ਬਿੱਗ ਬੌਸ 15: ਅਫਸਾਨਾ ਖ਼ਾਨ ਨੇ ਸਲਮਾਨ ਖ਼ਾਨ ਦੇ ਸਾਹਮਣੇ ਕੀਤਾ ਖੁਲਾਸਾ, ਸ਼ੋਅ 'ਤੇ ਆਉਣ ਲਈ ਵਿਆਹ ਦੀ ਤਰੀਕ ਪਾਈ ਅੱਗੇ

written by Lajwinder kaur | October 03, 2021 11:00am

Bigg Boss 15: ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਅਫਸਾਨਾ ਖ਼ਾਨ Afsana Khan ਜਿਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਾ ਕਰਦੇ ਹੋਏ ਬੀਤੀ ਰਾਤ ਬਿੱਗ ਬੌਸ 15 ਚ ਪਹੁੰਚ ਕੇ ਸਰਪ੍ਰਾਈਜ਼ ਕਰ ਦਿੱਤਾ ਹੈ। ਜੀ ਹਾਂ ਪਹਿਲਾਂ ਆਪਣੀ ਸਿਹਤ ਦੇ ਖਰਾਬ ਹੋਣ ਕਰਕੇ ਅਫਸਾਨਾ ਖ਼ਾਨ ਨੇ ਇਸ ਸ਼ੋਅ ਤੋਂ ਵਾਪਿਸ ਲੈ ਲਿਆ ਸੀ। ਪਰ ਆਪਣੇ ਪਰਿਵਾਰ ਤੇ ਪ੍ਰਸ਼ੰਸਕਾਂ ਦੀ ਦੁਆਵਾਂ ਕਰਕੇ ਬਿੱਗ ਬੌਸ ‘ਚ ਐਂਟਰੀ ਮਾਰ ਚੁੱਕੀ ਹੈ।

ਹੋਰ ਪੜ੍ਹੋ : ਆਈਪੀਐਲ 2021: ਅਦਾਕਾਰਾ ਪ੍ਰੀਤੀ ਜ਼ਿੰਟਾ ਦੀ ਗੋਦੀ ‘ਚ ਬੈਠਿਆ ਨਜ਼ਰ ਆਇਆ ਇਹ ਕਿਊਟ ਬੱਚਾ, ਹਰ ਕੋਈ ਜਾਣਾ ਚਾਹੁੰਦਾ ਹੈ ਕਿ ਇਹ ਬੱਚਾ ਹੈ ਕੌਣ?

inside image of afsana khan Image Source: Instagram

ਟੀਵੀ ਜਗਤ ਦਾ ਸਭ ਤੋਂ ਫੇਮਸ ਤੇ ਵਿਵਾਦਤ ਰਿਐਲਿਟੀ ਸ਼ੋਅ ਬਿੱਗ ਬੌਸ 15 ਟੀਵੀ 'ਤੇ ਦਸਤਕ ਦੇ ਦਿੱਤੀ ਹੈ। ਸ਼ੋਅ 'ਚ ਆਉਣ ਵਾਲੇ ਸਾਰੇ ਕੰਟੈਸਟੇਂਟਸ ਨੂੰ ਇਸ ਵਾਰ ਸਿੱਧਾ ਨਹੀਂ ਜੰਗਲ ਤੋਂ ਲੰਘ ਕੇ ਘਰ 'ਚ ਐਂਟਰੀ ਮਿਲੀ ਹੈ। ਸ਼ੋਅ ਨੂੰ ਲੈਕੇ ਸੋਸ਼ਲ ਮੀਡੀਆ 'ਤੇ ਫੈਨਜ਼ ਕਾਫੀ ਐਕਸਾਇਟਡ ਦਿਖਾਈ ਦੇ ਰਹੇ ਹਨ। ਇਸ ਵਾਰ ਪੰਜਾਬ ਤੋਂ ਪੰਜਾਬੀ ਇੰਡਸਟਰੀ ਦੀ ਨਾਮੀ ਗਾਇਕ ਅਫਸਾਨਾ ਖ਼ਾਨ ਵੀ ਇਸ ਸ਼ੋਅ ‘ਚ ਸ਼ਾਮਿਲ ਹੋਈ ਹੈ।

singer afsana khan at bigg boss 15 Image Source: Instagram

ਸਲਮਾਨ ਖ਼ਾਨ Salman Khan ਦੇ ਨਾਲ ਗੱਲਬਾਤ ਕਰਦੇ ਹੋਏ ਅਫਸਾਨਾ ਨੇ ਦੱਸਿਆ ਕਿ ਉਹ ਬਹੁਤ ਜਲਦੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਸੀ, ਪਰ ਜਦੋਂ ਉਸਨੂੰ ਬਿੱਗ ਬੌਸ 15 ਕਰਨ ਦੀ ਪੇਸ਼ਕਸ਼ ਮਿਲੀ ਤਾਂ ਉਸਨੇ ਆਪਣਾ ਵਿਆਹ ਦੀ ਤਰੀਕ ਅੱਗੇ ਪਾ ਦਿੱਤੀ। ਅਫਸਾਨਾ ਨੇ ਕਿਹਾ, '' ਨਵੰਬਰ 'ਚ ਮੇਰਾ ਵਿਆਹ ਸੀ ਪਰ ਮੈਂ ਇਸ ਨੂੰ ਸ਼ੋਅ ਚ ਆਉਣ ਲਈ ਆਪਣੇ ਵਿਆਹ ਨੂੰ ਟਾਲ ਦਿੱਤਾ ਹੈ...ਮੈਨੂੰ(ਅਫਸਾਨਾ ਖ਼ਾਨ) ਵਿਆਹ ਦਾ ਬਹੁਤ ਸ਼ੌਕ ਹੈ’ ।

ਹੋਰ ਪੜ੍ਹੋ : ਐਮੀ ਵਿਰਕ ਨੇ ਆਪਣੀ ਆਉਣ ਵਾਲੀ ਫ਼ਿਲਮ ਦਾ ਨਾਂਅ ਬਦਲ ਕੇ ਰੱਖਿਆ ‘AAJA MEXICO CHALLIYE’, ਪੋਸਟਰ ਸ਼ੇਅਰ ਕਰਕੇ ਦੱਸੀ ਨਵੀਂ ਰਿਲੀਜ਼ ਡੇਟ

ਇਸ ਤੋਂ ਬਾਅਦ, ਸਲਮਾਨ ਨਾਲ ਆਪਣੀ ਲਵ ਲਾਈਫ ਬਾਰੇ ਗੱਲ ਕਰਦੇ ਹੋਏ, ਉਸਨੇ ਕਿਹਾ, "ਤੁਸੀਂ ਪਿਆਰ ਅਤੇ ਵਿਆਹ ਤੋਂ ਬਿਨਾਂ ਕਿਵੇਂ ਰਹਿੰਦੇ ਹੋ ... ਮੈਂ ਤਾਂ ਆਪਣੇ ਮੰਗੇਤਰ ਦੇ ਬਿਨਾਂ ਬੀਮਾਰ ਹੋ ਗਈ ਸੀ...’। ਇਸ ਦੇ ਨਾਲ ਹੀ, ਅਫਸਾਨਾ ਖ਼ਾਨ ਨੇ ਵੀ ਸਲਮਾਨ ਖ਼ਾਨ ਦੇ ਨਾਲ ਮਿਲਕੇ ਸਟੇਜ ਉੱਤੇ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ।

ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਵੀ ਬਿੱਗ ਬੌਸ 15 ਵਿੱਚ ਬਹੁਤ ਸਾਰੀਆਂ ਨਾਮੀ ਹਸਤੀਆਂ ਸ਼ਾਮਿਲ ਹੋਈਆਂ ਨੇ। ਜਿਸ ਵਿੱਚ ਤੇਜੱਸਵੀ ਪ੍ਰਕਾਸ਼, ਕਰਨ ਕੁੰਦਰਾ, ਡੋਨਲ ਬਿਸ਼ਤ, ਅਫ਼ਸਾਨਾ ਖ਼ਾਨ, ਨਿਸ਼ਾਂਤ ਭੱਟ ਤੇ ਪ੍ਰਤੀਕ ਸਜਿਹਪਾਲ ਜੈ ਭਾਨੁਸ਼ਾਲੀ ਵਰਗੇ ਨਾਂ ਸ਼ਾਮਿਲ ਹਨ।

You may also like