ਭਾਰਤੀ ਸਿੰਘ ਦਾ ਬੇਟਾ ਬਣਿਆ 'ਹੈਰੀ ਪੋਟਰ', 'ਗੋਲਾ' ਦੀ ਕਿਊਟਨੈੱਸ ਨੇ ਜਿੱਤਿਆ ਦਰਸ਼ਕਾਂ ਦਾ ਦਿਲ

written by Lajwinder kaur | July 17, 2022

Bharti Singh Shares Her son baby Laksh as Harry Potter Images : ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਨੇ ਹਾਲ ਹੀ 'ਚ ਆਪਣੇ ਬੇਟੇ ਲਕਸ਼ ਦਾ ਚਿਹਰਾ ਦਿਖਾਇਆ ਹੈ। ਇਸ ਜੋੜੇ ਨੇ ਆਪਣੇ ਬੇਟੇ ਦੇ ਨਾਲ ਕਈ ਫੋਟੋਸ਼ੂਟ ਕਰਵਾਏ, ਜਿਸ 'ਚ ਉਹ ਲਕਸ਼ ਉੱਤੇ ਪਿਆਰ ਲੁੱਟਾਉਂਦੇ ਹੋਏ ਨਜ਼ਰ ਆਏ। ਬੇਟੇ ਦੇ ਜਨਮ ਤੋਂ ਬਾਅਦ ਤੋਂ ਹੀ ਪ੍ਰਸ਼ੰਸਕ ਭਾਰਤੀ ਤੋਂ ਬੱਚੇ ਦਾ ਚਿਹਰਾ ਦਿਖਾਉਣ ਦੀ ਮੰਗ ਕਰ ਰਹੇ ਸਨ। ਉਹ ਆਪਣਾ ਵੀਲੌਗ ਬਣਾਉਂਦੀ ਹੈ ਜਿੱਥੇ ਉਸਨੇ ਫੋਟੋਸ਼ੂਟ ਦੀ ਵੀਡੀਓ ਸਾਂਝੀ ਕੀਤੀ। ਹੁਣ ਕਾਮੇਡੀਅਨ ਨੇ ਆਪਣੇ ਬੇਟੇ ਦੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਹੈਰੀ ਪੌਟਰ ਦੀ ਲੁੱਕ 'ਚ ਨਜ਼ਰ ਆ ਰਿਹਾ ਹੈ। ਤਸਵੀਰਾਂ 'ਚ ਭਾਰਤੀ ਦਾ ਬੇਟਾ ਕਾਫੀ ਕਿਊਟ ਨਜ਼ਰ ਆ ਰਿਹਾ ਹੈ।

ਹੋਰ ਪੜ੍ਹੋ : ਫੌਜੀ ਜਵਾਨਾਂ ਨੂੰ ਦੇਖ ਕੇ 5 ਸਾਲ ਦੀ ਮਾਸੂਮ ਬੱਚੀ ਨੇ ਕੀਤਾ ਅਜਿਹਾ ਕੰਮ ਕਿ ਦੇਖਣ ਵਾਲੇ ਵੀ ਦੰਗ ਰਹਿ ਗਏ, ਦੇਖੋ ਵਾਇਰਲ ਵੀਡੀਓ

bharti singh son cute pic

ਕਿਵੇਂ ਦਾ ਲੱਗਿਆ ਲਕਸ਼ ਦਾ ਹੈਰੀ ਪੋਟਰ ਵਾਲਾ ਲੁੱਕ? 

ਫੋਟੋ ਸ਼ੇਅਰ ਕਰਦੇ ਹੋਏ ਭਾਰਤੀ ਨੇ ਕੈਪਸ਼ਨ 'ਚ ਲਿਖਿਆ- 'ਲਕਸ਼ਿਆ ਸਿੰਘ ਲਿੰਬਾਚੀਆ ਪੋਟਰ’ ਤੇ ਨਾਲ ਹੀ ਹਾਰਟ ਅਤੇ ਨਜ਼ਰ ਤੋਂ ਬਚਾਉਣ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਹਨ। ਲਕਸ਼ ਦੀ ਕਿਊਟਨੈੱਸ ਨੇ ਤਾਂ ਹਰ ਇੱਕ ਦਾ ਦਿਲ ਜਿੱਤ ਲਿਆ ਹੈ।

ਮਸ਼ਹੂਰ ਹਸਤੀਆਂ ਨੇ ਵੀ ਕੀਤੀ ਤਾਰੀਫ਼

image From instagram

 

ਭਾਰਤੀ ਦੀ ਪੋਸਟ 'ਤੇ ਕਈ ਮਸ਼ਹੂਰ ਹਸਤੀਆਂ ਨੇ ਕਮੈਂਟ ਕੀਤੇ। ਬਲਰਾਜ ਸਿਆਲ ਨੇ ਦਿਲ ਦਾ ਇਮੋਜੀ ਪੋਸਟ ਕੀਤਾ ਨੇ। ਜ਼ਰੀਨ ਖਾਨ ਨੇ ਦਿਲ ਦਾ ਇਮੋਜੀ ਵੀ ਬਣਾਇਆ ਹੈ। ਵਰੁਣ ਸੂਦ ਨੇ ਲਿਖਿਆ- 'ਬਹੁਤ ਪਿਆਰਾ।' ਇਸ ਪੋਸਟ ਉੱਤੇ ਚਾਰ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ।

ਗਰਭ ਅਵਸਥਾ ਤੋਂ ਲੈ ਕੇ ਬੱਚੇ ਦੇ ਜਨਮ ਤੱਕ ਭਾਰਤੀ ਲਗਾਤਾਰ ਕੰਮ ਕਰਦੀ ਨਜ਼ਰ ਆਈ। ਬੱਚੇ ਦੇ ਜਨਮ ਦੇ ਦੋ ਹਫਤਿਆਂ ਬਾਅਦ ਹੀ ਰਿਆਲਿਟੀ ਸ਼ੋਅ 'ਹੁਨਰਬਾਜ਼' ਦੇ ਸੈੱਟ 'ਤੇ ਪਹੁੰਚ ਕੇ ਸ਼ੋਅ ਨੂੰ ਹੋਸਟ ਕਰਦੀ ਨਜ਼ਰ ਆਈ ਸੀ ਭਾਰਤੀ ਸਿੰਘ। ਇਸ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਵੀ ਕੀਤਾ ਗਿਆ। ਫਿਰ ਭਾਰਤੀ ਨੇ ਦੱਸਿਆ ਕਿ ਬੱਚੇ ਦੀ ਦੇਖਭਾਲ ਕਰਨ ਲਈ ਬਹੁਤ ਸਾਰੇ ਲੋਕ ਹਨ ਅਤੇ ਪਰਿਵਾਰ ਦੇ ਮੈਂਬਰ ਲਗਾਤਾਰ ਉਸ ਦੀ ਦੇਖਭਾਲ ਕਰ ਰਹੇ ਹਨ। ਸੈੱਟ ਤੋਂ ਵਾਪਸ ਆਉਂਦੇ ਹੀ ਉਹ ਆਪਣਾ ਸਾਰਾ ਸਮਾਂ ਬੱਚੇ ਨਾਲ ਬਿਤਾਉਂਦੀ ਹੈ।

 

 

View this post on Instagram

 

A post shared by Bharti Singh (@bharti.laughterqueen)

You may also like