ਭਾਰਤੀ ਸਿੰਘ ਬੇਟੇ ਦੇ ਨਾਲ ਏਅਰਪੋਰਟ ‘ਤੇ ਹੋਈ ਸਪਾਟ, ਫੋਟੋਗ੍ਰਾਫਰਸ ਨੂੰ ਵੇਖ ਭਾਰਤੀ ਦੇ ਕਿਊਟ ਬੇਟੇ ਨੇ ਦਿੱਤੀ ਸਮਾਈਲ

written by Shaminder | October 07, 2022 05:16pm

ਭਾਰਤੀ ਸਿੰਘ (Bharti Singh) ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਆਪਣੇ ਕਾਮੇਡੀ ਦੇ ਨਾਲ ਉਨ੍ਹਾਂ ਨੇ ਪੂਰੀ ਦੁਨੀਆ ‘ਚ ਆਪਣੀ ਪਛਾਣ ਬਣਾਈ ਹੈ । ਆਪਣੇ ਬੇਟੇ ਗੋਲੇ ਨੂੰ ਲੈ ਕੇ ਉਹ ਅਕਸਰ ਚਰਚਾ ‘ਚ ਰਹਿੰਦੀ ਹੈ ।ਹਾਲ ਹੀ ‘ਚ ਉਹ ਏਅਰਪੋਰਟ ‘ਤੇ ਸਪਾਟ ਹੋਈ ।ਇਸ ਵੀਡੀਓ (Video) ‘ਚ ਤੁਸੀਂ ਵੇਖ ਸਕਦੇ ਹੋ ਕਿ ਭਾਰਤੀ ਸਿੰਘ ਆਪਣੇ ਬੇਟੇ ਦੇ ਨਾਲ ਨਜ਼ਰ ਆ ਰਹੀ ਹੈ ।

Bharti singh and gola Image Source : Youtube

ਹੋਰ ਪੜ੍ਹੋ : ਯੁਵਰਾਜ ਸਿੰਘ ਦੇ ਬੇਟੇ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਵੇਖੋ ਕਿਊਟ ਤਸਵੀਰਾਂ

ਇਸ ਵੀਡੀਓ ‘ਚ ਲਕਸ਼ ਬਹੁਤ ਹੀ ਪਿਆਰਾ ਲੱਗ ਰਿਹਾ ਹੈ ।ਉਹ ਫੋਟੋਗ੍ਰਾਫਰਸ ਨੂੰ ਵੇਖ ਕੇ ਮੁਸਕਰਾੳੇੁਂਦਾ ਨਜ਼ਰ ਆਇਆ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਭਾਰਤੀ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਦਾ ਬੇਟੇ ਦੇ ਨਾਲ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ ।

bharti singh and gola

ਹੋਰ ਪੜ੍ਹੋ : ‘ਆਪ’ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਆਪਣੀ ਹੀ ਪਾਰਟੀ ਦੇ ਵਰਕਰ ਮਨਦੀਪ ਸਿੰਘ ਲੱਖੇਵਾਲ ਦੇ ਨਾਲ ਕਰਵਾਇਆ ਵਿਆਹ, ਤਸਵੀਰਾਂ ਆਈਆਂ ਸਾਹਮਣੇ

ਭਾਰਤੀ ਸਿੰਘ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਕਾਮੇਡੀ ਦੀ ਦੁਨੀਆ ‘ਚ ਨਾਮ ਕਮਾਏਗੀ । ਉਹ ਇੱਕ ਸਪੋਰਟਸ ਪਰਸਨ ਸੀ ਅਤੇ ਇਸੇ ਖੇਤਰ ‘ਚ ਅੱਗੇ ਜਾਣਾ ਚਾਹੁੰਦੀ ਸੀ । ਪਰ ਆਰਥਿਕ ਤੰਗੀ ਦੇ ਕਾਰਨ ਉਹ ਅਜਿਹਾ ਨਹੀਂ ਸੀ ਕਰ ਸਕੀ । ਜਿਸ ਤੋਂ ਬਾਅਦ ਉਹ ਕਾਮੇਡੀ ਦੀ ਦੁਨੀਆ ‘ਚ ਆ ਗਈ ।

Bharti Singh asks his son Laksh ‘kya chahte ho', fans say 'he is doing comedy' Image Source: Twitter

ਭਾਰਤੀ ਸਿੰਘ ਦੇ ਵੱਲੋਂ ਕ੍ਰੀਏਟ ਕੀਤੇ ਗਏ ਲੱਲੀ ਦੇ ਕਿਰਦਾਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਭਾਰਤੀ ਸਿੰਘ ਨੇ ਕੁਝ ਸਮਾਂ ਪਹਿਲਾਂ ਹੀ ਗੁਜਰਾਤੀ ਮੂਲ ਦੇ ਹਰਸ਼ ਲਿੰਬਾਚੀਆ ਦੇ ਨਾਲ ਵਿਆਹ ਕਰਵਾਇਆ ਸੀ । ਜਦੋਂਕਿ ਭਾਰਤੀ ਦਾ ਸਬੰਧ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੇ ਨਾਲ ਹੈ ।

 

View this post on Instagram

 

A post shared by Voompla (@voompla)

You may also like