ਬਿਗ ਢਿੱਲੋਂ ਦਾ ਗੁੱਸਾ ਆਇਆ ਸੁਰਖੀਆਂ 'ਚ, ਪੜ੍ਹੋ ਪੂਰੀ ਖ਼ਬਰ
ਬਿਗ ਢਿੱਲੋਂ ਕਰ ਰਹੇ ਨੇ ਵਾਪਸੀ, ਜੀ ਹਾਂ ਓਹੀ ਬਿਗ ਢਿੱਲੋਂ ਜਿਸਦੇ “ਹੈਪ੍ਪੀ ਸਿੰਗਲ” ਤੇ “ਲੱਕ” ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਧੁੱਮਾਂ ਪਾ ਦਿਤੀਆਂ ਸੀ, ਉਹ ਸ਼ਾਨਦਾਰ ਤੇ ਜਾਨਦਾਰ ਗਾਇਕ ਇਕ ਵਾਰ ਫਿਰ ਤੋਂ ਆ ਗਿਆ ਆਪਣੇ ਟਰੈਕ ਗੁੱਸਾ ਦੇ ਨਾਲ |
ਹੁਣ ਉਨ੍ਹਾਂ ਨੂੰ ਕਿਸ ਗੱਲ ਦਾ ਗੁੱਸਾ ਹੈ ਤੇ ਕਿਸ ਉੱਤੇ ਗੁੱਸਾ Gussa ਹੈ ਇਹ ਤਾਂ ਤੁਹਾਨੂੰ ਗੀਤ ਦੇਖ ਕਿ ਹੀ ਪਤਾ ਚੇਲਗਾ, ਪਰ ਮੈਂ ਤੁਹਾਨੂੰ ਸਾਰੀਆਂ ਨੂੰ ਇਨ੍ਹਾਂ ਦਸ ਸਕਦਾ ਹਾਂ ਕਿ ਗੀਤ ਹੈ ਬੜਾ ਹੀ ਘੈਂਟ ਹੈ | ਇਸ ਗੁੱਸੇ ਨੂੰ ਕਲਮ ਦੇ ਰਾਹੀਂ ਜਾਹਿਰ ਕਿੱਤਾ ਹੈ ਰਾਜਾ ਨੇ ਤੇ ਮਿਊਜ਼ਿਕ ਦੇ ਰਾਹੀਂ ਇਸਦਾ ਸਾਥ ਦਿੱਤਾ ਹੈ ਅਖਿਲੇਸ਼ ਨਾਗਰ ਨੇ, ਵੀਡੀਓ ਨਿਰਦੇਸ਼ਕ ਨੇ ਨਿਸ਼ਾਂਤ ਸ਼ਰਮਾ | ਇਸ ਕਰਕੇ ਜੀ ਪੂਰੀ ਟੀਮ ਨੇ ਗੁੱਸਾ ਤਾਂ ਬਹੁਤ ਕਿੱਤਾ ਹੈ ਪਰ ਤੁਹਾਨੂੰ ਇਨ੍ਹਾਂ ਦਾ ਇਹ ਗੁੱਸਾ ਪਸੰਦ ਆਉਂਦਾ ਹੈ ਕਿ ਨਹੀਂ, ਇਹ ਤਾਂ ਗੀਤ ਦੇਖ ਕਿ ਹੀ ਪਤਾ ਚਲੇਗਾ !
ਗੀਤ ਨੇ ਰਿਲੀਜ਼ ਹੁੰਦਿਆਂ ਹੀ ਧਮਾਲਾਂ ਪਾ ਦਿੱਤੀਆਂ ਹਨ | ਇਸ ਗੀਤ ਨੂੰ ਜਾਰੀ ਹੋਏ ਅਜੇ ਕੁਝ ਕੁ ਦਿਨ ਹੀ ਹੋਏ ਹਨ ਅਤੇ ਲੱਖਾਂ ਲੋਕਾਂ ਨੇ ਇਸ ਗੀਤ ਵੇਖ ਲਿਆ ਹੈ | ਅਤੇ ਲੋਕ ਇਸ ਗੀਤ ਨੂੰ ਇਨ੍ਹਾਂ ਕੁ ਪਿਆਰ ਦੇ ਰਹੇ ਹਨ ਕਿ ਇਹ ਗੀਤ ਯੂ-ਟਿਊਬ ਤੇ ਵੀ ਟਰੈਂਡਿੰਗ ਵਿਚ ਚੱਲ ਰਿਹਾ ਹੈ | ਅਖਿਲੇਸ਼ ਦੁਆਰਾ ਦਿੱਤਾ ਇਸ ਗੀਤ ਨੂੰ ਮਿਊਜ਼ਿਕ ਬਹੁਤ ਹੀ ਸ਼ਾਨਦਾਰ ਹੈ ਅਤੇ ਬਿਗ ਢਿੱਲੋਂ ਦੀ ਗਾਇਕੀ ਦੇ ਤਾਂ ਕਿ ਕਹਿਣੇ | ਜੇ ਤੁਸੀਂ ਅਜੇ ਤੱਕ ਨਹੀਂ ਸੁਣਿਆ ਇਹ ਗੀਤ ਤਾਂ ਹੁਣੇ ਸੁਣੋ ਇਹ ਗੀਤ |