ਬੇਟੇ ਗੋਲੇ ਦੇ ਅੰਨਪ੍ਰਾਸ਼ਨ ਪੂਜਾ ਲਈ ਸਹੁਰੇ ਘਰ ਪਹੁੰਚੀ ਭਾਰਤੀ, ਵੀਡੀਓ ਕੀਤਾ ਸਾਂਝਾ

written by Lajwinder kaur | November 03, 2022 10:48am

Bharti Singh News: ਕਾਮੇਡੀਅਨ ਭਾਰਤੀ ਅਪ੍ਰੈਲ ਮਹੀਨੇ 'ਚ ਮਾਂ ਬਣੀ ਸੀ। ਮਾਂ ਬਣਨ ਤੋਂ ਬਾਅਦ ਉਹ ਜਲਦੀ ਹੀ ਕੰਮ 'ਤੇ ਵਾਪਸ ਆ ਗਈ ਸੀ। ਇਸ ਤੋਂ ਬਾਅਦ ਉਹ ਅਕਸਰ ਹੀ ਆਪਣੇ ਪਤੀ ਹਰਸ਼ ਅਤੇ ਬੇਟੇ ਲਕਸ਼ ਉਰਫ ਗੋਲਾ ਦੇ ਨਾਲ ਕਿਊਟ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਭਾਰਤੀ ਅੰਮ੍ਰਿਤਸਰ ਪਹੁੰਚੀ ਸੀ। ਉੱਥੇ ਉਸ ਨੇ ਆਪਣੇ ਪੁੱਤਰ ਲਈ ਪਹਿਲੇ ਭੋਜਨ ਵਾਲੀ ਪੂਜਾ ਕਰਵਾਈ। ਭਾਰਤੀ ਨੇ ਆਪਣੇ ਫਾਲੋਅਰਜ਼ ਨਾਲ ਇਸ ਫੰਕਸ਼ਨ ਦੀਆਂ ਮਜ਼ਾਕੀਆ ਝਲਕੀਆਂ ਸਾਂਝੀਆਂ ਕੀਤੀਆਂ ਹਨ।

ਹੋਰ ਪੜ੍ਹੋ : ਹੇਮਾ ਮਾਲਿਨੀ ਨੇ ਧਰਮਿੰਦਰ ਨਾਲ ਸ਼ੇਅਰ ਕੀਤੀਆਂ ਖ਼ਾਸ ਤਸਵੀਰਾਂ, ਪ੍ਰਸ਼ੰਸਕ ਜੋੜੀ ਉੱਤੇ ਲੁੱਟਾ ਰਹੇ ਨੇ ਪਿਆਰ

inside image of aan parashan puja of bharti son laksh image source: youtube 

ਭਾਰਤੀ ਨੇ ਆਪਣਾ ਨਵਾਂ ਵੀਲੌਗ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਹਾਲ ਹੀ 'ਚ ਆਪਣੇ ਬੇਟੇ ਦੇ ਅੰਨਪ੍ਰਾਸ਼ਨ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਭਾਰਤੀ ਦਾ ਸਹੁਰਾ ਪਰਿਵਾਰ ਨਜ਼ਰ ਆ ਰਿਹਾ ਹੈ। ਭਾਰਤੀ ਸਾਰਿਆਂ ਨਾਲ ਮਜ਼ਾਕ ਕਰ ਰਹੀ ਹੈ। ਕਾਮੇਡੀ ਕਵੀਨ ਨੇ ਉੱਥੇ ਸਾਰਿਆਂ ਨਾਲ ਤਸਵੀਰਾਂ ਖਿਚਵਾਈਆਂ, ਡਾਂਸ ਕੀਤਾ।

bharti and harsh image source: youtube

ਭਾਰਤੀ ਅੰਮ੍ਰਿਤਸਰ ਪਹੁੰਚੀ ਅਤੇ ਉੱਥੇ ਜਾ ਕੇ ਛੋਲੇ ਅਤੇ ਕੁਲਚੇ ਖਾਂਦੀ ਨਜ਼ਰ ਆਈ। ਭਾਰਤੀ ਨੇ ਆਪਣੀ ਨੌਕਰਾਣੀ ਦੇ ਗੰਦੇ ਪੈਰ ਦਿਖਾ ਕੇ ਖੂਬ ਮਜ਼ਾਕ ਉਡਾਇਆ। ਇਸ ਤੋਂ ਬਾਅਦ ਭਾਰਤੀ ਨੇ ਪਰਿਵਾਰਕ ਮੈਂਬਰਾਂ ਦੇ ਗੰਦੇ ਪੈਰ ਵੀ ਦਿਖਾਏ। ਭਾਰਤੀ ਨੇ ਪਰਿਵਾਰਕ ਮੈਂਬਰਾਂ ਨਾਲ ਮਜ਼ਾਕੀਆ ਮੁਕਾਬਲਾ ਕੀਤਾ। ਫਿਰ ਭਾਰਤੀ ਨੇ ਦੱਸਿਆ ਕਿ ਉਸ ਨੇ ਛੁੱਟੀ ਕਰਕੇ ਅੰਮ੍ਰਿਤਸਰ ਆਉਣ ਦਾ ਫੈਸਲਾ ਕੀਤਾ ਅਤੇ ਗੋਲਾ ਦਾ ਅੰਨਪ੍ਰਾਸ਼ਨ ਕਰਵਾਉਣ ਦਾ ਫੈਸਲਾ ਕੀਤਾ।

laksh ka aan parashan puja image source: youtube

ਭਾਰਤੀ ਆਪਣੇ ਬੱਚੇ ਅਤੇ ਪਤੀ ਨਾਲ ਪੂਜਾ ਵਿੱਚ ਬੈਠੀ ਸੀ। ਇਸ ਤੋਂ ਬਾਅਦ ਉਸ ਨੂੰ ਖਾਣਾ ਖੁਆਇਆ। ਇਸ ਤੋਂ ਬਾਅਦ ਭਾਰਤੀ ਨੇ ਪਰਿਵਾਰਕ ਮੈਂਬਰਾਂ ਨਾਲ ਡਾਂਸ ਕੀਤਾ। ਵੀਲੌਗ ਦੇ ਅੰਤ ਵਿੱਚ, ਹਰਸ਼ ਨੇ ਖੁਲਾਸਾ ਕੀਤਾ ਕਿ ਭਾਰਤੀ ਦੇ ਕਾਰਨ, ਉਸਨੇ ਵੱਖ-ਵੱਖ ਰੰਗਾਂ ਦੀਆਂ ਜੁਰਾਬਾਂ ਪਹਿਨੀਆਂ ਹਨ। ਮੁੰਬਈ ਤੋਂ ਗਲਤੀ ਨਾਲ ਜੁਰਾਬਾਂ ਦਾ ਇੱਕ ਵੱਖਰਾ ਜੋੜਾ ਲੈ ਆਏ। ਇਸ ਤੋਂ ਬਾਅਦ ਭਾਰਤੀ ਆਪਣੇ ਪਰਿਵਾਰ ਨਾਲ ਡਾਂਸ ਕਰਦੀ ਨਜ਼ਰ ਆਈ। ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

You may also like