ਭੱਜੀ ਦੀ ਪਰਿਵਾਰਿਕ ਤਸਵੀਰ ਤੇ ਗਾਂਗੁਲੀ ਨੇ ਕੀਤਾ ਅਜਿਹਾ ਕੰਮੈਂਟ, ਮੰਗਣੀ ਪਈ ਮਾਫੀ
ਕ੍ਰਿਕਟਰ ਹਰਭਜਨ ਸਿੰਘ ਇਕ ਦਿਨ ਪਹਿਲਾਂ ਆਪਣੀ ਪਤਨੀ ਅਤੇ ਬੇਟੀ ਦੇ ਨਾਲ ਸਵਰਨ ਮੰਦਿਰ ਗਏ ਸੀ ਜਿਥੇ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡਿਆ ਤੇ ਸੱਭ ਨਾਲ ਸਾਂਝਾ ਕੀਤੀਆ ਨੇ | ਭਾਰਤੀ ਸਪਿਨ ਗੇਂਦਬਾਜ ਹਰਭਜਨ ਸਿੰਘ ਅਤੇ ਸਾਬਕਾ ਕ੍ਰਿਕਟ ਖਿਡਾਰੀ ਸੌਰਵ ਗਾਂਗੁਲੀ ਕਾਫ਼ੀ ਪੁਰਾਣੇ ਦੋਸਤ ਹਨ | ਪਰ ਹਾਲ ਹੀ ਚ ਗਾਂਗੁਲੀ ਨੇ ਹਰਭਜਨ ਸਿੰਘ ਦੀ ਇਕ ਪਰਿਵਾਰਿਕ ਤਸਵੀਰ ਤੇ ਕੁਝ ਇਹੋ ਜਿਹਾ ਕੰਮੈਂਟ ਕਰ ਦਿੱਤਾ ਕਿ ਬਾਅਦ ਵਿਚ ਉਨ੍ਹਾਂ ਨੇ ਮਾਫੀ ਵੀ ਮੰਗੀ |
Dada thank you for your blessings..love to Sana.. hope to see u soon? https://t.co/2WXrFL9tKz
— Harbhajan Turbanator (@harbhajan_singh) November 20, 2017
ਗੱਲ ਇੰਝ ਹੈ ਕਿ ਭੱਜੀ ਨੇ ਪਤਨੀ ਗੀਤਾ ਬਸਰਾ ਅਤੇ ਬੇਟੀ ਹਿਨਾਯਾ ਦੇ ਨਾਲ ਗੋਲਡਨ ਟੇਮਪਲ ਤੇ ਖਿੱਚੀ ਇਕ ਤਸਵੀਰ ਸੱਭ ਨਾਲ ਸਾਂਝਾ ਕਿੱਤੀ ਸੀ ਜਿਸਤੇ ਗਾਂਗੁਲੀ ਨੇ ਕੰਮੈਂਟ ਕਿੱਤਾ | ਗਾਂਗੁਲੀ ਨੇ ਲਿਖਿਆ, "ਬੇਟਾ ਬਹੁਤ ਸੁੰਦਰ ਹੈ ਭੱਜੀ, ਬਹੁਤ ਪਿਆਰ ਦੇਣਾ"| ਪਰ ਜਿਦਾਂ ਹੀ ਗਾਂਗੁਲੀ ਨੂੰ ਆਪਣੀ ਗਲਤੀ ਦਾ ਇਹਸਾਸ ਹੋਇਆ ਉਨ੍ਹਾਂ ਨੇ ਇਕ ਹੋਰ ਟਵੀਟ ਕਰ ਦਿੱਤੀ | ਜਿਸ ਵਿਚ ਗਾਂਗੁਲੀ ਨੇ ਲਿਖਿਆ, "ਮਾਫ਼ ਕਰ ਦੇਣਾ, ਬੇਟੀ ਬਹੁਤ ਸੁੰਦਰ ਹੈ | ਗੇਟਿੰਗ ਓਲ੍ਡ ਭੱਜੀ | ਇਸ ਉੱਤੇ ਭੱਜੀ ਨੇ ਜਵਾਬ ਚ ਲਿਖਿਆ, ਸ਼ੁਕਰੀਆ ਦਾਦਾ, ਲਵ ਯੂ ਸਨਾ, ਹੋਪ ਟੂ ਸੀ ਯੂ ਸੂਨ |