ਬਾਲ ਕ੍ਰਿਸ਼ਨ ਦੇ ਰੂਪ ‘ਚ ਨਜ਼ਰ ਆਇਆ ਭਾਰਤੀ ਸਿੰਘ ਦਾ ਬੇਟਾ, ਗੋਲਾ ਦਾ ਕਿਊਟ ਵੀਡੀਓ ਹੋ ਰਿਹਾ ਵਾਇਰਲ

written by Shaminder | August 18, 2022

ਹਰ ਪਾਸੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਧੂੰਮਾਂ ਹਨ । ਜਨਮ ਅਸ਼ਟਮੀ ਦੇ ਮੌਕੇ ‘ਤੇ ਹਰ ਕੋਈ ਕ੍ਰਿਸ਼ਨ ਜੀ ਦੇ ਰੰਗ ‘ਚ ਰੰਗਿਆਂ ਹੋਇਆ ਨਜ਼ਰ ਆ ਰਿਹਾ ਹੈ । ਇਸ ਮੌਕੇ ਭਾਰਤੀ ਸਿੰਘ (Bharti singh) ਦੇ ਬੇਟੇ ਗੋਲਾ (Gola) ਦਾ ਇੱਕ ਵੀਡੀਓ ਵੀ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਭਾਰਤੀ ਸਿੰਘ ਆਪਣੇ ਬੇਟੇ ਦੇ ਨਾਲ ਨਜ਼ਰ ਆ ਰਹੀ ਹੈ । ਉਸ ਨੇ ਆਪਣੇ ਬੇਟੇ ਨੂੰ ਬਾਲ ਕ੍ਰਿਸ਼ਨ ਦਾ ਰੂਪ ਧਾਰਨ ਕਰਵਾਇਆ ਹੈ ਅਤੇ ਇਸ ਕਿਊਟ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

inside image of bharti singh son pic

ਹੋਰ ਪੜ੍ਹੋ : ਰਾਜੂ ਸ਼੍ਰੀਵਾਸਤਵ ਦੀ ਹਾਲਤ ਬੇਹੱਦ ਨਾਜ਼ੁਕ, ਸੁਨੀਲ ਪਾਲ ਨੇ ਜਲਦ ਸਿਹਤਯਾਬੀ ਲਈ ਸਭ ਨੂੰ ਪ੍ਰਾਰਥਨਾ ਕਰਨ ਲਈ ਕਿਹਾ, ਵੇਖੋ ਵੀਡੀਓ

ਇਸ ਤੋਂ ਪਹਿਲਾਂ ਵੀ ਉਸ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਉਹ ਆਪਣੀ ਮਾਂ ਦੇ ਨਾਲ ਪਹਿਲੀ ਵਾਰ ਜਨਤਕ ਤੌਰ ‘ਤੇ ਸਾਹਮਣੇ ਆਇਆ ਸੀ ।ਭਾਰਤੀ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਤੌਰ ਕਾਮੇਡੀਅਨ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਭਾਰਤੀ ਸਿੰਘ ਨੇ ਕਈ ਸ਼ੋਅ ਨੂੰ ਹੋਸਟ ਕਰਦੀ ਨਜ਼ਰ ਆ ਰਹੀ ਹੈ ।

Bharti Singh asks his son Laksh ‘kya chahte ho', fans say 'he is doing comedy' Image Source: Twitter

ਹੋਰ ਪੜ੍ਹੋ : ਦਲੇਰ ਮਹਿੰਦੀ ਦਾ ਅੱਜ ਹੈ ਜਨਮ ਦਿਨ, 11ਸਾਲ ਦੀ ਉਮਰ ‘ਚ ਗਾਇਕ ਨੇ ਛੱਡ ਦਿੱਤਾ ਸੀ ਘਰ, ਇਸ ਸ਼ਖਸ ਦੀ ਫੋਨ ਕਾਲ ਨੇ ਬਦਲ ਦਿੱਤੀ ਸੀ ਕਿਸਮਤ

 

ਇਸ ਤੋਂ ਇਲਾਵਾ ਕਪਿਲ ਸ਼ਰਮਾ ਦੇ ਸ਼ੋਅ ‘ਚ ਵੀ ਉਹ ਕੰਮ ਕਰਦੀ ਨਜ਼ਰ ਆਉਂਦੀ ਹੈ ।ਉਸ ਦੇ ਲੱਲੀ ਕਿਰਦਾਰ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

Bharti Singh asks his son Laksh ‘kya chahte ho', fans say 'he is doing comedy' Image Source: Twitter

ਭਾਰਤੀ ਸਿੰਘ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੀ ਰਹਿਣ ਵਾਲੀ ਭਾਰਤੀ ਸਿੰਘ ਨੇ ਮੁੰਬਈ ‘ਚ ਆਪਣੇ ਕੰਮ ਦੇ ਨਾਲ ਦਰਸ਼ਕਾਂ ‘ਚ ਖਾਸ ਪਛਾਣ ਬਣਾਈ ਹੈ । ਉਸ ਨੇ ਗੁਜਰਾਤੀ ਮੂਲ ਦੇ ਹਰਸ਼ ਲਿੰਬਾਚਿਆ ਦੇ ਨਾਲ ਕੁਝ ਸਾਲ ਪਹਿਲਾਂ ਵਿਆਹ ਕਰਵਾਇਆ ਸੀ ।

 

View this post on Instagram

 

A post shared by Bharti Singh (@bharti.laughterqueen)

You may also like