ਭੂਲ-ਭੁਲਈਆ-2' ਸਟਾਰ ਕਾਰਤਿਕ ਆਰੀਅਨ ਹੋਏ ਕੋਰੋਨਾ ਪੌਜ਼ੀਟਿਵ, ਕਿਹਾ ਸਭ ਕੁਝ ਪੌਜ਼ੀਟਿਵ ਹੋ ਰਿਹਾ ਹੈ
ਬਾਲੀਵੁੱਡ ਅਦਾਕਾਰ ਕਾਰਤਿਕ ਆਰਯਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਭੂਲ-ਭੁਲਈਆ-2' ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹਨ। ਹੁਣ ਕਾਰਤਿਕ ਆਰਯਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਫਿਲਮ 'ਭੂਲ-ਭੁਲਈਆ-2' ਦੀ ਸਫਲਤਾ ਦਾ ਜਸ਼ਨ ਮਨਾ ਰਹੇ ਅਭਿਨੇਤਾ ਕਾਰਤਿਕ ਆਰੀਅਨ ਕੋਰੋਨਾ ਸੰਕਰਮਿਤ ਹੋ ਗਏ ਹਨ।
ਇਸ ਗੱਲ ਦੀ ਜਾਣਕਾਰੀ ਕਾਰਤਿਕ ਆਰਯਨ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਹੈ। ਦੱਸਣਯੋਗ ਹੈ ਕਿ ਕਿ ਮਾਰਚ 2021 ਵਿੱਚ ਵੀ ਅਭਿਨੇਤਾ ਕੋਰੋਨਾ ਸੰਕਰਮਿਤ ਹੋਏ ਸਨ। ਕਾਰਤਿਕ ਆਰਯਨ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਤੇ ਕੋਰੋਨਾ ਪੌਜ਼ੀਟਿਵ ਹੋਣ ਦੀ ਗੱਲ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, " ਕਿਹਾ ਸਭ ਕੁਝ ਪੌਜ਼ੀਟਿਵ ਹੋ ਰਿਹਾ ਹੈ"
Image Source: Twitter
ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਸਟਾਰਰ ਫਿਲਮ 'ਭੂਲ-ਭੁਲਈਆ-2' ਨੇ ਦੂਜੇ ਹਫਤੇ ਘਰੇਲੂ ਬਕਸੇ 'ਤੇ ਕਮਾਈ ਦਾ ਸੈਂਕੜਾ ਬਣਾ ਲਿਆ ਹੈ। ਅਨੀਸ ਬਜ਼ਮੀ ਨਿਰਦੇਸ਼ਿਤ ਫਿਲਮ 'ਭੂਲ-ਭੁਲਈਆ-2' 20 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ।ਕਾਰਤਿਕ ਆਰੀਅਨ ਦੀ ਇਹ ਪਹਿਲੀ ਫਿਲਮ ਹੈ, ਜਿਸ ਨੇ ਘਰੇਲੂ ਬਾਕਸ ਆਫਿਸ 'ਤੇ 100 ਕਰੋੜ ਦੀ ਕਮਾਈ ਦਾ ਰਿਕਾਰਡ ਬਣਾਇਆ ਹੈ।
Image Source: Instagram
ਕਾਰਤਿਕ ਆਰਯਨ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਭੂਲ-ਭੁਲਈਆ-2' ਨੇ ਕਮਾਈ ਦੇ ਰਿਕਾਰਡ ਕਾਇਮ ਕੀਤੇ ਹਨ ਅਤੇ ਹੁਣ ਇਹ ਫਿਲਮ 100 ਕਰੋੜ ਤੋਂ ਬਾਅਦ 150 ਕਰੋੜ ਦਾ ਅੰਕੜਾ ਛੂਹਣ ਦੇ ਨੇੜੇ ਹੈ। ਇਸ ਨਾਲ ਇਹ ਫਿਲਮ ਇਸ ਸਾਲ (2022) ਦੀ ਪੰਜਵੀਂ ਅਜਿਹੀ ਫਿਲਮ ਬਣ ਗਈ ਹੈ, ਜਿਸ ਨੇ 100 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਫਿਲਮ ਨਾਲ ਕਾਰਤਿਕ ਹੁਣ 100 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਏ ਹਨ।
View this post on Instagram