Father’s Day ‘ਤੇ ਭਾਰਤੀ ਸਿੰਘ ਨੇ ਬੇਟੇ ਗੋਲਾ ਦੀ ਕਿਊਟ ਜਿਹੀ ਤਸਵੀਰ ਕੀਤੀ ਸਾਂਝੀ, ਪਿਉ-ਪੁੱਤ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆਇਆ ਪਸੰਦ
Father’s Day ‘ਤੇ ਭਾਰਤੀ ਸਿੰਘ ਨੇ ਬੇਟੇ ਗੋਲਾ ਦੀ ਕਿਊਟ ਜਿਹੀ ਤਸਵੀਰ ਕੀਤੀ ਸਾਂਝੀ, ਪਿਉ-ਪੁੱਤ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆਇਆ ਪਸੰਦ
ਕਾਮੇਡੀ ਦੀ ਰਾਣੀ ਭਾਰਤੀ ਸਿੰਘ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਇਸੇ ਸਾਲ ਟੀਵੀ ਇੰਡਸਟਰੀ ਦੀ ਮਸ਼ਹੂਰ ਜੋੜੀ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਪਹਿਲੀ ਵਾਰ ਮੰਮੀ-ਪਾਪਾ ਬਣੇ ਨੇ।
ਦੋਵੇਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਪ੍ਰਸ਼ੰਸਕਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਦੀਆਂ ਝਲਕੀਆਂ ਵੀ ਦਿਖਾਉਂਦੇ ਰਹਿੰਦੇ ਹਨ। ਜਿਵੇਂ ਸਭ ਜਾਣਦੇ ਹੀ ਨੇ ਅੱਜ ਸਾਰੇ ਫਾਦਰਸ ਡੇਅ ਨੂੰ ਸੈਲੀਬ੍ਰੇਟ ਕਰ ਰਹੇ ਹਨ। ਇਸ ਮੌਕੇ ਉੱਤੇ ਭਾਰਤੀ ਵੀ ਕਿਵੇਂ ਪਿੱਛੇ ਰਹਿੰਦੀ, ਉਨ੍ਹਾਂ ਨੇ ਵੀ ਆਪਣੇ ਪੁੱਤਰ ਗੋਲਾ ਦੀ ਕਿਊਟ ਤਸਵੀਰ ਸਾਂਝੀ ਕੀਤੀ ਹੈ।
ਹੋਰ ਪੜ੍ਹੋ : Father’s Day 2022: ਸਾਰਾ ਅਲੀ ਖ਼ਾਨ ਨੇ ਸਾਂਝੀ ਕੀਤੀ ਇਹ ਖ਼ਾਸ ਤਸਵੀਰ, ਕਿਹਾ-‘Happy Father’s Day ਅੱਬਾ ਜਾਨ’

ਇਸ ਤਸਵੀਰ ‘ਚ ਹਰਸ਼ ਲਿੰਬਾਚੀਆ ਆਪਣੇ ਪੁੱਤਰ ਗੋਲਾ ਨੂੰ ਗੋਦੀ ਚੁੱਕਿਆ ਹੋਇਆ ਹੈ ਤੇ ਪਿਆਰ ਲੁਟਾ ਰਹੇ ਨੇ। ਪਰ ਇਸ ਵਾਰ ਵੀ ਦਰਸ਼ਕਾਂ ਨੂੰ ਗੋਲਾ ਦਾ ਚਿਹਰਾ ਨਹੀਂ ਦਿਖਾਇਆ। ਭਾਰਤੀ ਸਿੰਘ ਕੁਝ ਦਿਨ ਪਹਿਲਾਂ ਹੀ ਗੋਲਾ ਦੇ ਰੱਖੀ ਨੈਨੀ ਦਾ ਫਨੀ ਵੀਡੀਓ ਸਾਂਝਾ ਕੀਤਾ ਸੀ।
image From instagram
ਸਭ ਤੋਂ ਪਹਿਲਾਂ ਦੱਸ ਦੇਈਏ ਕਿ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਪਹਿਲੀ ਵਾਰ ਇੱਕ ਰਿਆਲਿਟੀ ਸ਼ੋਅ ਦੇ ਸੈੱਟ ‘ਤੇ ਮਿਲੇ ਸਨ। ਇੱਥੋਂ ਹੀ ਦੋਵਾਂ ਵਿਚਾਲੇ ਪਿਆਰ ਪਿਆ ਅਤੇ ਕੁਝ ਸਮਾਂ ਡੇਟ ਕਰਨ ਤੋਂ ਬਾਅਦ ਭਾਰਤੀ ਅਤੇ ਹਰਸ਼ ਨੇ ਸਾਲ 2017 ‘ਚ ਵਿਆਹ ਕਰ ਲਿਆ।

ਵਿਆਹ ਦੇ ਕਰੀਬ ਪੰਜ ਸਾਲ ਬਾਅਦ 3 ਅਪ੍ਰੈਲ 2022 ਨੂੰ ਦੋਵੇਂ ਇੱਕ ਪਿਆਰੇ ਬੱਚੇ ਦੇ ਮਾਤਾ-ਪਿਤਾ ਬਣ ਗਏ ਹਨ। ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ ‘ਲਕਸ਼ਯ’ ਰੱਖਿਆ ਹੈ। ਹਾਲਾਂਕਿ, ਉਹ ਅਜੇ ਵੀ ਉਨ੍ਹਾਂ ਨੂੰ ਪਿਆਰ ਨਾਲ ‘ਗੋਲਾ’ ਆਖਦੇ ਹਨ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
