ਪੰਜਾਬੀ ਅਦਾਕਾਰਾ ਸਾਰਾ ਗੁਰਪਾਲ ਵੀ ਆਈ ਕੋਰੋਨਾ ਦੀ ਲਪੇਟ ‘ਚ, ਪੋਸਟ ਪਾ ਕੇ ਦਿੱਤੀ ਜਾਣਕਾਰੀ

written by Lajwinder kaur | April 19, 2021 05:05pm

ਕੋਰੋਨਾ ਮਹਾਮਾਰੀ ਜਿਸ ਨੇ ਇੱਕ ਵਾਰ ਫਿਰ ਤੋਂ ਬਹੁਤ ਤੇਜ਼ੀ ਦੇ ਨਾਲ ਆਪਣੀ ਰਫਤਰ ਫੜੀ ਹੋਈ ਹੈ। ਜਿਸ ਕਰਕੇ ਹਰ ਰੋਜ਼ ਵੱਡੀ ਗਿਣਤੀ ‘ਚ ਕੋਵਿਡ-19 ਦੇ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਬਾਲੀਵੁੱਡ ਦੇ ਕਈ ਨਾਮੀ ਕਲਾਕਾਰ ਵੀ ਕੋਰੋਨਾ ਪਾਜ਼ੇਟਿਵ ਨੇ । ਹੁਣ ਪੰਜਾਬੀ ਸਿਨੇਮਾ ਜਗਤ ਤੋਂ ਵੀ ਕਈ ਕਲਾਕਾਰ ਵੀ ਇਸ ਬਿਮਾਰੀ ਦੀ ਲਪੇਟ ‘ਚ ਆ ਰਹੇ ਨੇ। ਪੰਜਾਬੀ ਮਨੋਰੰਜਨ ਜਗਤ ਦੀ ਖ਼ੂਬਸੂਰਤ ਅਦਾਕਾਰਾ ਸਾਰਾ ਗੁਰਪਾਲ ਵੀ ਕੋਵਿਡ-19 ਪਾਜ਼ੇਟਿਵ ਪਾਈ ਗਈ ਹੈ।

image of sara gurpal Image Source: instagram.com/saragurpals/

ਹੋਰ ਪੜ੍ਹੋ : ਦੇਖੋ ਵੀਡੀਓ - ਸ਼ਿਵਜੋਤ ਆਪਣੇ ਨਵੇਂ ਰੋਮਾਂਟਿਕ ਗੀਤ ‘Gutt Te Naa’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

sara gurpal corona postive

ਇਸ ਦੀ ਜਾਣਕਾਰੀ ਖੁਦ ਸਾਰਾ ਗੁਰਪਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਪਾ ਕੇ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ- ਹੁਣ ਹੀ ਮੈਨੂੰ ਪਤਾ ਚੱਲਿਆ ਹੈ ਕਿ ਮੇਰਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਇਆ ਹੈ। ਮੈਂ ਆਪਣਾ ਧਿਆਨ ਰੱਖ ਰਹੀ ਹਾਂ ! #isolated I ਮੈਂ ਸਭ ਨੂੰ ਇਹ ਬੇਨਤੀ ਕਰਦੀ ਹਾਂ ਆਪਣਾ ਧਿਆਨ ਰੱਖਣ ਤੇ ਜੋ ਕੋਈ ਮੇਰੇ ਸੰਪਰਕ ‘ਚ ਆਇਆ ਹੈ ਆਪਣਾ ਚੈਕਅੱਪ ਜ਼ਰੂਰ ਕਰਵਾ ਲੋ। ਉਨ੍ਹਾਂ ਦੇ ਪ੍ਰਸ਼ੰਸਕ ਕਮੈਂਟ ਕਰਕੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਨੇ।

sara gurpal get well soon comments by fans and singer

ਜੇ ਗੱਲ ਕਰੀਏ ਸਾਰਾ ਗੁਰਪਾਲ ਦੀ ਤਾਂ ਉਹ ਬਿੱਗ ਬੌਸ 14 ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਚ ਕਾਫੀ ਐਕਟਿਵ ਨੇ। ਉਹ ਕਈ ਨਾਮੀ ਗਾਇਕਾਂ ਦੇ ਨਾਲ ਕੰਮ ਕਰ ਚੁੱਕੀ ਹੈ। ਅਦਾਕਾਰੀ ਦੇ ਨਾਲ ਉਹ ਗਾਇਕੀ ਚ ਵੀ ਕਾਫੀ ਐਕਟਿਵ ਨੇ। ਉਹ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਬਹੁਤ ਜਲਦ ਪੰਜਾਬੀ ਫ਼ਿਲਮ  ‘ਗੁਰਮੁਖ’ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।

sara gupral upcoming movie gurmukh

 

View this post on Instagram

 

A post shared by Sara Gurpal (@saragurpals)

You may also like