
ਕਾਮੇਡੀਅਨ ਭਾਰਤੀ ਸਿੰਘ ਆਪਣੇ ਬੇਟੇ ਦੇ ਜਨਮ ਤੋਂ ਬਾਅਦ ਮਾਂ ਬਣਨ ਦਾ ਆਨੰਦ ਮਾਣ ਰਹੀ ਹੈ। ਉਸ ਨੇ ਆਪਣੇ ਪੁੱਤਰ ਦਾ ਨਾਂਅ ਗੋਲਾ ਰੱਖਿਆ ਹੈ। ਗੋਲਾ ਦੇ ਜਨਮ ਤੋਂ ਕੁਝ ਦਿਨਾਂ ਬਾਅਦ ਭਾਰਤੀ ਕੰਮ 'ਤੇ ਵਾਪਸ ਆ ਗਈ। ਹੁਣ ਭਾਰਤੀ ਤੇ ਹਰਸ਼ ਨੇ ਆਪਣੇ ਬੇਟੇ ਗੋਲੇ ਦੇ ਪਹਿਲੇ ਹਵਾਈ ਸਫਰ ਦਾ ਤਜ਼ਰਬਾ ਸਾਂਝਾ ਕੀਤਾ ਹੈ।

ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਸੋਸ਼ਲ ਮੀਡੀਆ ਰਾਹੀਂ ਫੈਨਜ਼ ਦੇ ਰੁਬਰੂ ਹੁੰਦੀ ਰਹਿੰਦੀ ਹੈ। ਬੇਟੇ ਦੇ ਜਨਮ ਤੋਂ ਬਾਅਦ ਭਾਰਤੀ ਅਕਸਰ ਹੀ ਆਪਣੇ ਸੋਸ਼ਲ ਮੀਡੀਆ 'ਤੇ ਆਪਣੇ ਬੇਟੇ ਗੋਲੇ ਦੀਆਂ ਤਸਵੀਰਾਂ ਵੀ ਸ਼ੇਅਰ ਕਰਦੀ ਰਹਿੰਦੀ ਹੈ।
ਇਸ ਵਾਰ ਫਿਰ ਭਾਰਤੀ ਨੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਹੋਏ ਆਪਣੇ ਬੇਟੇ ਗੋਲੇ ਦੇ ਪਹਿਲੇ ਹਵਾਈ ਸਫਰ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ ਤੋਂ ਪਹਿਲਾਂ ਭਾਰਤੀ ਨੇ ਆਪਣੇ ਬੇਟੇ ਦੇ ਫੋਟੋਸ਼ੂਟ ਬਾਰੇ ਵੀਡੀਓ ਸ਼ੇਅਰ ਕਰਕੇ ਦੱਸਿਆ ਸੀ।

ਹੁਣ ਭਾਰਤੀ ਨੇ ਬੇਟੇ ਗੋਲੇ ਦਾ ਪਹਿਲਾ ਹਵਾਈ ਸਫਰ ਸ਼ੇਅਰ ਕੀਤਾ ਹੈ। ਇਸ ਵਿੱਚ ਉਹ ਹਵਾਈ ਅੱਡੇ 'ਤੇ ਜਾਂਦੇ ਹੋਏ ਨਜ਼ਰ ਆ ਰਹੇ ਹਨ, ਜਿਥੇ ਹਰਸ਼ ਨੇ ਗੋਲੇ ਨੂੰ ਆਪਣੀ ਗੋਦ ਵਿੱਚ ਚੁੱਕਿਆ ਹੋਇਆ ਹੈ। ਭਾਰਤੀ ਨੇ ਦੱਸਿਆ ਕਿ ਗੋਲੇ ਦੇ ਨਾਲ-ਨਾਲ ਬਤੌਰ ਮਾਤਾ-ਪਿਤਾ ਹਰਸ਼ ਤੇ ਉਸ ਦਾ ਵੀ ਇਹ ਪਹਿਲਾ ਸਫ਼ਰ ਸੀ ਜੋ ਕਿ ਬਹੁਤ ਮਜ਼ੇਦਾਰ ਸੀ। ਭਾਰਤੀ ਤੇ ਹਰਸ਼ ਨੇ ਆਪਣੇ ਯੂਟਿਊਬ ਚੈਨਲ ਲਾਈਫ ਆਫ ਲਿੰਬਾਚਿਆਸ ਉੱਤੇ ਇਹ ਵੀਡੀਓ ਸ਼ੇਅਰ ਕੀਤੀ ਹੈ।
ਦੱਸ ਦਈਏ ਕਿ ਬੇਟੇ ਦੇ ਜਨਮ ਤੋਂ ਬਾਅਦ ਭਾਰਤੀ ਨੇ ਆਪਣੇ ਸ਼ੋਅ 'ਦ ਖਤਰਾ ਖਤਰਾ ਸ਼ੋਅ' 'ਤੇ ਵਾਪਸੀ ਕਰ ਲਈ ਹੈ। ਇਸ ਸ਼ੋਅ ਦਾ ਗ੍ਰੈਂਡ ਫਿਨਾਲੇ ਹੋਣ ਮਗਰੋਂ ਭਾਰਤੀ ਨੂੰ ਕੰਮ ਤੋਂ ਕੁਝ ਦਿਨਾਂ ਦੀ ਛੁੱਟੀ ਮਿਲ ਗਈ ਹੈ ਅਤੇ ਹੁਣ ਭਾਰਤੀ ਅਤੇ ਹਰਸ਼ ਆਪਣੇ ਬੇਟੇ ਨਾਲ ਆਪਣੀਆਂ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ।

ਹੋਰ ਪੜ੍ਹੋ: ਗੀਤਾਂਜਲੀ ਸ਼੍ਰੀ ਦੇ ਹਿੰਦੀ ਨਾਵਲ 'ਟੌਬ ਆਫ਼ ਸੈਂਡ' ਨੇ ਜਿੱਤਿਆ ਸਾਲ 2022 ਦਾ ਅੰਤਰਰਾਸ਼ਟਰੀ ਬੁਕਰ ਪੁਰਸਕਾਰ
ਭਾਰਤੀ ਦੇ ਬੇਟੇ ਦੇ ਜਨਮ ਤੋਂ ਬਾਅਦ ਹੁਣ ਤੱਕ ਭਾਰਤੀ ਨੇ ਬੇਟੇ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਹਲਾਂਕਿ ਇਨ੍ਹਾਂ ਵਿੱਚ ਫੈਨਜ਼ ਨੂੰ ਗੋਲੇ ਦਾ ਚਿਹਰਾਂ ਨਹੀਂ ਵਿਖਾਈ ਦਿੱਤਾ ਹੈ਼, ਪਰ ਉਹ ਭਾਰਤੀ ਦੇ ਬੇਟੇ ਨੂੰ ਵੇਖਣ ਲਈ ਬੇਤਾਬ ਹਨ। ਭਾਰਤੀ ਨੇ ਕੁਝ ਸਮੇਂ ਪਹਿਲਾਂ ਆਪਣੀ ਇੱਕ ਵੀਡੀਓ ਦੇ ਵਿੱਚ ਕਿਹਾ ਸੀ ਕਿ ਉਹ ਜਲਦ ਹੀ ਆਪਣੇ ਬੇਟੇ ਦਾ ਚਿਹਰਾ ਵਿਖਾਵੇਗੀ।