ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਨਵੀਂ ਫ਼ਿਲਮ ‘ਕਲੀ ਜੋਟਾ’ ਦੀ ਸ਼ੂਟਿੰਗ ਦੌਰਾਨ ਵਾਪਰਿਆ ਵੱਡਾ ਹਾਦਸਾ

written by Rupinder Kaler | September 13, 2021

ਸਤਿੰਦਰ ਸਰਤਾਜ (Satinder Sartaaj) ਅਤੇ ਨੀਰੂ ਬਾਜਵਾ (Neeru Bajwa) ਦੀ ਨਵੀਂ ਫ਼ਿਲਮ ‘ਕਲੀ ਜੋਟਾ’ ( Kali Jotta)ਦੀ ਸ਼ੂਟਿੰਗ ਦੌਰਾਨ ਵੱਡਾ ਹਾਦਸਾ ਵਾਪਰਿਆ ਹੈ । ਖ਼ਬਰਾਂ ਮੁਤਾਬਿਕ ਫਿਲਮ ਦੇ ਸੈੱਟ ਤੇ ਜੋ ਵੈਨਿਟੀ ਵੈਨ ਖੜ੍ਹੀਆਂ ਸਨ, ਉਨ੍ਹਾਂ ਨੂੰ ਤੇਜ ਰਫਤਾਰ ਬੱਸ ਨੇ ਟੱਕਰ ਮਾਰੀ ਹੈ । ਖ਼ਬਰਾਂ ਮੁਤਾਬਿਕ ਇਸ ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਇਹ ਹਾਦਸਾ ਸੰਘੋਲ ਦੇ ਨਜ਼ਦੀਕੀ ਪਿੰਡ ਖੰਟ ਵਿਖੇ ਹੋਇਆ।

inside image of neeru bajwa and satinder sartaaj movie kali jotta

ਹੋਰ ਪੜ੍ਹੋ :

ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨੂੰ ਕਾਪੀ ਕਰਨ ਵਾਲੀ ਬੱਚੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਛਾਇਆ

ਇੱਕ ਵੈੱਬਸਾਈਟ ਮੁਤਾਬਿਕ ਫ਼ਿਲਮ ਕਲੀ ਜੋਟਾ ਦੀ ਪਿੰਡ ਖੰਟ ਦੇ ਸਕੂਲ ਵਿਖੇ 6 ਸਤੰਬਰ ਤੋਂ ਸ਼ੂਟਿੰਗ ਹੋ ਰਹੀ ਸੀ। ਜਿਸ ਦੌਰਾਨ ਵੈਨਿਟੀ ਵੈਨਾਂ ਹਾਈਵੇਅ ਨੰਬਰ 5 ‘ਤੇ ਹੀ ਖੜ੍ਹੀਆਂ ਸਨ। ਤੜਕਸਾਰ 4 ਵਜੇ ਇਕ ਨਿੱਜੀ ਕੰਪਨੀ ਦੀ ਬੱਸ ਜੋ ਕਿ ਸ੍ਰੀ ਗੰਗਾਨਗਰ ਤੋਂ ਚੰਡੀਗੜ੍ਹ ਜਾ ਰਹੀ ਸੀ, ਖੜ੍ਹੀਆਂ ਵੈਨਿਟੀ ਵੈਨਾਂ ਨਾਲ ਜਾ ਟਕਰਾਈ।

ਜਿਸ ਕਾਰਨ 3 ਵੈਨਿਟੀ ਵੈਨਾਂ ਨੁਕਸਾਨੀਆਂ ਗਈਆਂ। ਦੱਸ ਦੇਈਏ ਸਤਿੰਦਰ ਸਰਤਾਜ (Satinder Sartaaj)  ਜਲਦੀ ਹੀ ਆਪਣੇ ਫੈਨਸ ਲਈ ਨਵੀਂ ਫ਼ਿਲਮ ਲੈ ਕੇ ਆ ਰਹੇ ਨੇ, ਜਿਨ੍ਹਾਂ ਦਾ ਫੈਨਜ਼ ਨੂੰ ਕਾਫੀ ਬੇਸਬਰੀ ਨਾਲ ਇੰਤਜ਼ਾਰ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫ਼ਿਲਮ ਫੈਂਸ ਨੂੰ ਬਹੁਤ ਜ਼ਿਆਦਾ ਪਸੰਦ ਆਵੇਗੀ।

 

0 Comments
0

You may also like