ਬਾਲੀਵੁੱਡ ਤੋਂ ਸਾਹਮਣੇ ਆਈ ਇੱਕ ਹੋਰ ਮੰਦਭਾਗੀ ਖ਼ਬਰ, ਨਹੀਂ ਰਹੀ ਇਹ ਅਦਾਕਾਰਾ

written by Shaminder | September 21, 2022

ਬਾਲੀਵੁੱਡ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਅਦਾਕਾਰ ਅਸ਼ੋਕ ਕੁਮਾਰ ਦੀ ਧੀ ਭਾਰਤੀ ਜਾਫਰੀ (Bharti Jaffery) ਦਾ ਦਿਹਾਂਤ (Death) ਹੋ ਗਿਆ ਹੈ । ਉਹ ਪਿਛਲੇ ਲੰਮੇ ਸਮੇਂ ਤੋਂ ਬੀਮਾਰੀ ਦੇ ਨਾਲ ਪੀੜਤ ਸੀ । ਉਹ ਇੱਕ ਵਧੀਆ ਅਦਾਕਾਰਾ ਵੀ ਸੀ । ਉਸ ਨੇ ਹਜ਼ਾਰ ਚੌਰਾਸੀ ਦੀ ਮਾਂ, ਸਾਂਸ ਅਤੇ ਦਮਨ ਵਰਗੀਆਂ ਫ਼ਿਲਮਾਂ ‘ਚ ਕੰਮ ਕੀਤਾ ਸੀ । ਉਸ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ ‘ਚ ਸੋਗ ਦੀ ਲਹਿਰ ਹੈ ।

Bharti Jaffery Image Source : google

ਹੋਰ ਪੜ੍ਹੋ : ਵਿੱਕੀ ਕੌਸ਼ਲ ਦੇ ਨਾਲ ਰੋਮਾਂਟਿਕ ਹੋਈ ਕੈਟਰੀਨਾ ਕੈਫ, ਤਸਵੀਰ ਕੀਤੀ ਸਾਂਝੀ

ਇਸ ਦੇ ਨਾਲ ਹੀ ਉਨ੍ਹਾਂ ਦੇ ਪਰਿਵਾਰ ‘ਚ ਵੀ ਸੋਗ ਦੀ ਲਹਿਰ ਹੈ ।ਉਹ ਮਰਹੂਮ ਅਦਾਕਾਰ ਅਸ਼ੋਕ ਕੁਮਾਰ ਦੀ ਧੀ ਸੀ । ਅਸ਼ੋਕ ਕੁਮਾਰ ਦਾ ਆਪਣੀ ਧੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ । ਉਨ੍ਹਾਂ ਨੇ ਖੁਦ ਵੀ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਸੀ ।

bharti-jaffrey and Ashok kumar Image Source : Google

ਹੋਰ ਪੜ੍ਹੋ : ਆਪਣੇ ਕਿਊਟ ਪੁੱਤਰ ਦੇ ਨਾਲ ਨਜ਼ਰ ਆਈ ਯੁਵਰਾਜ ਸਿੰਘ ਦੀ ਪਤਨੀ ਹੇਜ਼ਲ ਕੀਚ, ਵੀਡੀਓ ਹੋ ਰਿਹਾ ਵਾਇਰਲ

ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ । ਅਸ਼ੋਕ ਕੁਮਾਰ ਨੇ ਆਪਣੇ ਫ਼ਿਲਮ ਕਰੀਅਰ ਦੇ ਦੌਰਾਨ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਸਨ । ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ । ਭਾਰਤੀ ਜਾਫਰੀ ਦਾ ਚਾਚਾ ਕਿਸ਼ੋਰ ਕੁਮਾਰ ਵੀ ਵਧੀਆ ਅਦਾਕਾਰ ਸਨ ।

bharti-jaffrey,,,, Image Source : google

ਇਸ ਤੋਂ ਇਲਾਵਾ ਉਹ ਇੱਕ ਬਿਹਤਰੀਨ ਗਾਇਕ ਵੀ ਸਨ । ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਭਾਰਤੀ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ । ਦੱਸ ਦਈਏ ਕਿ ਅੱਜ ਸਵੇਰੇ ਹੀ ਕਾਮੇਡੀਅਨ ਰਾਜੂ ਸ੍ਰੀਵਾਸਤਵ ਦੇ ਦਿਹਾਂਤ ਦੀ ਖ਼ਬਰ ਨੇ ਵੀ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।

 

You may also like