ਦੋ ਵਾਰ ਓਲੰਪਿਕ ਵਿੱਚ ਹਿੱਸਾ ਲੈ ਚੁੱਕਿਆ ਹੈ ਮਹਾ ਭਾਰਤ ਦਾ ਭੀਮ

written by Rupinder Kaler | December 15, 2020

ਬੀ ਆਰ ਚੋਪੜਾ ਦੇ ਮਹਾ ਭਾਰਤ ਵਿੱਚ ਭੀਮ ਦਾ ਕਿਰਦਾਰ ਪ੍ਰਵੀਨ ਕੁਮਾਰ ਸੋਬਤੀ ਨੇ ਨਿਭਾਇਆ ਸੀ । 6ਫੁੱਟ 9 ਇੰਚ ਕੱਦ ਦੇ ਮਾਲਕ ਪ੍ਰਵੀਨ ਦਾ ਸਰੀਰ ਤੇ ਬੋਲਣ ਦਾ ਅੰਦਾਜ਼ ਭੀਮ ਦੇ ਕਿਰਦਾਰ ਤੇ ਖੂਬ ਫਿੱਟ ਬੈਠਿਆ ਸੀ । ਇਸੇ ਲਈ ਇਹ ਕਿਰਦਾਰ ਅੱਜ ਵੀ ਹਰ ਇੱਕ ਨੂੰ ਯਾਦ ਹੈ । ਪ੍ਰਵੀਨ ਨੇ ਕਈ ਫ਼ਿਲਮਾਂ ਵਿਚ ਵੀ ਕੰਮ ਕੀਤਾ ਹੈ । bheem ਹੋਰ ਪੜ੍ਹੋ :

bheem ਅਦਾਕਾਰ ਹੋਣ ਤੋਂ ਪਹਿਲਾ ਪ੍ਰਵੀਨ ਇੱਕ ਅਥਲੀਟ ਵੀ ਸੀ । ਪ੍ਰਵੀਨ 1960 ਤੇ 1970 ਦੇ ਦਹਾਕੇ ਵਿੱਚ ਭਾਰਤੀ ਐਥਲੇਟਿਕ ਦੇ ਸਟਾਰ ਸਨ । ਉਹ ਹੈਮਰ ਤੇ ਡਿਸਕ ਥਰੋ ਕਰਦੇ ਸਨ । ਪ੍ਰਵੀਨ ਕੋਲ 4 ਏਸ਼ੀਅਨ ਤਮਗੇ ਹਨ । ਇਸ ਤੋਂ ਇਲਾਵਾ ਉਹਨਾਂ ਨੇ ਰਾਸ਼ਟਰ ਮੰਡਲ ਖੇਡਾਂ ਵਿੱਚ ਵੀ ਮੈਡਲ ਜਿੱਤੇ ਹਨ । bheem ਉਹਨਾਂ ਨੇ 1968 ਤੇ 1972 ਦੀਆਂ ਓਲੰਪਿਕ ਖੇਡਾ ਵਿੱਚ ਵੀ ਹਿੱਸਾ ਲਿਆ ਸੀ । ਖੇਡਾਂ ਵਿੱਚ ਕਰੀਅਰ ਬਨਾਉਣ ਤੋਂ ਬਾਅਦ 1981 ਵਿੱਚ ਪ੍ਰਵੀਨ ਨੇ ਫ਼ਿਲਮਾਂ ਵਿੱਚ ਡੈਬਿਊ ਕੀਤਾ ਸੀ । 1988 ਵਿੱਚ ਮਹਾਭਾਰਤ ਵਿੱਚ ਭੀਮ ਦਾ ਕਿਰਦਾਰ ਨਿਭਾਅ ਕੇ ਪ੍ਰਵੀਨ ਨੇ ਵੱਖਰੀ ਪਹਿਚਾਣ ਬਣਾਈ ।

0 Comments
0

You may also like