ਭਾਰਤੀ ਸਿੰਘ ਦਾ ਆਪਣੇ ਪੁੱਤਰ ਗੋਲਾ ਦੇ ਨਾਲ ਵੀਡੀਓ ਹੋ ਰਿਹਾ ਵਾਇਰਲ, ਗੋਲਾ ਦੇ ਹੱਥਾਂ ਪੈਰਾਂ ਦਾ ਲਿਆ ਪਹਿਲਾ ਇਮਪ੍ਰੈਸ਼ਨ

written by Shaminder | December 29, 2022 10:00am

ਭਾਰਤੀ ਸਿੰਘ (Bharti Singh)ਦਾ ਆਪਣੇ ਬੇਟੇ ਗੋਲਾ ਦੇ ਨਾਲ ਇੱਕ ਵੀਡੀਓ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਭਾਰਤੀ ਸਿੰਘ ਆਪਣੇ ਬੇਟੇ ਗੋਲਾ ਦਾ ਫਸਟ ਇਮਪ੍ਰੈਸ਼ਨ ਵੇਖਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਾਮੇਡੀਅਨ ਆਪਣੇ ਬੱਚੇ ਦੇ ਹੱਥਾਂ ਪੈਰਾਂ ਦਾ ਫਸਟ ਇਮਪ੍ਰੈਸ਼ਨ ਸਭ ਨੂੰ ਵਿਖਾਉਂਦੀ ਹੋਈ ਨਜ਼ਰ ਆ ਰਹੀ ਹੈ ।ਇਸ ਦੇ ਨਾਲ ਹੀ ਉਹ ਆਪਣੇ ਬੇਟੇ ਨੂੰ ਵੀ ਇਹ ਇਮਪ੍ਰੈਸ਼ਨ ਦਿਖਾ ਰਹੀ ਹੈ ।

Bharti singh with son Image Source : Instagram

ਹੋਰ ਪੜ੍ਹੋ : ਤੁਨੀਸ਼ਾ ਸ਼ਰਮਾ ਦੋਸਤਾਂ ਨਾਲ ਇਸ ਤਰ੍ਹਾਂ ਕਰਦੀ ਸੀ ਮਸਤੀ, ਪੰਜਾਬੀ ਗੀਤ ‘ਬਟੂਆ’ ਗਾਉਂਦੀ ਆਈ ਨਜ਼ਰ

ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਆਪੋ ਆਪਣਾ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ। ਭਾਰਤੀ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਾਮੇਡੀ ਦੀ ਦੁਨੀਆ ‘ਚ ਵੱਖਰੀ ਪਛਾਣ ਬਣਾਈ ਹੈ ।ਆਪਣੀ ਮਿਹਨਤ ਦੀ ਬਦੌਲਤ ਭਾਰਤੀ ਹੁਣ ਕਾਮੇਡੀ ਦੇ ਨਾਲ-ਨਾਲ ਕਈ ਸ਼ੋਅਜ਼ ਨੂੰ ਵੀ ਹੋਸਟ ਕਰਦੀ ਹੋਈ ਦਿਖਾਈ ਦਿੰਦੀ ਹੈ ।

bharti singh with son Ganpati Visarjan image source Instagram

ਹੋਰ ਪੜ੍ਹੋ : ਤੁਨੀਸ਼ਾ ਸ਼ਰਮਾ ਤੋਂ ਬਾਅਦ 22 ਸਾਲਾਂ ਦੀ ਸੋਸ਼ਲ ਮੀਡੀਆ ਸਟਾਰ ਲੀਨਾ ਨਾਗਵੰਸ਼ੀ ਨੇ ਕੀਤੀ ਖੁਦਕੁਸ਼ੀ

ਕਦੇ ਭਾਰਤੀ ਨੇ ਸਪੋਰਟਸ ‘ਚ ਜਾਣ ਦਾ ਸੁਫ਼ਨਾ ਲਿਆ ਸੀ, ਪਰ ਕਿਸਮਤ ਉਸ ਨੂੰ ਕਾਮੇਡੀ ਵੱਲ ਲੈ ਆਈ। ਉਸ ਦੇ ਵੱਲੋਂ ਕ੍ਰਿਏਟ ਕੀਤੇ ਗਏ ਲੱਲੀ ਦੇ ਕਿਰਦਾਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।

bharti singh with gola

ਅੰਮ੍ਰਿਤਸਰ ਦੀ ਜੰਮਪਲ ਭਾਰਤੀ ਸਿੰਘ ਨੇ ਗੁਜਰਾਤੀ ਮੂਲ ਦੇ ਹਰਸ਼ ਲਿੰਬਾਚੀਆ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਹੁਣ ਉਹ ਇੱਕ ਬੇਟੇ ਦੀ ਮਾਂ ਹੈ । ਸੋਸ਼ਲ ਮੀਡੀਆ ‘ਤੇ ਬੇਟੇ ਗੋਲਾ ਦੇ ਨਾਲ ਉਸ ਦੇ ਵੀਡੀਓ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ ।

 

View this post on Instagram

 

A post shared by Bhavna Jasra (@bhavnajasra)

You may also like