ਭਾਰਤੀ ਸਿੰਘ ਨੇ ਆਪਣੇ ਮੈਟਰਨਿਟੀ ਫੋਟੋਸ਼ੂਟ ਦੀ BTS ਵੀਡੀਓ ਕੀਤੀ ਸ਼ੇਅਰ, ਦਰਸ਼ਕਾਂ ਨੂੰ ਆ ਰਹੀ ਪਸੰਦ
ਬਾਲੀਵੁੱਡ ਦੀ ਮਸ਼ਹੂਰ ਕਾਮੇਡੀਅਨ ਜੋੜੀ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ। ਭਾਰਤੀ ਸਿੰਘ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਮੈਟਰਨਿਟੀ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸੀ। ਇਸੇ ਲੜੀ 'ਚ, ਹੁਣ ਭਾਰਤੀ ਨੇ ਆਪਣੇ ਯੂਟਿਊਬ ਚੈਨਲ 'ਤੇ ਮੈਟਰਨਿਟੀ ਫੋਟੋਸ਼ੂਟ ਦੀ BTS ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।
Image Source: Instagram
ਭਾਰਤੀ ਸਿੰਘ ਨੇ ਆਪਣੇ ਬੇਬੀ ਬੰਪ ਨਾਲ ਕਰਵਾਏ ਖੂਬਸੂਰਤ ਤਸਵੀਰਾਂ ਤੋਂ ਬਾਅਦ ਆਪਣੇ ਇਸ ਵੀਡੀਓ ਸ਼ੂਟ ਦੀ BTS ਵੀਡੀਓ (Behind the Scene) ਸ਼ੇਅਰ ਕੀਤੀ ਹੈ। ਭਾਰਤੀ ਨੇ ਇਹ ਵੀਡੀਓ ਆਪਣੇ ਯੂਟਿਊਬ ਚੈਨਲ LOL (Life of Limbachiyaa) 'ਤੇ ਸ਼ੇਅਰ ਕੀਤੀ ਹੈ।
ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਭਾਰਤੀ ਆਪਣੀ ਗਰਭਅਵਸਥਾ ਬਾਰੇ ਫੈਨਜ਼ ਨੂੰ ਅਪਡੇਟ ਦੇ ਰਹੀ ਹੈ। ਇਸ ਦੌਰਾਨ ਭਾਰਤੀ ਨੇ ਦੱਸਿਆ ਕਿ ਉਸ ਨੂੰ ਡਾਕਟਰਾਂ ਨੇ ਕਿਹਾ ਹੈ ਕਿ ਹੁਣ ਉਸ ਦਾ ਬੱਚਾ ਕਿਸੇ ਵੀ ਦਿਨ ਆ ਸਕਦਾ ਹੈ। ਉਸ ਨੂੰ ਕਿਸੇ ਵੀ ਦਿਨ ਹਸਪਤਾਲ ਜਾਣਾ ਪੈ ਸਕਦਾ ਹੈ। ਇਸ ਲਈ ਸਾਰੇ ਉਨ੍ਹਾਂ ਦੇ ਲਈ ਦੁਆ ਕਰਨ। ਉਹ ਮਾਂ ਬਨਣ ਤੋਂ ਬਾਅਦ ਵੀ ਕੰਮ ਜਾਰੀ ਰੱਖੇਗੀ ਤੇ ਜਲਦ ਤੋਂ ਜਲਦ ਟੀਵੀ ਸਕ੍ਰੀਨ ਉੱਤੇ ਵਾਪਸੀ ਕਰੇਗੀ।
Image Source: Instagram
ਭਾਰਤੀ ਦਾ ਕਹਿਣਾ ਹੈ ਕਿ, ''ਡਾਕਟਰ ਨੇ ਮੈਨੂੰ ਕਿਹਾ ਹੈ ਕਿ ਹੁਣ ਮੈਨੂੰ ਕਿਸੇ ਵੀ ਸਮੇਂ ਹਸਪਤਾਲ ਜਾਣਾ ਪੈ ਸਕਦਾ ਹੈ, ਇਸ ਲਈ ਮੈਂ ਸੋਚਿਆ ਕਿ ਜੋ ਵੀ ਦਿਨ ਬਚੇ ਹਨ, ਅਸੀਂ ਉਸ ਦਾ ਫੋਟੋਸ਼ੂਟ ਕਰਵਾ ਲਈਏ, ਨਹੀਂ ਤਾਂ ਅਸੀਂ ਕੀ ਪੋਸਟ ਕਰਾਂਗੇ।'' ਇਸ ਦੇ ਨਾਲ ਭਾਰਤੀ ਨੇ ਆਪਣੇ ਵੱਖ-ਵੱਖ ਲੁੱਕਸ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਗੁਲਾਬੀ ਰੰਗ ਦੇ ਗਾਊਨ 'ਚ ਨਜ਼ਰ ਆ ਰਹੀ ਹੈ ਜਦੋਂ ਕਿ ਉਸ ਦੇ ਪਤੀ ਹਰਸ਼ ਨੇ ਗੂੜ੍ਹੇ ਨੀਲੇ ਰੰਗ ਦੀ ਕਮੀਜ਼ ਅਤੇ ਡੈਨਿਮ ਜੀਨਸ ਪਹਿਨੀ ਦਿਖਾਈ ਦੇ ਰਹੀ ਹੈ।ਭਾਰਤੀ ਨੇ ਹੋਲੀ ਦੇ ਮੌਕੇ 'ਤੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
Image Source: Instagram
ਹੋਰ ਪੜ੍ਹੋ : ਭਾਰਤੀ ਸਿੰਘ ਅਪ੍ਰੈਲ ਦੇ ਪਹਿਲੇ ਹਫ਼ਤੇ ਦੇਵੇਗੀ ‘ਗੁੱਡ ਨਿਊਜ਼’, ਵੀਡੀਓ ਹੋ ਰਿਹਾ ਵਾਇਰਲ
ਮੈਟਰਨਿਟੀ ਫੋਟੋਸ਼ੂਟ ਦੇ ਦੌਰਾਨ ਭਾਰਤੀ ਤੇ ਹਰਸ਼ ਮਸਤੀ ਕਰਦੇ ਹੋਏ ਵਿਖਾਈ ਦਿੱਤੇ। ਫੈਨਜ਼ ਭਾਰਤੀ ਵੱਲੋਂ ਸ਼ੇਅਰ ਕੀਤੀ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਬਹੁਤ ਪਸੰਦ ਕਰ ਰਹੇ ਹਨ। ਭਾਰਤੀ ਦੇ ਫੈਨਜ਼ ਜਲਦ ਹੀ ਉਸ ਦੇ ਬੇਬੀ ਦੇ ਆਉਣ ਦੀ ਉਡੀਕ ਕਰ ਰਹੇ ਹਨ।