ਭੋਜਪੁਰੀ ਅਦਾਕਾਰ ਤੇ ਸਾਂਸਦ ਰਵੀ ਕਿਸ਼ਨ ਨਾਲ ਹੋਈ 3.25 ਕਰੋੜ ਰੁਪਏ ਦੀ ਠੱਗੀ, ਪੜ੍ਹੋ ਪੂਰੀ ਖ਼ਬਰ

written by Pushp Raj | September 28, 2022 12:10pm

Ravi Kishan news: ਭੋਜਪੁਰੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਰਵੀ ਕਿਸ਼ਨ ਅਦਾਕਾਰੀ ਦੇ ਨਾਲ-ਨਾਲ ਰਾਜਨੀਤੀ ਵਿੱਚ ਵੀ ਸਰਗਰਮ ਹਨ। ਹਾਲ ਹੀ ਵਿੱਚ ਰਵੀ ਕਿਸ਼ਨ ਨੂੰ ਲੈ ਕੇ ਇੱਕ ਖ਼ਬਰ ਸਾਹਮਣੇ ਆਈ ਹੈ। ਰਵੀ ਕਿਸ਼ਨ ਦੇ ਨਾਲ ਸਵਾ 3 ਕਰੋੜ ਰੁਪਏ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅਦਾਕਾਰ ਨੇ ਇਸ ਮਾਮਲੇ 'ਚ ਮੁਲਜ਼ਮ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

Image Source: Twitter

ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਮੁਤਾਬਕ ਰਵੀ ਕਿਸ਼ਨ ਨਾਲ ਮੁੰਬਈ ਦੇ ਇੱਕ ਕਾਰੋਬਾਰੀ ਨੇ 3.25 ਕਰੋੜ ਰੁਪਏ ਦੀ ਠੱਗੀ ਕੀਤੀ ਸੀ। ਇਸ ਮਾਮਲੇ ਸਬੰਧੀ ਗੋਰਖਪੁਰ ਦੇ ਕੈਂਟ ਥਾਣੇ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਨੇ ਕਾਰੋਬਾਰੀ ਖਿਲਾਫ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਰਵੀ ਕਿਸ਼ਨ ਵੱਲੋਂ ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ਮੁਤਾਬਕ ਸਾਲ 2012 ਵਿੱਚ ਰਵੀ ਕਿਸ਼ਨ ਨੇ ਪੂਰਬੀ ਮੁੰਬਈ ਦੇ ਰਹਿਣ ਵਾਲੇ ਜਤਿੰਦਰ ਰਮੇਸ਼ ਨਾਮ ਦੇ ਇੱਕ ਵਿਅਕਤੀ ਨੂੰ 3.25 ਕਰੋੜ ਰੁਪਏ ਦਿੱਤੇ ਸਨ ਅਤੇ ਜਦੋਂ ਉਸ ਨੂੰ ਪੈਸੇ ਵਾਪਿਸ ਕਰਨ ਲਈ ਕਿਹਾ ਤਾਂ ਉਸ ਨੇ ਉਸ ਨੂੰ 12 ਕਰੋੜ ਰੁਪਏ ਦੇ ਦਿੱਤੇ।

Image Source: Twitter

ਇਸ ਮਗਰੋਂ ਉਸ ਵਪਾਰ ਨੇ ਰਵੀ ਕਿਸ਼ਨ ਨੂੰ 34 ਲੱਖ ਦਾ ਚੈੱਕ ਦਿੱਤਾ ਸੀ। ਇਸ ਮਗਰੋਂ ਜਦੋਂ ਰਵੀ ਕਿਸ਼ਨ ਨੇ 7 ਦਸੰਬਰ 2021 ਨੂੰ ਸਟੇਟ ਬੈਂਕ ਆਫ਼ ਇੰਡੀਆ ਦੀ ਬੈਂਕ ਰੋਡ ਗੋਰਖਪੁਰ ਸ਼ਾਖਾ ਵਿੱਚ 34 ਲੱਖ ਦਾ ਚੈੱਕ ਜਮ੍ਹਾ ਕਰਵਾਇਆ ਤਾਂ ਚੈੱਕ ਬਾਊਂਸ ਹੋ ਗਿਆ। ਜਦੋਂ ਵਪਾਰੀ ਲਗਾਤਾਰ ਪੈਸੇ ਮੰਗਣ ਦੇ ਬਾਵਜੂਦ ਪੈਸੇ ਵਾਪਸ ਕਰਨ ਲਈ ਰਾਜ਼ੀ ਨਹੀਂ ਹੋਇਆ ਤਾਂ ਰਵੀ ਕਿਸ਼ਨ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਕੀਤੀ।

ਇਸ ਮਾਮਲੇ ਬਾਰੇ ਥਾਣਾ ਇੰਚਾਰਜ ਸ਼ਸ਼ੀ ਭੂਸ਼ਣ ਰਾਏ ਨੇ ਦੱਸਿਆ ਕਿ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਰਵੀ ਕਿਸ਼ਨ ਨੇ ਕੈਂਟ ਥਾਣਾ ਖੇਤਰ ਦੇ ਸਿੰਘਾਰੀਆ 'ਚ ਰਹਿੰਦੇ ਸਨ ਪਰ ਹਾਲ ਹੀ 'ਚ ਉਨ੍ਹਾਂ ਨੇ ਪਲੈਨੀਟੇਰੀਅਮ ਲੇਕ ਵਿਊ ਕਾਲੋਨੀ ਸਥਿਤ ਘਰ 'ਚ ਰਹਿਣਾ ਸ਼ੁਰੂ ਕਰ ਦਿੱਤਾ ਹੈ।

Image Source: Twitter

ਹੋਰ ਪੜ੍ਹੋ: ਅਯੁੱਧਿਆ 'ਚ ਬਣਿਆ 'ਲਤਾ ਮੰਗੇਸ਼ਕਰ ਚੌਂਕ', ਲਤਾ ਜੀ ਦੀ ਯਾਦ 'ਚ ਸਥਾਪਿਤ ਕੀਤੀ ਗਈ 14 ਟਨ ਦੀ ਵੀਣਾ

ਦੱਸ ਦੇਈਏ ਕਿ ਹਾਲ ਹੀ ਵਿੱਚ ਰਵੀ ਕਿਸ਼ਨ ਨੇ ਆਪਣੀ ਪਰਿਵਾਰਕ ਸਮੱਸਿਆ ਨੂੰ ਲੈ ਕੇ ਟਵੀਟ ਕੀਤਾ ਸੀ। ਰਵੀ ਕਿਸ਼ਨ ਨੇ ਟਵੀਟ ਵਿੱਚ ਦੱਸਿਆ ਸੀ ਕਿ ਉਨ੍ਹ ਦੀ ਮਾਂ ਕੈਂਸਰ ਤੋਂ ਪੀੜਤ ਹਨ ਅਤੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਦੇ ਵੱਡੇ ਭਰਾ ਦਾ ਵੀ ਬੀਮਾਰੀ ਕਾਰਨ ਦਿਹਾਂਤ ਹੋ ਗਿਆ ਸੀ।

You may also like