜੋ (ਜ਼ਿੱਦ) ਜਦੋਂ ਕੁਝ ਮਨ ਵਿੱਚ ਧਾਰ ਲੈਂਦੀ ਹੈ ਤਾਂ ਬਸ ਉਸ ਦਾ ਪਿੱਛਾ ਨਹੀਂ ਛੱਡਦੀ।"
farhan akhatar and milkh singh image source-instagram
ਉਨ੍ਹਾਂ ਨੇ ਅੱਗੇ ਲਿਖਿਆ ਹੈ-‘ਸੱਚਾਈ ਹੈ ਕਿ ਤੁਸੀਂ ਹਮੇਸ਼ਾ ਜਿਉਂਦੇ ਰਹੋਗੇ । ਕਿਉਂਕਿ ਤੁਸੀਂ ਇੱਕ ਫਰਾਖ਼ ਦਿਲ, ਪਿਆਰੇ, ਨਿੱਘੇ, ਹਲੀਮ ਇਨਸਾਨ ਤੋਂ ਕਿਤੇ ਜ਼ਿਆਦਾ ਸੀ। ਤੁਸੀਂ ਇੱਕ ਵਿਚਾਰ ਦੀ ਨੁਮਾਇੰਦਗੀ ਕੀਤੀ । ਤੁਸੀਂ ਇੱਕ ਸੁਫ਼ਨੇ ਦੀ ਨੁਮਾਇੰਦਗੀ ਕੀਤੀ।" ਤੁਸੀਂ ਨੁਮਾਇੰਦਗੀ ਕੀਤੀ (ਤੁਹਾਡੇ ਸ਼ਬਦਾਂ ਦੀ ਵਰਤੋਂ ਕਰਦਾ ਤਾਂ) ਕਿ ਮਿਹਨਤ, ਇਮਾਨਦਾਰੀ ਅਤੇ ਦ੍ਰਿੜਤਾ ਕਿਵੇਂ ਇੱਕ ਇਨਸਾਨ ਦੇ ਨੂੰ ਚੁੱਕ ਕੇ ਅਸਮਾਨ ਬੁਲੰਦੀਆਂ ਨੂੰ ਛੁਹਾ ਸਕਦੀ ਹੈ।" ਉਨ੍ਹਾਂ ਨੇ ਮਿਲਖਾ ਸਿੰਘ ਲਈ ਆਪਣੇ ਦਿਲ ਤੋਂ ਨਿਕਲੇ ਕਈ ਵਿਚਾਰਾਂ ਨੂੰ ਸਾਂਝਾ ਕੀਤਾ ਹੈ। ਅਖੀਰ ਚ ਉਨ੍ਹਾਂ ਨੇ ਲਿਖਿਆ ਹੈ- ਮੈਂ ਤੁਹਾਨੂੰ ਆਪਣੇ ਸਮੁੱਚੇ ਦਿਲ ਨਾਲ ਪਿਆਰ ਕਰਦਾ ਹਾਂ!" ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਆ ਚੁੱਕੇ ਨੇ।  
 
View this post on Instagram
 

A post shared by Farhan Akhtar (@faroutakhtar)

0 Comments
0

You may also like