ਟੀਵੀ ਤੇ ਲਾਈਵ ਵਿਖਾਈ ਗਈ ਭਾਰਤੀ ਸਿੰਘ ਦੀ ਗੋਦ ਭਰਾਈ ਦੀ ਰਸਮ

written by Shaminder | February 12, 2022

ਕਾਮੇਡੀਅਨ ਭਾਰਤੀ ਸਿੰਘ (Bharti singh) ਏਨੀਂ ਦਿਨੀਂ ਆਪਣੀ ਪ੍ਰੈਗਨੇਂਸੀ ਨੂੰ ਇਨਜੁਆਏ ਕਰ ਰਹੀ ਹੈ । ਪ੍ਰੈਗਨੇਂਟ ਹੋਣ ਦੇ ਬਾਵਜੂਦ ਉੁਹ ਇੱਕ ਸ਼ੋਅ ਨੂੰ ਹੋਸਟ ਕਰ ਰਹੀ ਹੈ । ਪਰ ਇਸ ਸ਼ੋਅ ਦੇ ਦੌਰਾਨ ਉਹ ਖੂਬ ਮਸਤੀ ਵੀ ਕਰਦੀ ਨਜ਼ਰ ਆ ਰਹੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਉਸ ਦੀ ਗੋਦ ਭਰਾਈ ਦੀ ਰਸਮ ਹੋ ਰਹੀ ਹੈ । ਦਰਅਸਲ ਉਹ ਆਪਣੇ ਪਤੀ ਹਰਸ਼ ਲਿੰਬਾਚੀਆ ਨਾਲ ਟੀਵੀ ਸ਼ੋਅ 'ਹੁਨਰਬਾਜ਼' ਨੂੰ ਹੋਸਟ ਕਰ ਰਹੀ ਹੈ। ਇਸ ਸ਼ੋਅ ਦੇ ਜੱਜ ਕਰਨ ਜੌਹਰ, ਪਰਿਣੀਤੀ ਚੋਪੜਾ ਅਤੇ ਮਿਥੁਨ ਚੱਕਰਵਰਤੀ ਹਨ।ਸ਼ੋਅ ਦੌਰਾਨ ਭਾਰਤੀ ਸਿੰਘ ਨੂੰ ਸ਼ੋਅ ਦੇ ਮੇਕਰਸ ਨੇ ਹੈਰਾਨ ਕਰ ਦਿੱਤਾ ਅਤੇ ਸੈੱਟ 'ਤੇ ਹੀ ਉਸ ਲਈਗੋਦ ਭਰਾਈ ਦੀ ਰਸਮ ਮਨਾਈ ਗਈ।

bharti singh

ਹੋਰ ਪੜ੍ਹੋ : ਅਦਾਕਾਰਾ ਨੀਰੂ ਬਾਜਵਾ ਨੇ ਧੀਆਂ ਦੇ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

ਭਾਰਤੀ ਸਿੰਘ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਭਾਰਤੀ ਦੀਆਂ ਅੱਖਾਂ 'ਤੇ ਕਾਲੇ ਰੰਗ ਦੀ ਪੱਟੀ ਬੰਨ ਕੇ ਉਸ ਨੂੰ ਇੱਕ ਸੋਫੇ ਤੇ ਬਿਠਾਇਆ ਜਾਂਦਾ ਹੈ । ਜਿਸ ਤੋਂ ਬਾਅਦ ਉਸ ਦੀ ਗੋਦ ਭਰਾਈ ਦੀ ਰਸਮ ਕੀਤੀ ਜਾਂਦੀ ਹੈ ਅਤੇ ਸਾਰੇ ਉਸ ਨੂੰ ਵਧਾਈ ਦਿੰਦੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

bharti singh,, image From instagram

ਦੱਸ ਦਈਏ ਕਿ ਭਾਰਤੀ ਆਪਣੇ ਪਹਿਲੇ ਬੱਚੇ ਨੂੰ ਅਪ੍ਰੈਲ 'ਚ ਜਨਮ ਦੇ ਸਕਦੀ ਹੈ । ਭਾਰਤੀ ਸਿੰਘ ਅਤੇ ਹਰਸ਼ ਨੇ ਕੁਝ ਸਾਲ ਪਹਿਲਾਂ ਹੀ ਵਿਆਹ ਕਰਵਾਇਆ ਹੈ । ਜਿਸ ਤੋਂ ਬਾਅਦ ਭਾਰਤੀ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ । ਇਸ ਤੋਂ ਪਹਿਲਾਂ ਭਾਰਤੀ ਨੇ ਆਪਣਾ ੧੫ ਕਿੱਲੋ ਵਜ਼ਨ ਘਟਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ । ਭਾਰਤੀ ਦਾ ਇੱਕ ਵੀਡੀਓ ਬੀਤੇ ਦਿਨੀਂ ਵੀ ਖੂਬ ਵਾਇਰਲ ਹੋਇਆ ਸੀ । ਜਿਸ 'ਚ ਪ੍ਰਤੀਭਾਗੀਆਂ ਵੱਲੋਂ ਉਸ ਦੇ ਸੰਘਰਸ਼ ਨੂੰ ਬਿਆਨ ਕੀਤਾ ਗਿਆ ਸੀ ਅਤੇ ਇਸ ਨੂੰ ਵੇਖ ਕੇ ਭਾਰਤੀ ਭਾਵੁਕ ਹੋ ਗਈ ਸੀ ।

 

View this post on Instagram

 

A post shared by ColorsTV (@colorstv)

You may also like