ਬੇਟੇ ‘ਗੋਲਾ’ ਲਈ ਰੱਖੀ ਨੈਨੀ ਕਰਦੀ ਪਈ ਸੀ ਅਜਿਹਾ ਕੰਮ, ਭਾਰਤੀ ਸਿੰਘ ਨੇ ਫੜ੍ਹ ਲਈ ਰੰਗੀ ਹੱਥੀ

written by Lajwinder kaur | June 16, 2022

ਟੀਵੀ ਇੰਡਸਟਰੀ ਦੀ ਮਸ਼ਹੂਰ ਜੋੜੀ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਆਪਣੇ ਮਜ਼ੇਦਾਰ ਅੰਦਾਜ਼ ਲਈ ਜਾਣੇ ਜਾਂਦੇ ਹਨ। ਦੋਵੇਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਪ੍ਰਸ਼ੰਸਕਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਦੀਆਂ ਝਲਕੀਆਂ ਵੀ ਦਿਖਾਉਂਦੇ ਰਹਿੰਦੇ ਹਨ।

ਹਾਲਾਂਕਿ, ਇੱਕ ਬੱਚੇ ਦੇ ਮਾਤਾ-ਪਿਤਾ ਬਣਨ ਤੋਂ ਬਾਅਦ, ਉਨ੍ਹਾਂ ਦੀ ਜ਼ਿੰਦਗੀ ਹੁਣ ਉਸ ਛੋਟੇ ਬੱਚੇ ਦੇ ਆਲੇ-ਦੁਆਲੇ ਘੁੰਮਦੀ ਪਈ ਹੈ। ਬੇਟੇ ਗੋਲਾ ਦੀ ਦੇਖਭਾਲ ਲਈ ਭਾਰਤੀ ਸਿੰਘ ਨੇ ਦੋ ਨੈਨੀਆਂ ਰੱਖੀਆਂ ਹੋਈਆਂ ਹਨ। ਹਾਲ ਹੀ ਕਾਮੇਡੀ ਕੁਈਨ ਭਾਰਤੀ ਨੇ ਗੋਲਾ ਦੀ ਨੈਨੀ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ।

ਹੋਰ ਪੜ੍ਹੋ : ਧਮਾਕੇਦਾਰ ਐਕਸ਼ਨ, ਡਾਇਲਾਗਜ਼ ਤੇ ਨਫਰਤ ਦੀਆਂ ਹੱਦਾਂ ਨੂੰ ਪਾਰ ਕਰਦਾ 'ਸ਼ਰੀਕ-2' ਦਾ ਟ੍ਰੇਲਰ ਹੋਇਆ ਰਿਲੀਜ਼, ਦੇਵ ਖਰੌੜ ਤੇ ਜਿੰਮੀ ਸ਼ੇਰਗਿੱਲ ਦੇ ਰਹੇ ਨੇ ਇੱਕ-ਦੂਜੇ ਨੂੰ ਟੱਕਰ

ਇਸ ਵੀਡੀਓ 'ਚ ਗੋਲਾ ਦੀ ਨੈਨੀ ਸ਼ਿੰਗਾਰ ਕਰਕੇ ਵੀਡੀਓ ਬਣਾਉਂਦੇ ਹੋਏ ਦਿਖਾਈ ਦੇ ਰਹੀ ਹੈ। ਜਦੋਂ ਭਾਰਤੀ ਨੇ ਇਹ ਦੇਖਿਆ ਤਾਂ ਉਸ ਨੇ ਇਸ ਪਲ ਨੂੰ ਆਪਣੇ ਕੈਮਰੇ 'ਚ ਕੈਦ ਕਰ ਲਿਆ ਹੈ। ਵੀਡੀਓ 'ਚ ਭਾਰਤੀ ਸਿੰਘ ਕਹਿੰਦੀ ਹੈ ਯੇ ਦੇਖੋ ਦੋਸਤੋ ਇਸ ਕੋ ਬੱਚੇ ਕੋ ਸੰਭਾਲਣਕੇ ਲਈ ਰੱਖਾ ਹੈ ਓਰ ਯੇ... ਵੀਡੀਓ 'ਚ ਦੇਖ ਸਕਦੇ ਹੋ ਨੈਨੀ ਹਿੰਦੀ ਗੀਤ ਉੱਤੇ ਆਪਣੀ ਡਾਂਸ ਵੀਡੀਓ ਬਣਾ ਰਹੀ ਹੈ।

bharti singh funny video

ਇਸ ਵੀਡੀਓ ਨੂੰ ਸਾਂਝਾ ਕਰਦੇ ਭਾਰਤੀ ਨੇ ਕੈਪਸ਼ਨ ਚ ਲਿਖਿਆ ਹੈ- ‘ਮੈਨੂੰ ਸਮਝ ਨਹੀਂ ਆ ਰਹੀ ਹੈ ਕਿ ਮੈਂ ਏਨੂੰ ਕੰਮ ਤੇ  ਰੱਖਿਆ ਹੈ ਜਾਂ ਏਨੇ ਮੈਨੂੰ ਰੱਖਿਆ..ਇਹ ਮੇਰੀ ਜ਼ਿੰਦਗੀ ਹੈ..ਨਾਲ ਹੀ ਉਨ੍ਹਾਂ ਨੇ ਹਾਸੇ ਵਾਲੇ ਇਮੋਜ਼ ਵੀ ਪੋਸਟ ਕੀਤੇ ਹਨ।

Bharti Singh and Haarsh Limbachiyaa reveal name of their baby boy? [Details Inside]

ਸਭ ਤੋਂ ਪਹਿਲਾਂ ਦੱਸ ਦੇਈਏ ਕਿ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਪਹਿਲੀ ਵਾਰ ਇੱਕ ਰਿਆਲਿਟੀ ਸ਼ੋਅ ਦੇ ਸੈੱਟ 'ਤੇ ਮਿਲੇ ਸਨ। ਇੱਥੋਂ ਹੀ ਦੋਵਾਂ ਵਿਚਾਲੇ ਪਿਆਰ ਪਿਆ ਅਤੇ ਕੁਝ ਸਮਾਂ ਡੇਟ ਕਰਨ ਤੋਂ ਬਾਅਦ ਭਾਰਤੀ ਅਤੇ ਹਰਸ਼ ਨੇ ਸਾਲ 2017 'ਚ ਵਿਆਹ ਕਰ ਲਿਆ। ਵਿਆਹ ਦੇ ਕਰੀਬ ਪੰਜ ਸਾਲ ਬਾਅਦ 3 ਅਪ੍ਰੈਲ 2022 ਨੂੰ ਦੋਵੇਂ ਇੱਕ ਪਿਆਰੇ ਬੱਚੇ ਦੇ ਮਾਤਾ-ਪਿਤਾ ਬਣ ਗਏ ਹਨ। ਇਹ ਜੋੜਾ ਇਸ ਸਮੇਂ ਆਪਣੇ ਬੇਟੇ ਨਾਲ ਮਾਤਾ-ਪਿਤਾ ਦੇ ਹਰ ਪਲ ਦਾ ਆਨੰਦ ਲੈ ਰਿਹਾ ਹੈ। ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ 'ਲਕਸ਼ਯ' ਰੱਖਿਆ ਹੈ। ਹਾਲਾਂਕਿ, ਉਹ ਅਜੇ ਵੀ ਉਨ੍ਹਾਂ ਨੂੰ ਪਿਆਰ ਨਾਲ 'ਗੋਲਾ' ਆਖਦੇ ਹਨ।

 

 

View this post on Instagram

 

A post shared by Bharti Singh (@bharti.laughterqueen)

You may also like